13.1 C
Toronto
Wednesday, October 15, 2025
spot_img
Homeਜੀ.ਟੀ.ਏ. ਨਿਊਜ਼ਬੈਂਕ 'ਚ ਲੋਕਾਂ ਤੇ ਕਰਮਚਾਰੀਆਂ ਨੂੰ ਬੰਧਕ ਬਣਾਉਣ ਵਾਲੇ ਹਮਲਾਵਰ ਨੂੰ ਪੁਲਿਸ...

ਬੈਂਕ ‘ਚ ਲੋਕਾਂ ਤੇ ਕਰਮਚਾਰੀਆਂ ਨੂੰ ਬੰਧਕ ਬਣਾਉਣ ਵਾਲੇ ਹਮਲਾਵਰ ਨੂੰ ਪੁਲਿਸ ਨੇ ਮਾਰ ਮੁਕਾਇਆ

ਓਨਟਾਰੀਓ/ਬਿਊਰੋ ਨਿਊਜ਼
ਟੋਰਾਂਟੋ ਦੇ ਉੱਤਰ ਵਿੱਚ ਸਥਿਤ ਇੱਕ ਬੈਂਕ ਵਿੱਚ ਲੋਕਾਂ ਤੇ ਕਰਮਚਾਰੀਆਂ ਨੂੰ ਇੱਕ ਤਰ੍ਹਾਂ ਬੰਧਕ ਬਣਾ ਕੇ ਰੱਖਣ ਵਾਲੇ ਬੰਦੂਕਧਾਰੀ ਨੂੰ ਪੁਲਿਸ ਨੇ ਮਾਰ ਮੁਕਾਇਆ। ਇਸ ਘਟਨਾ ਵਿੱਚ ਹੋਰ ਕੋਈ ਵਿਅਕਤੀ ਜ਼ਖ਼ਮੀ ਨਹੀਂ ਹੋਇਆ ਪਰ ਮੇਪਲ,ਓਨਟਾਰੀਓ ਵਿੱਚ ਰਾਇਲ ਬੈਂਕ ਆਫ ਕੈਨੇਡਾ ਦੀ ਬ੍ਰਾਂਚ ਅੰਦਰ ਮੌਜੂਦ ਲੋਕ ਤੇ ਕਰਮਚਾਰੀ ਸਹਿਮੇ ਹੋਏ ਜ਼ਰੂਰ ਸਨ। ਇਹ ਜਾਣਕਾਰੀ ਯੌਰਕ ਰੀਜਨ ਪੁਲਿਸ ਦੇ ਕਾਂਸਟੇਬਲ ਐਂਡੀ ਪੈਟਨਡਨ ਨੇ ਦਿੱਤੀ। ਪੈਟਨਡਨ ਨੇ ਆਖਿਆ ਕਿ ਸਾਨੂੰ ਉਸ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਗਲਤ ਹਰਕਤ ਕਰਨ ਤੋਂ ਰੋਕਣ ਲਈ ਤਾਕਤ ਦੀ ਵਰਤੋਂ ਕਰਨੀ ਪਈ। ਦੁਪਹਿਰੇ 1:00 ਵਜੇ ਇੱਕ ਕਾਲ ਮਿਲਣ ਤੋਂ ਬਾਅਦ ਪੁਲਿਸ ਬੈਂਕ ਦੀ ਬ੍ਰਾਂਚ ਉੱਤੇ ਪਹੁੰਚੀ ਤਾਂ ਉੱਥੇ ਬੰਦੂਕਧਾਰੀ ਵਿਅਕਤੀ ਨੇ ਬੈਂਕ ਦੇ ਸਟਾਫ ਤੇ ਹੋਰ ਕਲਾਇੰਟਸ ਨੂੰ ਡਰਾ ਧਮਕਾ ਕੇ ਅੰਦਰ ਤਾੜ ਰੱਖਿਆ ਸੀ। ਪੈਟਨਡਨ ਨੇ ਆਖਿਆ ਕਿ ਉੱਥੇ ਇੰਝ ਲੱਗ ਰਿਹਾ ਸੀ ਜਿਵੇਂ ਉਸ ਵਿਅਕਤੀ ਨੇ ਐਨੇ ਸਾਰੇ ਲੋਕਾਂ ਨੂੰ ਬੰਧੀ ਬਣਾ ਰੱਖਿਆ ਹੋਵੇ। ਬੈਂਕ ਅਜਿਹੀ ਥਾਂ ਉੱਤੇ ਸਥਿਤ ਹੈ ਜਿੱਥੇ ਇੱਕ ਪਾਸੇ ਚਾਈਲਡ ਕੇਅਰ ਸੈਂਟਰ, ਡੈਂਟਿਸਟ ਆਫਿਸ, ਡਰੱਗ ਸਟੋਰ ਤੇ ਹੋਰ ਆਊਟਲੈੱਟਸ ਹਨ। ਪੁਲਿਸ ਨੇ ਦੱਸਿਆ ਕਿ ਉਸ ਸਮੇਂ ਬਹੁਤ ਸਾਰੇ ਲੋਕ ਪਲਾਜ਼ਾ ਵਿੱਚ ਮੌਜੂਦ ਸਨ। ਉਸ ਵਿਅਕਤੀ ਨਾਲ ਗੱਲਬਾਤ ਕਰਨ ਲਈ ਵੀ ਟੀਮ ਸੱਦੀ ਗਈ ਪਰ ਕੋਈ ਗੱਲ ਨਾ ਬਣ ਸਕੀ। ਜਾਂਚਕਾਰ ਬੈਂਕ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਉਸ ਗੱਡੀ ਦੀ ਤਲਾਸ਼ੀ ਲੈ ਰਹੇ ਸਨ ਜਿਸ ਵਿੱਚ ਬੰਦੂਕਧਾਰੀ ਆਇਆ ਤਾਂ ਕਿ ਉਸ ਬਾਰੇ ਹੋਰ ਪਤਾ ਲਾਇਆ ਜਾ ਸਕੇ। ਪੈਟਨਡਨ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਬੈਂਕ ਵਿੱਚ ਕਿੰਨੇ ਲੋਕ ਮੌਜੂਦ ਸਨ। ਇਹ ਵੀ ਨਹੀਂ ਦੱਸਿਆ ਜਾ ਸਕਦਾ ਕਿ ਇਸ ਸਾਰੇ ਡਰਾਮੇ ਦਾ ਡਾਕੇ ਨਾਲ ਕੋਈ ਲੈਣਾ ਦੇਣਾ ਸੀ ਜਾਂ ਨਹੀਂ। ਪਰ ਬੈਂਕ ਵਿੱਚ ਕਿਸੇ ਓਪਰੇ ਬੰਦੇ ਦਾ ਇਸ ਤਰ੍ਹਾਂ ਬੰਦੂਕ ਲੈ ਕੇ ਮੌਜੂਦ ਹੋਣਾ ਬਹੁਤ ਖਤਰਨਾਕ ਹੈ। ਬੈਂਕ ਦੇ ਨੇੜਲੇ ਪਲਾਜ਼ਾ ਦੀ ਵੀ ਪੁਲਿਸ ਨੇ ਘੇਰਾਬੰਦੀ ਕਰ ਲਈ। ਬੈਂਕ ਵਿੱਚ ਮੌਜੂਦ ਲੋਕਾਂ ਨੂੰ ਨੇੜੇ ਹੀ ਮੌਜੂਦ ਐਂਬੂਲੈਂਸ ਬੱਸ ਵਿੱਚ ਲਿਜਾਇਆ ਗਿਆ। ਇੱਕ ਬਿਆਨ ਵਿੱਚ ਆਰਬੀਸੀ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਉਨ੍ਹਾਂ ਦੇ ਕਸਟਮਰਜ਼ ਤੇ ਕਰਮਚਾਰੀ ਸੇਫ ਹਨ।
ਆਸਾ ਦੀ ਵਾਰ ਦਾ ਕੀਰਤਨ ਗੁਰਦੁਆਰਾ ਸਿੱਖ ਸਪਿਰਚੂਅਲ ਸੈਂਟਰ ਵਿਖੇ
ਭਾਈ ਪਰਮਜੀਤ ਸਿੰਘ ਨੂਰ ਫਗਵਾੜੇ ਵਾਲੇ ਆਪਣੇ ਸਾਥੀ ਸਿੰਘਾਂ ਨਾਲ ਹਰ ਰੋਜ਼ ਸਵੇਰੇ 6.00 ਵਜੇ ਤੋਂ 8.00 ਵਜੇ ਤੱਕ ਗੁਰੂ ਦੀ ਇਲਾਹੀ ਬਾਣੀ ਵਿਚੋਂ ਆਸਾ ਦੀ ਵਾਰ ਦਾ ਕੀਰਤਨ ਗੁਰਦੁਆਰਾ ਸਿੱਖ ਸਪਿਰਚੂਅਲ ਸੈਂਟਰ ਵਿਖੇ ਕਰਦੇ ਹਨ, ਜਿੱਥੇ ਸੰਗਤਾਂ ਕੀਰਤਨ ਸਰਵਣ ਕਰਨ ਲਈ ਵੱਡੀ ਗਿਣਤੀ ਵਿਚ ਪਹੁੰਚ ਰਹੀਆਂ ਹਨ।

RELATED ARTICLES
POPULAR POSTS