ਚਾਲਕ ਦਲ ‘ਚ ਇਕ ਮੁਕੇਰੀਆਂ ਤੇ ਇਕ ਚੰਡੀਗੜ੍ਹ ਦੀ ਪਾਇਲਟ
ਚੰਡੀਗੜ੍ਹ/ਬਿਊਰੋ ਨਿਊਜ਼ : ਮਹਿਲਾ ਪਾਇਲਟਾਂ ਨੇ ਐਮ.ਆਈ.-17 ਹੈਲੀਕਾਪਟਰ ਉਡਾ ਕੇ ਇਤਿਹਾਸ ਰਚ ਦਿੱਤਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦ ਸਾਰੇ ਮਹਿਲਾਵਾਂ ਵਾਲੇ ਚਾਲਕ ਦਲ ਨੇ ਹੈਲੀਕਾਪਟਰ ਉਡਾਇਆ ਹੋਵੇ।
ਲੰਘੇ ਸੋਮਵਾਰ ਨੂੰ ਦੇਸ਼ ਦੇ ਪਹਿਲੇ ਸਾਰੇ ਮਹਿਾਲਾਵਾਂ ਵਾਲੇ ਚਾਲਕ ਦਲ ਨੇ ਐਮ.ਆਈ.-17 ਵੀ 5 ਹੈਲੀਕਾਪਟਰ ਉਡਾਇਆ। ਫ਼ਲਾਈਟ ਲੈਫ਼ਟੀਨੈਂਟ ਪਾਰੁਲ ਭਾਰਦਵਾਜ (ਕੈਪਟਨ), ਫ਼ਲਾਇੰਗ ਆਫ਼ੀਸਰ ਅਮਨ ਨਿਧੀ (ਕੋ-ਪਾਇਲਟ) ਅਤੇ ਫ਼ਲਾਈਟ ਲੈਫ਼ਟੀਨੈਂਟ ਹਿਨਾ ਜੈਸਵਾਲ (ਫ਼ਲਾਈਟ ਇੰਜੀਨੀਅਰ) ਤਿੰਨਾਂ ਨੇ ਦੱਖਣ ਪੱਛਮੀ ਏਅਰ ਕਮਾਂਡ ਤੋਂ ਉਡਾਨ ਭਰੀ। ਉਨ੍ਹਾਂ ਯੁੱਧ ਅਭਿਆਸ ਤਹਿਤ ਇੱਥੋਂ ਉਡਾਨ ਭਰੀ ਅਤੇ ਬਾਅਦ ਵਿਚ ਇੱਥੇ ਹੀ ਉਤਾਰੀ। ਇਸ ਦੇ ਨਾਲ ਹੀ ਉਹ ਤਿੰਨੋਂ ਦੇਸ਼ ਦੇ ਪਹਿਲੇ ਸਾਰੇ ਮਹਿਲਾਵਾਂ ਵਾਲੇ ਚਾਲਕ ਦਲ ਦਾ ਹਿੱਸਾ ਬਣ ਗਈਆਂ, ਜਿਨ੍ਹਾਂ ਨੇ ਮੀਡੀਅਮ ਲਿਫ਼ਟ ਹੈਲੀਕਾਪਟਰ ਉਡਾਇਆ ਹੈ।
ਫ਼ਲਾਈਟ ਲੈਫ਼ਟੀਨੈਂਟ ਪਾਰੁਲ ਭਾਰਦਵਾਜ ਪੰਜਾਬ ਦੇ ਮੁਕੇਰੀਆ ਤੋਂ ਹੈ ਅਤੇ ਇਤਫ਼ਾਕਨ ਦੇਸ਼ ਦੀ ਪਹਿਲੀ ਮਹਿਲਾ ਪਾਇਲਟ ਹੈ, ਜਿਸ ਨੇ ਐਮ.ਆਈ-17 ਵੀ5 ਹੈਲੀਕਾਪਟਰ ਉਡਾਉਣ ਵਿਚ ਕਾਮਯਾਬੀ ਹਾਸਲ ਕੀਤੀ। ਫ਼ਲਾਈਟ ਲੈਫ਼ਟੀਨੈਂਟ ਹਿਨਾ ਜੈਸਵਾਲ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਅਤੇ ਉਹ ਭਾਰਤੀ ਹਵਾਈ ਸੈਨਾ ਦੀ ਪਹਿਲੀ ਮਹਿਲਾ ਫ਼ਲਾਈਟ ਇੰਜੀਨੀਅਰ ਹੈ। ਫ਼ਲਾਇੰਗ ਆਫ਼ੀਸਰ ਅਮਨ ਨਿਧੀ ਰਾਂਚੀ ਤੋਂ ਹੈ ਅਤੇ ਉਹ ਆਪਣੇ ਸੂਬੇ ਵਿਚੋਂ ਭਾਰਤੀ ਹਵਾਈ ਫ਼ੌਜ ਦੀ ਪਹਿਲੀ ਮਹਿਲਾ ਪਾਇਲਟ ਹੈ। ਇਸ ਦੇ ਇਲਾਵਾ ਫ਼ਲਾਈਟ ਨੂੰ ਇਕ ਹੋਰ ਮਹਿਲਾ ਅਧਿਕਾਰੀ ਸਕੁਆਰਡਨ ਲੀਡਰ ਰਿਚਾ ਅਧਿਕਾਰੀ ਨੇ ਪ੍ਰਮਾਣਿਤ ਕੀਤਾ, ਜੋ ਇੰਜੀਨੀਅਰਿੰਗ ਅਧਿਕਾਰੀ ਹੈ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸਬੰਧੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਚੋਣ ਕਮਿਸ਼ਨ ਨੂੰ ਪੱਤਰ
ਡਾ. ਦਲਜੀਤ ਸਿੰਘ ਚੀਮਾ ਨੇ ਅਕਾਲੀ ਦਲ ਖਿਲਾਫ ਸਾਜਿਸ਼ ਰਚਣ ਦੇ ਲਗਾਏ ਆਰੋਪ ਚੰਡੀਗੜ੍ਹ/ਬਿਊਰੋ ਨਿਊਜ਼ …