Breaking News
Home / ਹਫ਼ਤਾਵਾਰੀ ਫੇਰੀ / NDP ਨੂੰ ਬ੍ਰਿਟਿਸ਼ ਕੋਲੰਬੀਆ ਦੇ ਗਵਰਨਰ ਵੱਲੋਂ ਨਵੀਂ ਸਰਕਾਰ ਬਣਾਉਣ ਦਾ ਸੱਦਾ

NDP ਨੂੰ ਬ੍ਰਿਟਿਸ਼ ਕੋਲੰਬੀਆ ਦੇ ਗਵਰਨਰ ਵੱਲੋਂ ਨਵੀਂ ਸਰਕਾਰ ਬਣਾਉਣ ਦਾ ਸੱਦਾ

ਸਪੀਕਰ ਦੀ ਚੋਣ ਪਿੱਛੋਂ ਫਸੇਗਾ ਪੇਚ; ਲੈਣੀ ਪੈ ਸਕਦੀ ਹੈ ਗਰੀਨ ਪਾਰਟੀ ਦੀ ਹਮਾਇਤ
ਵੈਨਕੂਵਰ/ਬਿਊਰੋ ਨਿਊਜ਼ : ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ (ਬੀਸੀ) ਵਿੱਚ 19 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਦੋ ਹਲਕਿਆਂ ‘ਚ ਜਿੱਤ-ਹਾਰ ਦਾ ਫਰਕ 100 ਵੋਟਾਂ ਤੋਂ ਘੱਟ ਰਹਿਣ ਕਰ ਕੇ ਨਿਯਮਾਂ ਮੁਤਾਬਕ ਦੁਬਾਰਾ ਗਿਣਤੀ ਹੋਈ ਤੇ ਸਰੀ ਗਿਲਫਰਡ ਹਲਕੇ ਦਾ ਪਲੜਾ ਨਿਊ ਡੈਮੋਕਰੈਟਿਕ ਪਾਰਟੀ (ਐਨਡੀਪੀ) ਦੇ ਹੱਕ ‘ਚ ਭਾਰੂ ਹੋਣ ‘ਤੇ ਪਾਰਟੀ ਨੇ 47 ਵਿਧਾਇਕਾਂ ਨਾਲ ਸਪਸ਼ਟ ਬਹੁਮਤ ਹਾਸਲ ਕਰ ਲਿਆ ਹੈ। ਸੂਬੇ ਦੇ ਲੈਫਟੀਨੈਂਟ ਗਵਰਨਰ ਜੈਨਤ ਔਸਟਿਨ ਨੇ ਪਾਰਟੀ ਆਗੂ ਡੇਵਿਡ ਈਬੀ ਨੂੰ ਸਰਕਾਰ ਬਣਾਉਣ ਦਾ ਸੱਦਾ ਵੀ ਦੇ ਦਿੱਤਾ ਹੈ। ਬੀਸੀ ਕੰਸਰਵੇਟਿਵ ਕੋਲ 44 ਵਿਧਾਇਕ ਹਨ ਤੇ ਦੋ ਸੀਟਾਂ ਗਰੀਨ ਪਾਰਟੀ ਕੋਲ ਹਨ। ਐੱਨਡੀਪੀ ਦੀ ਗਰਾਰੀ ਆਪਣਾ ਸਪੀਕਰ ਬਣਾਉਣ ਮੌਕੇ ਫਸੇਗੀ।
ਨਿਯਮਾਂ ਮੁਤਾਬਿਕ ਸਪੀਕਰ ਬਿੱਲ ਪਾਸ ਕਰਨ ਮੌਕੇ ਵੋਟ ਨਹੀਂ ਪਾ ਸਕਦਾ। ਅਜਿਹੇ ਮੌਕੇ ਹੁਣ ਐੱਨਡੀਪੀ ਨੂੰ ਬਹੁਮਤ ਨਾਲ ਬਿਲ ਪਾਸ ਕਰਾਉਣ ਲਈ ਕਿਸੇ ਹੋਰ ਵੱਲ ਝਾਕਣਾ ਪਏਗਾ। 2017 ‘ਚ ਜੌਹਨ ਹੌਰਗਨ ਦੀ ਸਰਕਾਰ ਮੂਹਰੇ ਵੀ ਇਹੀ ਸਮੱਸਿਆ ਖੜ੍ਹੀ ਹੋਣ ਕਰਕੇ ਉਸਨੂੰ ਗਰੀਨ ਪਾਰਟੀ ਦਾ ਸਮਰਥਨ ਲੈਣਾ ਪਿਆ ਸੀ। ਬਿਲਕੁਲ ਉਵੇਂ ਹੁਣ ਵੀ ਉਹ ਤਵਾਜ਼ਨ ਗਰੀਨ ਦੇ ਹੱਥ ਆ ਗਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸਿਆਸਤ ਵਿਚ ਆਉਣ ਤੋਂ ਪਹਿਲਾਂ ਨਾਮਵਰ ਵਕੀਲ ਰਹੇ ਡੇਵਿਡ ਈਬੀ ਕਿੰਨੇ ਪੰਜਾਬੀ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਦੇਣਗੇ?

Check Also

ਟਰੂਡੋ ਦੇ ਅਸਤੀਫੇ ਮਗਰੋਂ ਨਵੇਂ ਨੇਤਾ ਦੀ ਭਾਲ ਸ਼ੁਰੂ

ਕੰਸਰਵੇਟਿਵ, ਐੱਨਡੀਪੀ ਅਤੇ ਬਲਾਕ ਕਿਊਬਕ ਦੇ ਆਗੂ ਚੋਣ ਰਣਨੀਤੀ ਘੜਨ ਲੱਗੇ ਟੋਰਾਂਟੋ : ਕੈਨੇਡਾ ਦੇ …