6.8 C
Toronto
Monday, November 3, 2025
spot_img
Homeਹਫ਼ਤਾਵਾਰੀ ਫੇਰੀਮਾਸਟਰ ਜੀ ਗੁਜਰ ਗਏ ਤੇ ਪੰਜਵੀਂ ਦੀ ਸੋਨੀਆ ਬਣ ਗਈ ਮੈਡਮ

ਮਾਸਟਰ ਜੀ ਗੁਜਰ ਗਏ ਤੇ ਪੰਜਵੀਂ ਦੀ ਸੋਨੀਆ ਬਣ ਗਈ ਮੈਡਮ

School News copy copyਪੰਜਾਬ ‘ਚ ਵਿੱਦਿਆ ਵਿਚਾਰੀ
ਪਟਿਆਲਾ/ਬਿਊਰੋ ਨਿਊਜ਼ : ਇਹ ਹੈ ਪਟਿਆਲਾ ਦੇ ਸਮਾਣਾਬਲਾਕ ਦੇ ਪਿੰਡਬਲਮਗੜ੍ਹ ਦਾ ਇਕ ਕਮਰੇ ਦਾਐਲੀਮੈਂਟਰੀਸਕੂਲ।ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਇਸ ਸਕੂਲਵਿਚ ਕੁੱਲ 43 ਵਿਦਿਆਰਥੀਹਨਅਤੇ ਇਨ੍ਹਾਂ ਨੂੰ ਪੜ੍ਹਾਉਂਦੀ ਹੈ 11 ਸਾਲਦੀਸੋਨੀਆ।ਸਕੂਲਦੀ ਇਕੱਲੀ ਅਧਿਆਪਕਅਤੇ ਪੰਜਵੀਂ ਜਮਾਤਦੀਸਟੂਡੈਂਟਵੀ। ਇਹ ਸ਼ੌਕ ਨਾਲਟੀਚਰਨਹੀਂ ਬਣੀਬਲਕਿਮਜ਼ਬੂਰੀਹੈ।ਮਾਰਚਮਹੀਨੇ ਇਸ ਸਕੂਲ ਦੇ ਇਕੋ ਇਕ ਅਧਿਆਪਕ ਸਤਗੁਰੂ ਸਿੰਘ ਦਾਦੇਹਾਂਤ ਹੋ ਗਿਆ ਸੀ। ਉਸ ਤੋਂ ਬਾਅਦਸਰਕਾਰ ਨੇ ਕੋਈ ਅਧਿਆਪਕਨਹੀਂ ਲਗਾਇਆ।ਪਿੰਡਵਾਲੇ ਕਈ ਵਾਰਜ਼ਿਲ੍ਹਾ ਸਿੱਖਿਆ ਅਧਿਕਾਰੀਕੋਲ ਗਏ, ਪਰ ਉਹਨਾਂ ਦੀ ਕਿਸੇ ਨੇ ਨਹੀਂ ਸੁਣੀ। ਸਕੂਲ ਇਕ ਮਹੀਨਾਬੰਦਰਿਹਾ। ਬੱਚਿਆਂ ਦੀਪੜ੍ਹਾਈਖਰਾਬ ਹੋ ਰਹੀ ਸੀ। ਇਹ ਦੇਖ ਕੇ ਪੰਚਾਇਤ ਨੇ ਸਕੂਲਦੀਸਭ ਤੋਂ ਹੋਣਹਾਰਵਿਦਿਆਰਥਣ ਨੂੰ ਹੀ ਅਧਿਆਪਕ ਬਣਾਉਣ ਦਾਫੈਸਲਾਕੀਤਾ।ਪੰਜਵੀਂ ਜਮਾਤਵਿਚਸੋਨੀਆਸਮੇਤ ਦੋ ਸਟੂਡੈਂਟਹਨ। ਉਹਨਾਂ ਵਿਚੋਂ ਪਿੰਡ ਦੇ ਹੀ ਕਿਸਾਨਦੀਬੇਟੀਸੋਨੀਆ ਨੂੰ ਚੁਣਿਆ ਗਿਆ। ਉਸ ਨੇ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਸਭ ਤੋਂ ਜ਼ਿਆਦਾ ਮੁਸ਼ਕਲ ਬੱਚਿਆਂ ਨੂੰ ਸੰਭਾਲਣਵਿਚ ਹੋਈ। ਬੱਚੇ ਸੋਨੀਆਦੀ ਗੱਲ ਨਹੀਂ ਸੁਣਦੇ ਸਨ।ਜ਼ਿਆਦਾਸ਼ੋਰ ਮਚਾਉਂਦੇ ਸਨ।
ਇਹ ਦੇਖ ਕੇ ਪੰਚਾਇਤ ਨੇ ਬੱਚਿਆਂ ਨੂੰ ਕੰਟਰੋਲਕਰਨਲਈ ਦੋ ਬਜ਼ੁਰਗਾਂ ਦੀਡਿਊਟੀਲਗਾ ਦਿੱਤੀ। ਉਹ ਬਜ਼ੁਰਗ ਲਾਠੀਲੈ ਕੇ ਕਲਾਸਵਿਚਬੈਠਦੇ ਹਨ, ਜਿਸ ਦੇ ਡਰਨਾਲ ਬੱਚੇ ਚੁੱਪ ਰਹਿੰਦੇ ਹਨ। ਇੱਥੇ ਹੀ ਬੱਸ ਨਹੀਂ, ਮਿਡ ਡੇ ਮੀਲਵਿਚਵੀਪਿੰਡ ਦੇ ਲੋਕ ਹੀ ਮੱਦਦ ਕਰਦੇ ਹਨ, ਜਿਸ ਨਾਲ ਬੱਚਿਆਂ ਨੂੰ ਦੁਪਹਿਰ ਦਾਭੋਜਨ ਦਿੱਤਾ ਜਾਂਦਾਹੈ।ਪਿਛਲੇ ਚਾਰਮਹੀਨਿਆਂ ਤੋਂ ਸੋਨੀਆ ਹੀ ਇੱਥੇ ਅਧਿਆਪਕਹੈ।
ਅਧਿਆਪਕਾਂ ਦੇ ਟੈਸਟ ‘ਚ ਖੁੱਲ੍ਹੀ ਸੀ ਐਜੂਕੇਸ਼ਨਸਿਸਟਮਦੀਪੋਲ
ਇਸ ਸਾਲਸਰਕਾਰੀਸਕੂਲਾਂ ਦਾਰਿਜ਼ਲਟਖਰਾਬ ਆਇਆ ਤਾਂ ਬੱਚਿਆਂ ਦੇ ਮਾਪਿਆਂ ਨੇ ਅਧਿਆਪਕਾਂ ਦੇ ਪੜ੍ਹਾਉਣ ਅਤੇ ਵਿਦਿਆਰਥੀਆਂ ਦੀਕਮੀ ਨੂੰ ਕਾਰਨ ਦੱਸਿਆ।
ਇਸ ‘ਤੇ ਸਿੱਖਿਆ ਮੰਤਰੀਡਾ.ਦਲਜੀਤ ਸਿੰਘ ਚੀਮਾ ਨੇ ਪਿਛਲੇ ਦਿਨੀਂ 500 ਅਧਿਆਪਕਾਂ ਦਾਟੈਸਟਲਿਆ।ਇਨ੍ਹਾਂ ਵਿਚੋਂ ਪੰਜਾਬੀ ਦੇ ਅਧਿਆਪਕਦੀਆਂ ਪੰਜਲਾਈਨਾਂ ਵਿਚੋਂ ਹੀ 15 ਗਲਤੀਆਂ ਨਿਕਲ ਗਈਆਂ। ਅੰਗਰੇਜ਼ੀ ਦੇ ਅਧਿਆਪਕਆਪਣੇ ਹੀ ਵਿਸ਼ੇ ਵਿਚਫੇਲ੍ਹ ਹੋ ਗਏ। ਇਸ ਨਾਲਪੰਜਾਬ ਦੇ ਐਜੂਕੇਸ਼ਨਸਿਸਟਮਦੀਪੋਲ ਖੁੱਲ੍ਹ ਗਈ ਸੀ।
ਪੰਜਾਬਵਿਚ ਸਿੱਖਿਆ ਦੀਹਾਲਤਖਰਾਬ ਕਿਉਂ
ਪੰਜਾਬਵਿਚ ਸਿੱਖਿਆ ਦੀਹਾਲਤਖਰਾਬ ਕਿਉਂ ਹੈ, ਇਸਦਾ ਪ੍ਰਤੱਖ ਪ੍ਰਮਾਣ ਹੈ ਇਹ ਤਸਵੀਰ।ਜ਼ਿਲ੍ਹਾ ਸਿੱਖਿਆ ਅਧਿਕਾਰੀਬਹਾਦਰ ਸਿੰਘ ਨੇ ਕਿਹਾ, ਜਦਸਰਕਾਰਕੋਲਅਧਿਆਪਕ ਹੈ ਹੀ ਨਹੀਂ ਤਾਂ ਮੈਂ ਅਧਿਆਪਕ ਕਿੱਥੋਂ ਲਿਆਊਂ।ਪਟਿਆਲਾਜ਼ਿਲ੍ਹੇ ਵਿਚ ਹੀ 149 ਸਕੂਲਾਂ ਵਿਚਅਧਿਆਪਕਨਹੀਂ ਹੈ।ਅੰਦਾਜ਼ਾਲਗਾਓਪੰਜਾਬਵਿਚ ਕੀ ਹਾਲਤਹੋਵੇਗੀ। ਇਸ ਮਾਮਲੇ ਵਿਚਜਦ ਸਿੱਖਿਆ ਮੰਤਰੀਡਾ. ਦਲਜੀਤ ਸਿੰਘ ਚੀਮਾਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਂ ਮਾਮਲੇ ਦੀ ਜਾਂਚ ਕਰਵਾਵਾਂਗਾ।

RELATED ARTICLES
POPULAR POSTS