ਕੈਪਟਨ ਨੇ ਕਿਹਾ : ਬਦਲਾ ਲੈ ਰਹੀ ਹੈ ਕੇਂਦਰ ਦੀ ਮੋਦੀ ਸਰਕਾਰ?
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕੀ ਕੀਤਾ ਕਿ ਕੇਂਦਰ ਸਰਕਾਰ ਤਾਂ ਜਿਵੇਂ ਪੰਜਾਬ ਤੋਂ ਬਦਲਾ ਲੈਣ ਲੱਗ ਪਈ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਕੇਂਦਰ ਸਰਕਾਰ ਪੰਜਾਬ ‘ਚ ਲੰਘੇ ਡੇਢ ਮਹੀਨੇ ਤੋਂ ਮਾਲ ਗੱਡੀਆਂ ਤੇ ਯਾਤਰੀ ਰੇਲਾਂ ਨਹੀਂ ਭੇਜ ਰਹੀ। ਇਸੇ ਕਰਕੇ ਸੂਬੇ ‘ਚ ਕੋਲਾ ਨਹੀਂ ਪੁੱਜ ਰਿਹਾ ਤੇ ਬਿਜਲੀ ਪਲਾਂਟ ਪੂਰੀ ਤਰ੍ਹਾਂ ਬੰਦ ਹੋ ਗਏ ਹਨ।ਪਰ ਕੇਂਦਰ ਸਰਕਾਰ ਜ਼ਿੱਦ ਉੱਤੇ ਅੜੀ ਹੋਈ ਹੈ ਕਿ ਕਿਸਾਨ ਪਹਿਲਾਂ ਰੇਲ ਪਟੜੀਆਂ ਖ਼ਾਲੀ ਕਰਨ, ਤਦ ਹੀ ਮਾਲ ਗੱਡੀਆਂ ਨੂੰ ਪੰਜਾਬ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਆਖ ਚੁੱਕੇ ਹਨ ਕਿ ਮਾਲ ਗੱਡੀਆਂ ਜਿਹੜੀਆਂ ਪਟੜੀਆਂ ਉੱਤੇ ਜਾਣਗੀਆਂ, ਉੱਥੇ ਉਨ੍ਹਾਂ ਦੀ ਸਰਕਾਰ ਪੂਰੀ ਸੁਰੱਖਿਆ ਦੇਵੇਗੀ ਪਰ ਰੇਲ ਮੰਤਰੀ ਪੀਯੂਸ਼ ਗੋਇਲ ਇਹ ਗੱਲ ਮੰਨਣ ਲਈ ਤਿਆਰ ਨਹੀਂ ਹਨ।