-19.4 C
Toronto
Friday, January 30, 2026
spot_img
Homeਪੰਜਾਬਕੈਪਟਨ ਅਮਰਿੰਦਰ ਸਿੰਘ ਥਾਣਾ ਕੋਟਲੀ ਸੂਰਤ ਮੱਲ੍ਹੀ ਦਾ ਘਿਰਾਓ ਕਰਨ ਪਹੁੰਚੇ

ਕੈਪਟਨ ਅਮਰਿੰਦਰ ਸਿੰਘ ਥਾਣਾ ਕੋਟਲੀ ਸੂਰਤ ਮੱਲ੍ਹੀ ਦਾ ਘਿਰਾਓ ਕਰਨ ਪਹੁੰਚੇ

captain-okey-size-580x395ਸੀਨੀਅਰ ਅਫਸਰਾਂ ਨਾਲ ਵੀ ਫੋਨ ‘ਤੇ ਕੀਤੀ ਗੱਲਬਾਤ
ਬਟਾਲਾ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਪ੍ਰੋਗਰਾਮ ਲਈ ਗੁਰਦਾਸਪੁਰ ਜਾਣਾ ਸੀ। ਪਰ ਗੁਰਦਾਸਪੁਰ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਪੁਲਿਸ ਥਾਣੇ ਕੋਟਲੀ ਸੂਰਤ ਮੱਲ੍ਹੀ ਦਾ ਘਿਰਾਉ ਕਰਨ ਲਈ ਪਹੁੰਚ ਗਏ। ਦਰਅਸਲ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਕਈ ਵਾਰ ਇਹ ਗੱਲ ਕਹਿ ਚੁੱਕੇ ਹਨ ਕਿ ਅਕਾਲੀ ਲੀਡਰਾਂ ਦੇ ਇਸ਼ਾਰੇ ‘ਤੇ ਇਸ ਇਲਾਕੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ‘ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਇਸ ਲਈ ਕੈਪਟਨ ਥਾਣੇ ਪਹੁੰਚੇ ਸਨ। ਕੈਪਟਨ ਨੇ ਥਾਣੇ ਪਹੁੰਚਦਿਆਂ ਹੀ ਕਾਂਗਰਸੀਆਂ ‘ਤੇ ਦਰਜ ਹੋ ਰਹੇ ਮਾਮਲਿਆਂ ਪ੍ਰਤੀ ਵਿਰੋਧ ਪ੍ਰਗਟ ਕੀਤਾ। ਇਹ ਹੀ ਨਹੀਂ ਕੈਪਟਨ ਨੇ ਪੁਲਿਸ ਦੇ ਸੀਨੀਅਰ ਅਫ਼ਸਰਾਂ ਨੂੰ ਫ਼ੋਨ ‘ਤੇ ਕਿਹਾ ਕਿ ਜੇਕਰ ਅਕਾਲੀ ਦਲ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਪੰਜਾਬ ਪੁਲਿਸ ਇਸ ਤੋਂ ਬਾਜ਼ ਨਾ ਆਈ ਤਾਂ ਸਰਕਾਰ ਆਉਂਦਿਆਂ ਹੀ ਕੈਪਟਨ ਸਭ ਤੋਂ ਪਹਿਲਾਂ ਉਨ੍ਹਾਂ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕਰਨਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮਾਨਸਾ ਵਿੱਚ ਹੋਏ ਦਲਿਤ ਨੌਜਵਾਨ ਦੇ ਕਤਲ ਮਾਮਲੇ ਵਿੱਚ ਵੀ ਉਨ੍ਹਾਂ ਨੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ।

RELATED ARTICLES
POPULAR POSTS