11.9 C
Toronto
Saturday, October 18, 2025
spot_img
Homeਜੀ.ਟੀ.ਏ. ਨਿਊਜ਼ਟਰੂਡੋ ਨੇ 23 ਸਤੰਬਰ ਤੱਕ ਪਾਰਲੀਮੈਂਟ ਦੀ ਕਾਰਵਾਈ ਕੀਤੀ ਮੁਲਤਵੀ

ਟਰੂਡੋ ਨੇ 23 ਸਤੰਬਰ ਤੱਕ ਪਾਰਲੀਮੈਂਟ ਦੀ ਕਾਰਵਾਈ ਕੀਤੀ ਮੁਲਤਵੀ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਦੀ ਕਾਰਵਾਈ 23 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਪਾਰਲੀਮਾਨੀ ਕੰਮਕਾਜ ਤੋਂ ਇਹ ਇੱਕ ਮਹੀਨੇ ਦਾ ਵਕਫਾ ਲੈ ਕੇ ਸਰਕਾਰ ਮਹਾਂਮਾਰੀ ਵਿੱਚੋਂ ਬਾਹਰ ਨਿਕਲਣ ਲਈ ਰਾਹ ਕੱਢੇਗੀ। ਟਰੂਡੋ ਨੇ ਆਖਿਆ ਕਿ ਸਤੰਬਰ ਦੇ ਅਖੀਰ ਵਿੱਚ ਦਿੱਤੇ ਜਾਣ ਵਾਲੇ ਰਾਜ ਭਾਸ਼ਣ ਤੋਂ ਬਾਅਦ ਨਵੇਂ ਪਾਰਲੀਮਾਨੀ ਸੈਸ਼ਨ ਦੀ ਸ਼ੁਰੂਆਤ ਹੋਵੇਗੀ। ਜਿਸ ਦੌਰਾਨ ਕੋਵਿਡ-19 ਨਾਲ ਟਾਕਰੇ ਦੇ ਅਗਲੇ ਪੜਾਅ ਉੱਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਪਾਰਲੀਮੈਂਟ ਦੀ ਕਾਰਵਾਈ ਮੁਲਤਵੀ ਕਰਨ ਲਈ ਗਵਰਨਰ ਜਨਰਲ ਜੂਲੀ ਪੇਯੈਟ ਤੋਂ ਉਨਾਂ ਦੀ ਸਰਕਾਰ ਨੇ ਇਜਾਜ਼ਤ ਕਿਉਂ ਲਈ ਇਸ ਬਾਰੇ ਜਾਣਕਾਰੀ ਦਿੰਦਿਆਂ ਟਰੂਡੋ ਨੇ ਆਖਿਆ ਕਿ ਸਾਨੂੰ ਆਪਣੇ ਤਾਂਘਵਾਨ ਵਿਚਾਰ ਲਾਗੂ ਕਰਨ ਲਈ ਪਾਰਲੀਮੈਂਟ ਦੇ ਇਸ ਸੈਸ਼ਨ ਤੋਂ ਅੱਗੇ ਵਧਣ ਲਈ ਇਜਾਜ਼ਤ ਚਾਹੀਦੀ ਸੀ। ਹਾਲਾਕਿ ਟਰੂਡੋ ਵੱਲੋਂ ਤਹੱਈਆ ਪ੍ਰਗਟਾਇਆ ਗਿਆ ਕਿ ਪਾਰਲੀਮੈਂਟ ਦੀ ਕਾਰਵਾਈ ਮੁਲਤਵੀ ਕਰਨ ਦੇ ਇਸ ਫੈਸਲੇ ਨਾਲ ਸਰਕਾਰ ਵੱਲੋਂ ਕੋਵਿਡ-19 ਸਬੰਧੀ ਚੱਲ ਰਹੇ ਕੰਮਕਾਜ ਉੱਤੇ ਕੋਈ ਅਸਰ ਨਹੀਂ ਪਵੇਗਾ, ਪਰ ਹਾਊਸ ਆਫ ਕਾਮਨਜ਼ ਦੇ ਕੰਮਕਾਜ ਨੂੰ ਮੁਲਤਵੀ ਕਰਨ ਤੋਂ ਭਾਵ ਹੋਵੇਗਾ ਕਿ ਉਨਾਂ ਦੀ ਸਰਕਾਰ ਸਬੰਧੀ ਚੱਲ ਰਹੀਆਂ ਕਈ ਤਰਾਂ ਦੀ ਕਮੇਟੀ ਜਾਂਚ ਤੇ ਵੁਈ ਚੈਰਿਟੀ ਸਟੂਡੈਂਟ ਗ੍ਰਾਂਟ ਵਿਵਾਦ ਉੱਤੇ ਆਰਜ਼ੀ ਤੌਰ ਉੱਤੇ ਰੋਕ ਲਗ ਜਾਵੇਗੀ। ਵਿਸ਼ੇਸ਼ ਸਿਟਿੰਗ ਜਲਦਬਾਜ਼ੀ ਵਿੱਚ ਕੀਤੀ ਜਾਵੇਗੀ ਤੇ ਹੋਰ ਐਮਰਜੰਸੀ ਬਿੱਲ ਲਿਆਉਣ ਦੀ ਯੋਜਨਾ ਉੱਤੇ ਹਾਲ ਦੀ ਘੜੀ ਰੋਕ ਲਾਈ ਜਾਵੇਗੀ।

RELATED ARTICLES
POPULAR POSTS