ਇਕ ਵਾਰ ‘ਚ ਜਮ੍ਹਾਂ ਕਰੋ ਜਿੰਨੇ ਮਰਜ਼ੀ ਪੁਰਾਣੇ ਨੋਟ, ਨਹੀਂ ਹੋਵੇਗੀ ਕੋਈ ਪੁੱਛਗਿੱਛ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ 30 ਦਸੰਬਰ ਤੱਕ ਕੋਈ ਵਿਅਕਤੀ ਇਕ ਵਾਰ ਵਿਚ ਜਿੰਨੇ ਮਰਜ਼ੀ ਪੁਰਾਣੇ ਨੋਟ ਜਮ੍ਹਾਂ ਕਰਵਾ ਸਕਦਾ ਹੈ ਤਾਂ ਉਸ ਦੀ ਕੋਈ ਪੁੱਛਗਿੱਛ ਨਹੀਂ ਹੋਵੇਗੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜੇਕਰ ਕੋਈ ਵਾਰ-ਵਾਰ ਪੁਰਾਣੇ ਨੋਟ ਜਮ੍ਹਾਂ ਕਰਵਾਉਣ ਬੈਂਕ ਜਾਵੇਗਾ ਤਾਂ ਉਸਦੀ ਪੁੱਛਗਿੱਛ ਜ਼ਰੂਰ ਹੋਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਪੁਰਾਣੇ ਨੋਟ ਲੈਣ ਲਈ ਕੁਝ ਖੇਤਰਾਂ ਵਿਚ ਮਿਲਣ ਵਾਲੀ ਛੋਟ ਪਿਛਲੇ ਹਫਤੇ ਖਤਮ ਹੋ ਚੁੱਕੀ ਹੈ। ਹੁਣ ਲੋਕ ਸਿਰਫ ਬੈਂਕਾਂ ਵਿਚ ਹੀ ਪੈਸੇ ਜਮ੍ਹਾ ਕਰਵਾ ਸਕਦੇ ਹਨ। ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ ਪੁਰਾਣੇ ਨੋਟ ਜਮ੍ਹਾਂ ਕਰਨ ਲਈ ਸਖਤ ਸ਼ਰਤਾਂ ਦਾ ਐਲਾਨ ਕੀਤਾ ਹੈ ਤਾਂ ਵਿੱਤ ਮੰਤਰੀ ਨੇ ਇਹ ਸਪੱਸ਼ਟੀਕਰਨ ਦਿੱਤਾ ਹੈ।

