Breaking News
Home / ਭਾਰਤ / ਯੂਪੀ ‘ਚ ਪ੍ਰਿਅੰਕਾ ਨੂੰ ਮਿਲ ਰਹੀ ਹੈ ਵੱਡੀ ਜ਼ਿੰਮੇਵਾਰੀ

ਯੂਪੀ ‘ਚ ਪ੍ਰਿਅੰਕਾ ਨੂੰ ਮਿਲ ਰਹੀ ਹੈ ਵੱਡੀ ਜ਼ਿੰਮੇਵਾਰੀ

6ਗੁਲਾਮ ਨਬੀ ਆਜ਼ਾਦ ਦੇ ਘਰ ਹੋਈ ਮੀਟਿੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਦੇ ਯੂ.ਪੀ. ਇੰਚਾਰਜ ਗੁਲਾਮ ਨਬੀ ਆਜ਼ਾਦ ਦੇ ਘਰ ਹੋਈ ਅਹਿਮ ਮੀਟਿੰਗ ਵਿੱਚ ਪ੍ਰਿਅੰਕਾ ਗਾਂਧੀ ਸ਼ਾਮਲ ਹੋਏ। ਡੇਢ ਘੰਟੇ ਚੱਲੀ ਇਸ ਮੀਟਿੰਗ ਵਿੱਚ ਯੂ.ਪੀ. ਦੇ ਰਾਜਨੀਤਕ ਹਾਲਾਤ ‘ਤੇ ਚਰਚਾ ਕੀਤੀ ਗਈ। ਇਸ ਨਾਲ ਉਨ੍ਹਾਂ ਗੱਲਾਂ ਦੀ ਹੋਰ ਪੁਸ਼ਟੀ ਹੋ ਗਈ ਹੈ ਕਿ ਪ੍ਰਿਅੰਕਾ ਯੂ.ਪੀ. ਵਿੱਚ ਕਾਂਗਰਸ ਦੀ ਵੱਡੀ ਜ਼ਿੰਮੇਵਾਰੀ ਸੰਭਾਲਣ ਜਾ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਯੂ.ਪੀ. ਵਿੱਚ ਪ੍ਰਿਅੰਕਾ ਦੀ ਭੂਮਿਕਾ ਬਾਰੇ ਵੱਡਾ ਐਲਾਨ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਗੁਲਾਮ ਨਬੀ ਆਜ਼ਾਦ ਨੇ ਯੂ.ਪੀ. ਵਿੱਚ ਪ੍ਰਿਅੰਕਾ ਨੂੰ ਲੈ ਕੇ ਇੱਕ ਪਲਾਨ ਤਿਆਰ ਕੀਤਾ ਹੈ। ਇਹ ਮੀਟਿੰਗ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਆਜ਼ਾਦ ਦੀ ਮੀਟਿੰਗ ਤੋਂ ਠੀਕ ਇੱਕ ਦਿਨ ਬਾਅਦ ਹੋਈ ਹੈ। ਜ਼ਿਕਰਯੋਗ ਹੈ ਕਿ ਯੂ.ਪੀ. ਵਿੱਚ ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਪਹਿਲਾਂ ਹੀ ਪ੍ਰਿਅੰਕਾ ਦਾ ਨਾਂ ਅੱਗੇ ਕਰ ਚੁੱਕੇ ਹਨ।

Check Also

ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਖਿਲਾਫ ਨਵੀਂ ਦਿੱਲੀ ‘ਚ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਭਾਜਪਾ ਹੈੱਡਕੁਆਰਟਰ ਨੇੜੇ ਪੈਟਰੋਲ, …