17.1 C
Toronto
Sunday, October 11, 2026
spot_img
Homeਪੰਜਾਬਕਮੇਡੀ ਕਿੰਗ ਮੇਹਰ ਮਿੱਤਲ ਬਿਲਕੁਲ ਤੰਦਰੁਸਤ

ਕਮੇਡੀ ਕਿੰਗ ਮੇਹਰ ਮਿੱਤਲ ਬਿਲਕੁਲ ਤੰਦਰੁਸਤ

ਕਮੇਡੀ ਕਿੰਗ ਮੇਹਰ ਮਿੱਤਲ ਬਿਲਕੁਲ ਤੰਦਰੁਸਤਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀ ਸਿਨੇਮਾ ਦੇ ਮਹਾਨ ਅਦਾਕਾਰ ਤੇ ਕਮੇਡੀ ਦੇ ਬਾਦਸ਼ਾਹ ਮੇਹਰ ਮਿੱਤਲ ਬਿਲਕੁਲ ਠੀਕ-ਠਾਕ ਹਨ। ਅੱਜ ਸਵੇਰ ਤੋਂ ਉਨ੍ਹਾਂ ਦੀ ਮੌਤ ਦੀ ਖਬਰ ਚੱਲ ਰਹੀ ਸੀ। ਪਰ ਇਹ ਖਬਰ ਪੂਰੀ ਤਰ੍ਹਾਂ ਝੂਠੀ ਹੈ। ਹਾਲਾਂਕਿ ਮਿੱਤਲ ਬਿਮਾਰ ਜ਼ਰੂਰ ਹਨ। ਉਹ ਇਸ ਵੇਲੇ ਹਸਪਤਾਲ ਵਿਚ ਦਾਖਲ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਆਈ ਸੀ ਯੂ ਤੋਂ ਜਨਰਲ ਵਾਰਡ ਵਿਚ ਸ਼ਿਫਟ ਕਰ ਦਿੱਤਾ ਹੈ। ਇਸ ਦਾ ਮਤਲਬ ਇਹੀ ਹੈ ਕਿ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੈ ਤੇ ਕੋਈ ਖਤਰਾ ਨਹੀਂ ਹੈ। ਅਸੀਂ ਦੁਆ ਕਰਦੇ ਹਾਂ ਕਿ ਪੰਜਾਬੀ ਦਾ ਇਹ ਮਹਾਂਨਾਇਕ ਤੇ ਸਭ ਨੂੰ ਹਮੇਸ਼ਾ ਖੁਸ਼ ਰੱਖਣ ਵਾਲਾ ਸਿਤਾਰਾ ਤੰਦਰੁਸਤ ਰਹੇ ਤੇ ਲੰਮੀ ਉਮਰ ਜੀਏ।

RELATED ARTICLES
POPULAR POSTS