Breaking News
Home / ਪੰਜਾਬ / ਪੰਜਾਬ ‘ਚ ਮੋਦੀ ਦਾ ਅਰਥੀ ਫੂਕ ਵਿਰੋਧ

ਪੰਜਾਬ ‘ਚ ਮੋਦੀ ਦਾ ਅਰਥੀ ਫੂਕ ਵਿਰੋਧ

Image Courtesy :jagbani(punjabkesari)

ਭਲਕੇ ਕਿਸਾਨ ਮਨਾਉਣਗੇ ਕਾਲੀ ਦੀਵਾਲੀ
ਅੰਮ੍ਰਿਤਸਰ/ਬਿਊਰੋ ਨਿਊਜ਼ :
ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦਾ ਰੇਲ ਰੋਕ ਅੰਦੋਲਨ 50ਵੇਂ ਦਿਨ ਸ਼ਾਮਲ ਹੋ ਗਿਆ। ਅੱਜ ਸ਼ਾਮ ਸਿੰਘ ਅਟਾਰੀ ਚੌਕ ਅੰਮ੍ਰਿਤਸਰ ਵਿਖੇ ਅੰਤਰਰਾਸ਼ਟਰੀ ਅਟਾਰੀ ਲਹੌਰ ਮਾਰਗ ਜਾਮ ਕਰਕੇ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਪੰਜਾਬ ਭਰ ਵਿੱਚ ਪਿੰਡ ਪੱਧਰ ‘ਤੇ ਅਰਥੀਆਂ ਫੂਕਣ ਦੀ ਸੁਰੂਆਤ ਕੀਤੀ ਗਈ। ਇਥੇ ਅਰਥੀ ਫੂਕ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਡਾਲਾ, ਕੁਲਦੀਪ ਸਿੰਘ ਬਾਸਰਕੇ ਨੇ ਕਿਹਾ ਇਸ ਵਾਰ ਦੀਵਾਲੀ ਨੂੰ ਮੋਦੀ ਸਰਕਾਰ ਦੇ ਵਿਰੋਧ ਦੇ ਰੂਪ ਵਿੱਚ ਮਨਾਇਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਘਰਾਂ, ਗੱਡੀਆਂ, ਦਫਤਰਾਂ, ਟਰੈਕਟਰਾਂ ‘ਤੇ ਕਾਲੇ ਝੰਡੇ ਲਗਾਉਣ ਦੀ ਅਪੀਲ ਕੀਤੀ। ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ ਬੰਡਾਲਾ, ਸਵਿੰਦਰ ਸਿੰਘ ਰੂਪੋਵਾਲੀ , ਮੁਖਤਾਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਤੱਕ ਅੰਦੋਲਨ ਜਾਰੀ ਰੱਖੇ ਜਾਣਗੇ। ਕਿਸਾਨ ਆਗੂ ਨੇ ਸੰਬੋਧਨ ਕਰਦਿਆਂ ਸਮੂਹ ਪੰਜਾਬ ਵਾਸੀਆਂ ਨੂੰ ਇਹ ਅਪੀਲ ਕੀਤੀ ਕਿ ਇਸ ਵਾਰ ਕਾਲੀ ਦੀਵਾਲੀ ਮਨਾਈ ਜਾਵੇ।

Check Also

ਭਗਵੰਤ ਮਾਨ ਨੇ ‘ਆਪ’ ਵਿਧਾਇਕਾਂ ਨੂੰ ਕੀਤਾ ਸੁਚੇਤ

ਫੁੱਟ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਦਾ ਦਿੱਤਾ ਸੱਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ …