Breaking News
Home / ਹਫ਼ਤਾਵਾਰੀ ਫੇਰੀ / ਸਿੱਖੀ ਦੇ ਸੇਵਾ ਸਿਧਾਂਤ ਨੂੰ ਤਰਜੀਹ ਦਿੰਦਿਆਂ ਫਰਜ ਖਾਤਰ ਕੈਨੇਡਾ ਦੇ ਦੋ ਡਾਕਟਰ ਸਿੱਖ ਭਰਾਵਾਂ ਨੇ ਕਟਵਾ ਦਿੱਤੀ ਦਾੜ੍ਹੀ

ਸਿੱਖੀ ਦੇ ਸੇਵਾ ਸਿਧਾਂਤ ਨੂੰ ਤਰਜੀਹ ਦਿੰਦਿਆਂ ਫਰਜ ਖਾਤਰ ਕੈਨੇਡਾ ਦੇ ਦੋ ਡਾਕਟਰ ਸਿੱਖ ਭਰਾਵਾਂ ਨੇ ਕਟਵਾ ਦਿੱਤੀ ਦਾੜ੍ਹੀ

‘ਕੇਸ ਕਟਾਏ ਦੇਸ਼ ਲਈ ਅਜੇ ਸੀਸ ਕਟਾਉਣਾ ਬਾਕੀ ਏ’
ਭਾਰਤੀ ਅਜ਼ਾਦੀ ਦੀ ਲੜਾਈ ਦਾ ਸਿਰਮੌਰ ਯੋਧਾ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਜਦੋਂ ਅਜ਼ਾਦੀ ਦੀ ਜੰਗ ਦੌਰਾਨ ਆਪਣੇ ਕੇਸ ਕਟਵਾਉਣੇ ਪਏ ਤਾਂ ਉਸ ਸਮੇਂ ਕੁੱਝ ਸਵਾਲ ਉਠੇ ਕਿ ਉਸ ਨੂੰ ਸਿੱਖ ਧਰਮ ਦੀ ਮਰਿਆਦਾ ਨੂੰ ਧਿਆਨ ‘ਚ ਰੱਖਦਿਆਂ ਕੇਸ ਨਹੀਂ ਕਟਵਾਉਣੇ ਚਾਹੀਦੇ ਸਨ। ਤਦ ਭਗਤ ਸਿੰਘ ਦਾ ਜਵਾਬ ਸੀ ਕਿ ਅਸੀਂ ਤਾਂ ਬੰਦ-ਬੰਦ ਕਟਵਾਉਣ ਵਾਲੇ ਯੋਧਿਆਂ ਦੀ ਪੀੜ੍ਹੀਆਂ ਵਿਚੋਂ ਹਾਂ ਤੇ ਭਗਤ ਸਿੰਘ ਨੇ ਆਖਿਆ ‘ਕੇਸ ਕਟਾਏ ਦੇਸ਼ ਲਈ ਅਜੇ ਸੀਸ ਕਟਾਉਣਾ ਬਾਕੀ ਏ’। ਅੱਜ ਇਕ ਵਾਰ ਇਸ ਸੰਕਟ ਦੀ ਘੜੀ ਵਿਚ ਦੇਸ਼ ਪ੍ਰਤੀ ਆਪਣੇ ਫਰਜ਼ ਨੂੰ ਅਤੇ ਆਪਣੇ ਧਰਮ ਦੇ ਸੇਵਾ ਦੇ ਸਿਧਾਂਤ ਨੂੰ ਅਪਣਾਉਂਦਿਆਂ ਸਿੱਖ ਡਾਕਟਰ ਭਰਾਵਾਂ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ। ਹੋ ਸਕਦਾ ਹੈ ਇਨ੍ਹਾਂ ਦੀ ਕਾਰਗੁਜ਼ਾਰੀ ‘ਤੇ ਵੀ ਕੋਈ ਸਵਾਲ ਖੜ੍ਹੇ ਕਰੇ ਤਦ ਸ਼ਾਇਦ ਜਵਾਬ ਭਗਤ ਸਿੰਘ ਦੇ ਇਹ ਬੋਲ ਹੀ ਬਣਨ।
ਮਾਂਟਰੀਅਲ/ਬਿਊਰੋ ਨਿਊਜ਼ : ਦੋ ਸਿੱਖ ਡਾਕਟਰ ਭਰਾਵਾਂ ਨੇ ਮਨੁੱਖਤਾ ਦੀ ਸੇਵਾ ਦੇ ਜਜ਼ਬੇ ਅੱਗੇ ਦਾੜ੍ਹੀ ਕੱਟਣ ਦਾ ‘ਬੇਹੱਦ ਮੁਸ਼ਕਲ ਫ਼ੈਸਲਾ’ ਲਿਆ ਹੈ ਤਾਂ ਜੋ ਉਹ ਕਰੋਨਾਵਾਇਰਸ ਨਾਲ ਜੂਝ ਰਹੇ ਮਰੀਜ਼ਾਂ ਦੇ ਇਲਾਜ ਦੌਰਾਨ ਨਿੱਜੀ ਸੁਰੱਖਿਆ ਵਜੋਂ ਲੋੜੀਂਦੇ ਮੈਡੀਕਲ ਮਾਸਕ ਪਹਿਨ ਸਕਣ।ਕਰੋਨਾ ਵਾਇਰਸ ਸੰਕਟ ਨੇ ਜਿਥੇ ਮਹਾਂਮਾਰੀ ਦਾ ਰੂਪ ਧਾਰਨ ਕਰਕੇ ਦੁਨੀਆਂ ਭਰ ਨੂੰ ਵਖਤ ਪਾਇਆ ਹੋਇਆ ਹੈ ਉਥੇ ਹੀ ਇਸ ਦੌਰਾਨ ਵਿਲੱਖਣ ਮਿਸਾਲਾਂ ਵੀ ਵੇਖਣ ਨੂੰ ਮਿਲ ਰਹੀਆਂ ਹਨ। ਮਾਂਟਰੀਅਲ ਦੇ ਡਾਕਟਰ ਸੰਜੀਤ ਸਿੰਘ ਸਲੂਜਾ ਅਤੇ ਰਾਜੀਤ ਸਿੰਘ ਸਲੂਜਾ ਨੇ ਇਸ ਔਖੀ ਘੜੀ ਵਿੱਚ ਆਪਣੇ ਸਿੱਖ ਧਰਮ ਦੇ ਸੇਵਾ ਦੇ ਸਿਧਾਂਤ ਨੂੰ ਚੁਣਦਿਆਂ ਅਤੇ ਡਾਕਟਰੀ ਸੇਵਾ ਨੂੰ ਇਸ ਸਮੇਂ ਪਹਿਲ ਦਿੰਦਿਆਂ ਆਪਣੇ ਕੰਮ, ਆਪਣੇ ਫਰਜ ਅਤੇ ਆਪਣੇ ਵਤਨ ਲਈ ਜ਼ਿੰਦ ਜਾਨ ਲਾਉਣ ਖਾਤਰ ਦਾੜ੍ਹੀ ਕੱਟਣ ਦਾ ਫੈਸਲਾ ਲੈ ਲਿਆ। ਦੋਵੇਂ ਭਰਾਵਾਂ ਨੇ ਮੈਡੀਕਲ ਪੇਸ਼ੇ ਨੂੰ ਅਪਨਾਉਣ ਸਮੇਂ ਚੁੱਕੀ ਗਈ ਸੰਹੁ ਨੂੰ ਤਰਜੀਹ ਦੇ ਕੇ ਵੱਖਰੀ ਮਿਸਾਲ ਕਾਇਮ ਕੀਤੀ ਹੈ।ઠ
ਐਮਯੂਐਚਸੀਜ਼ ਮਾਂਟਰੀਅਲ ਜਨਰਲ ਐਂਡ ਰੌਇਲ ਵਿਕਟੋਰੀਆ ਹਸਪਤਾਲਾਂ ਵਿੱਚ ਡਿਪਾਰਟਮੈਂਟ ਆਫ ਐਮਰਜੰਸੀਜ਼ ਦੇ ਐਸੋਸਿਏਟ ਚੀਫ ਸੰਜੀਤ ਸਿੰਘ ਸਲੂਜਾ ਪਹਿਲਾਂ ਹੀ ਕੋਵਿਡ-19 ਮਹਾਂਮਾਰੀ ਨਾਲ ਦੋ ਦੋ ਹੱਥ ਕਰ ਰਹੇ ਹਨ। ਪਰ ਉਹ ਇਸ ਲਈ ਅਜੇ ਹੋਰ ਕੁੱਝ ਵੀ ਕਰਨਾ ਚਾਹੁੰਦੇ ਸਨ, ਪਰ ਐਨ95 ਮਾਸਕ ਉਨ੍ਹਾਂ ਦੀ ਦਾੜ੍ਹੀ ਨੂੰ ਪੂਰੀ ਤਰ੍ਹਾਂ ਨਹੀਂ ਸੀ ਢਕਦਾ, ਇਸ ਲਈ ਉਨ੍ਹਾਂ ਨੂੰ ਆਪਣੇ ਇਨਫੈਕਟਿਡ ਮਰੀਜ਼ਾਂ ਦੇ ਕੋਲ ਜਾਣ ਵਿੱਚ ਵੀ ਅੜਿਕਾ ਆ ਰਿਹਾ ਸੀ।ઠ
ਉਨ੍ਹਾਂ ਲਈ ਇਹ ਵੱਡਾ ਸਵਾਲ ਖੜ੍ਹਾ ਹੋ ਗਿਆ ਕਿ ਉਹ ਸੇਵਾ ਕਰਨ ਜਾਂ ਨਾ ਕਰਨ। ਸੰਜੀਤ ਸਿੰਘ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੇ ਸਿੱਖ ਹਨ ਤੇ ਸਿੱਖ ਧਰਮ ਦੀਆਂ ਸਿੱਖਿਆਵਾਂ ਅਨੁਸਾਰ ਪੰਜ ਕਕਾਰਾਂ ਵਿੱਚ ਕੇਸ ਵੀ ਆਉਂਦੇ ਹਨ। 44 ਸਾਲਾ ਸੰਜੀਤ, ਜੋ ਕਿ ਮੈਗਿਲ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ ਆਫ ਮੈਡੀਸਨ ਵੀ ਹਨ ਤੇ ਮਾਂਟਰੀਅਲ ਇਮਪੈਕਟ ਦੀ ਡਾਕਟਰਾਂ ਦੀ ਟੀਮ ਵਿੱਚ ਵੀ ਹਨ, ਲਈ ਵੱਡੀ ਦੁੱਚਿਤੀ ਖੜ੍ਹੀ ਹੋ ਗਈ।ઠ
