Breaking News
Home / ਜੀ.ਟੀ.ਏ. ਨਿਊਜ਼ / ਝਗੜੇ ‘ਚ ਸ਼ਾਮਲ ਤਿੰਨ ਪੰਜਾਬੀਆਂ ਨੂੰ ਕੀਤਾ ਡਿਪੋਰਟ

ਝਗੜੇ ‘ਚ ਸ਼ਾਮਲ ਤਿੰਨ ਪੰਜਾਬੀਆਂ ਨੂੰ ਕੀਤਾ ਡਿਪੋਰਟ

ਟੋਰਾਂਟੋ/ਬਿਊਰੋ ਨਿਊਜ : ਕੈਨੇਡਾ ਦੇ ਸਰੀ ਵਿਚ ਲੰਘੀ 11 ਨਵੰਬਰ ਨੂੰ ਇਕ ਭਿਆਨਕ ਘਟਨਾ ਵਾਪਰੀ ਸੀ, ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਅੱਗੇ ਵਾਂਗ ਫੈਲ ਗਈ ਸੀ ਅਤੇ ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਦੰਗ ਰਹਿ ਗਿਆ ਸੀ ਕਿਉਂਕਿ ਇਸ ਵੀਡੀਓ ਵਿਚ ਪੰਜਾਬੀ ਵਿਦਿਆਰਥੀ ਜੋ ਕਿ ਕੈਨੇਡਾ ਵਿਚ ਪੜ੍ਹਾਈ ਕਰਨ ਗਏ ਹਨ, ਸ਼ਾਮਲ ਸਨ। ਇਸ ਵੀਡੀਓ ਵਿਚ ਪੰਜਾਬੀ ਨੌਜਵਾਨਾਂ ਵੱਲੋਂ ਕੁਝ ਹੋਰ ਪੰਜਾਬੀ ਨੌਜਵਾਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਮਗਰੋਂ ਹਰਕਤ ਵਿਚ ਆਈ ਕੈਨੇਡੀਅਨ ਪੁਲਿਸ ਵੱਲੋਂ ਕਾਰਵਾਈ ਕਰਦਿਆਂ 3 ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ, ਜਦੋਂਕਿ ਉਹ ਲੜਾਈ ਵਿਚ ਸ਼ਾਮਲ ਹੋਰ ਨੌਜਵਾਨਾਂ ਦੀ ਭਾਲ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਵੀ ਪੰਜਾਬ ਵਾਪਸ ਭੇਜਿਆ ਜਾ ਸਕੇ। ਨਿਊਟਨ ਖੇਤਰ ‘ਚ ਵਾਪਰੀ ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਤੇਜੀ ਨਾਲ ਜਾਂਚ ਸ਼ੁਰੂ ਕੀਤੀ ਸੀ। ਮਿਲੀ ਜਾਣਕਾਰੀ ਅਨੁਸਾਰ ਸਰੀ ਆਰਸੀਐਮਪੀ ਦਾ ਕਹਿਣਾ ਹੈ ਕਿ ਨਿਊਟਨ ਖੇਤਰ ‘ਚ ਲੜਾਈ ਕਰਨ ਵਾਲਿਆਂ ਵਿਚੋਂ ਤਿੰਨ ਵਿਅਕਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਉਹ ਇਸ ਮੁੱਦੇ ਦੀ ਸਰਗਰਮੀ ਨਾਲ ਜਾਂਚ ਕਰ ਰਹੇ ਹਨ ਅਤੇ 50 ਨੌਜਵਾਨਾਂ ਦੇ ਵੱਡੇ ਸਮੂਹਾਂ ‘ਚ ਸ਼ਾਮਲ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚੋਂ ਕੁੱਝ ਕਥਿਤ ਤੌਰ ‘ਤੇ ਕੌਮਾਂਤਰੀ ਪੰਜਾਬੀ ਵਿਦਿਆਰਥੀ ਵੀਡੀਓ ‘ਚ ਵੇਖੇ ਗਏ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …