ਅਜਨਾਲਾ : ਮਸ਼ਹੂਰ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਫਿਲਮ ਨਿਰਮਾਤਾ ਫਰਾਹ ਖ਼ਾਨ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਆਰੋਪ ‘ਚ ਅੰਮ੍ਰਿਤਸਰ ‘ਚ ਪੈਂਦੇ ਅਜਨਾਲਾ ਥਾਣੇ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਇਨ੍ਹਾਂ ਤਿੰਨਾਂ ‘ਤੇ ਆਰੋਪ ਹੈ ਕਿ ਇਨ੍ਹਾਂ ਨੇ ਕੁਝ ਦਿਨ ਪਹਿਲਾਂ ਇਕ ਚੈਨਲ ‘ਤੇ ਈਸਾਈ ਭਾਈਚਾਰੇ ਖ਼ਿਲਾਫ਼ ਅਪਸ਼ਬਦ ਕਹੇ ਸਨ। ਐੱਸ.ਐੱਸ.ਪੀ. (ਦਿਹਾਤੀ) ਵਿਕਰਮ ਦੁੱਗਲ ਨੇ ਦੱਸਿਆ ਕਿ ਕੁਝ ਈਸਾਈ ਸੰਗਠਨਾਂ ਨੇ ਰਵੀਨਾ ਟੰਡਨ, ਫਰਾਹ ਖਾਨ ਅਤੇ ਭਾਰਤੀ ਸਿੰਘ ਦੀ ਸ਼ਿਕਾਇਤ ਕੀਤੀ ਸੀ। ਇਸ ਦੇ ਆਧਾਰ ‘ਤੇ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਟੰਡਨ, ਫਰਾਹ ਅਤੇ ਭਾਰਤੀ ‘ਤੇ ਲੱਗੇ ਆਰੋਪ ਸਹੀ ਪਾਏ ਗਏ ਤਾਂ ਇਨ੍ਹਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਫਰਾਹ ਖਾਨ ਦੇ ਟੀ.ਵੀ. ਸ਼ੋਅ ‘ਬੈਂਕ ਬੈਂਚਰਸ’ ਵਿਚ ਭਾਰਤੀ ਸਿੰਘ ਤੇ ਰਵੀਨਾ ਟੰਡਨ ਨੂੰ ਇਕ ਅੰਗਰੇਜ਼ੀ ਅੱਖਰ ਦੇ ਸਪੈਲਿੰਗ ਲਿਖਣ ਲਈ ਕਿਹਾ ਗਿਆ ਸੀ। ਇਹ ਸ਼ਬਦ ਪਵਿੱਤਰ ਬਾਈਬਲ ‘ਚੋਂ ਲਿਆ ਗਿਆ ਸੀ। ਭਾਰਤੀ ਇਸ ਦਾ ਮਤਲਬ ਨਹੀਂ ਜਾਣਦੀ ਸੀ। ਉਨ੍ਹਾਂ ਆਪਣੇ ਵੱਲੋਂ ਹੀ ਇਸ ਦਾ ਮਤਲਬ ਦੱਸਦੇ ਹੋਏ ਇਸ ਦਾ ਮਜ਼ਾਕ ਉਡਾਇਆ। ਰਵੀਨਾ ਤੇ ਫਰਾਹ ਵੀ ਉਨ੍ਹਾਂ ਦੇ ਇਸ ਮਜ਼ਾਕ ‘ਚ ਸ਼ਾਮਲ ਹੋਈਆਂ ਤੇ ਉਨ੍ਹਾਂ ਨੂੰ ਮਜ਼ਾਕ ਉਡਾਉਣ ਤੋਂ ਰੋਕਿਆ ਨਹੀਂ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …