Breaking News
Home / ਪੰਜਾਬ / ਪੰਪੋਰ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ‘ਚ 55 ਘੰਟੇ ਚੱਲਿਆ ਮੁਕਾਬਲਾ

ਪੰਪੋਰ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ‘ਚ 55 ਘੰਟੇ ਚੱਲਿਆ ਮੁਕਾਬਲਾ

6ਦੋ ਅੱਤਵਾਦੀ ਮਾਰ ਮੁਕਾਏ
ਪੰਪੋਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਪੰਪੋਰ ਵਿਚ 55 ਘੰਟੇ ਤੋਂ ਜ਼ਿਆਦਾ ਸਮੇਂ ਤੋਂ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚ ਚੱਲ ਰਿਹਾ ਮੁਕਾਬਲਾ ਖਤਮ ਹੋ ਗਿਆ ਹੈ। ਇਸ ਦੌਰਾਨ ਫੌਜ ਨੇ ਦੋਵਾਂ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਅੱਤਵਾਦੀ ਈਡੀਆਈ ਬਿਲਡਿੰਗ ਵਿਚੋਂ ਲੁਕ ਕੇ ਫਾਇਰਿੰਗ ਕਰ ਰਹੇ ਸਨ। ਕੱਲ੍ਹ ਰਾਤ ਅੱਤਵਾਦੀਆਂ ਨੇ ਕਈ ਘੰਟੇ ਲੁਕੇ ਰਹਿਣ ਮਗਰੋਂ ਦੋਬਾਰਾ ਫਾਇੰਰਿੰਗ ਕੀਤੀ ਸੀ। ਸੁਰੱਖਿਆ ਬਲਾਂ ਵੱਲੋਂ ਬਿਲਡਿੰਗ ਨੂੰ ਪੂਰੀ ਤਰ੍ਹਾਂ ਘੇਰ ਕੇ ਕਾਰਵਾਈ ਕੀਤੀ ਜਾ ਰਹੀ ਸੀ। ਪਰਸੋਂ ਇਸ ਮੁਕਾਬਲੇ ਦੌਰਾਨ ਫੌਜ ਦੇ 2 ਜਵਾਨ ਵੀ ਜ਼ਖਮੀ ਹੋਏ ਸਨ।
ਸ੍ਰੀਨਗਰ ਤੋਂ 15 ਕਿਲੋਮੀਟਰ ਦੂਰ ਈਡੀਆਈ ਦੀ ਬਿਲਡਿੰਗ ਦਾ ਨਕਸ਼ਾ 55 ਘੰਟਿਆਂ ਦੌਰਾਨ ਪੂਰੀ ਤਰ੍ਹਾਂ ਬਦਲ ਗਿਆ। ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚ ਚੱਲੇ ਮੁਕਾਬਲੇ ਦੌਰਾਨ ਹੋਈ ਗੋਲੀਬਾਰੀ ਕਾਰਨ ਇਮਾਰਤ ਦੇ ਸਾਰੇ ਸ਼ੀਸ਼ੇ ਟੁੱਟ ਗਏ ਹਨ। ਇਮਾਰਤ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ ਹੈ। ਬਿਲਡਿੰਗ ਵਿਚੋਂ ਲਗਾਤਾਰ ਧੂੰਆਂ ਨਿੱਕਲ ਰਿਹਾ ਹੈ। ਇੱਕ ਮੰਜਿਲ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਤਿੰਨ ਦਿਨ ਤੱਕ ਅੰਦਰੋਂ ਰੁਕ- ਰੁਕ ਕੇ ਫਾਇਰਿੰਗ ਦੀ ਆਵਾਜ਼ ਸੁਣਾਈ ਦਿੰਦੀ ਰਹੀ ਸੀ। ਇਹ ਉਹੀ ਬਿਲਡਿੰਗ ਹੈ ਜਿੱਥੇ ਫਰਵਰੀ ਮਹੀਨੇ ਹੋਏ ਵੱਡੇ ਮੁਕਾਬਲੇ ਵਿਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਸਨ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀ ਆਯੋਗ ਦੀ 9ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ

ਕਿਹਾ : ਭਾਰਤ ਨੂੰ 2047 ਤੱਕ ਵਿਕਸਤ ਦੇਸ਼ ਬਣਾਉਣਾ ਹਰੇਕ ਭਾਰਤੀ ਦੀ ਦਿਲੀ ਇੱਛਾ ਨਵੀਂ …