ਉਹ ਮਰੀਜ਼ਾਂ ਦੇ ਬਹੁਤ ਨੇੜੇ ਜਾਣ ਤੋਂ ਖੁਦ ਨੂੰ ਪਾਸੇ ਵੀ ਰੱਖ ਸਕਦੇ ਸਨ ਪਰ ਅਜਿਹੇ ਮੌਕੇ ਜਦੋਂ ਹੈਲਥ ਕੇਅਰ ਵਰਕਰਜ਼ ਬਿਮਾਰ ਪੈ ਰਹੇ ਹਨ ਤੇ ਉਨ੍ਹਾਂ ਨੂੰ ਕੁਆਰਨਟੀਨ ਕੀਤਾ ਜਾ ਰਿਹਾ ਹੈ, ਉਨ੍ਹਾਂ ਸੋਚਿਆ ਕਿ ਇਹ ਉਨ੍ਹਾਂ ਦੀ ਮੈਡੀਕਲ ਵਾਲੀ ਸੰਹੁ ਦੇ ਉਲਟ ਹੋਵੇਗਾ ਤੇ ਸਿੱਖੀ ਦੇ ਸੇਵਾ ਸਿਧਾਂਤ ਤੋਂ ਵੀ ਉਲਟ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਧਾਰਮਿਕ ਸਲਾਹਕਾਰ, ਪਰਿਵਾਰ ਤੇ ਦੋਸਤਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਆਪਣੇ ਐਮਯੂਐਚਸੀ ਵਿੱਚ ਹੀ ਨਿਓਰੋਸਰਜਨ ਭਰਾ ਰਾਜੀਤ ਸਲੂਜਾ ਨਾਲ ਰਲ ਕੇ ਆਪਣੀ ਦਾੜ੍ਹੀ ਕਟਵਾ ਦਿਤੀ।
ਬਰਤਾਨੀਆ ‘ਚ ਸਿੱਖ ਡਾਕਟਰਾਂ ਨੂੰ ਦਾੜ੍ਹੀ ਕਟਵਾਉਣ ਲਈ ਕਹਿਣ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਖਤ ਨੋਟਿਸ
ਅੰਮ੍ਰਿਤਸਰ :ਬਰਤਾਨੀਆ ਦੇ ਸਿੱਖ ਡਾਕਟਰਾਂ ਨੂੰ ਫਿੱਟ ਟੈਸਟ ਦੇ ਨਾਂ ‘ਤੇ ਦਾੜ੍ਹੀ ਸਾਫ਼ ਕਰਵਾਉਣ ਦੇ ਮਾਮਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਨੂੰ ਸਿੱਖ ਧਰਮ ਦੀਆਂ ਮਾਨਤਾਵਾਂ ਦੇ ਵਿਰੁੱਧ ਕਰਾਰ ਦਿੱਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਬਰਤਾਨੀਆ ‘ਚ ਕਰੋਨਾ ਵਿਰੁੱਧ ਫਰੰਟ ਲਾਈਨ ‘ਤੇ ਲੜ ਰਹੇ ਸਿੱਖ ਡਾਕਟਰਾਂ ਨੂੰ ਕੌਮੀ ਸਿਹਤ ਸੇਵਾ ਵੱਲੋਂ ਦਾੜੀ ਸਾਫ਼ ਕਰਵਾਉਣ ਲਈ ਆਖਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …