21.1 C
Toronto
Friday, September 18, 2026
spot_img
Homeਪੰਜਾਬਰਾਹੁਲ ਗਾਂਧੀ ਨੂੰ ਮਿਲੇ ਨਵਜੋਤ ਸਿੰਘ ਸਿੱਧੂ

ਰਾਹੁਲ ਗਾਂਧੀ ਨੂੰ ਮਿਲੇ ਨਵਜੋਤ ਸਿੰਘ ਸਿੱਧੂ

ਰਾਹੁਲ ਗਾਂਧੀ ਨੂੰ ਮਿਲੇ ਨਵਜੋਤ ਸਿੰਘ ਸਿੱਧੂਦੂਜੀ ਸੂਚੀ ‘ਚ ਸਿੱਧੂ ਜੋੜੇ ਦੇ ਨਾਵਾਂ ਦਾ ਐਲਾਨ ਸੰਭਵ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਦੂਜੀ ਸੂਚੀ ਜਾਰੀ ਹੋਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਵਿਖੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਲਗਭਗ 40 ਮਿੰਟ ਤੱਕ ਨਵਜੋਤ ਸਿੱਧੂ ਦੀ ਰਾਹੁਲ ਗਾਂਧੀ ਨਾਲ ਇਸ ਮਿਲਣੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕਾਂਗਰਸੀ ਉਮੀਦਵਾਰਾਂ ਦੀ ਦੂਜੀ ਸੂਚੀ ਵਿਚ ਸਿੱਧੂ ਜੋੜੇ ਦਾ ਨਾਵਾਂ ਦਾ ਐਲਾਨ ਵੀ ਹੋ ਸਕਦਾ ਹੈ।ઠਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵਲੋਂ ਸੂਚੀ ਜਾਰੀ ਕਰਕੇ ਆਪਣੇ 61 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ।

RELATED ARTICLES
POPULAR POSTS