Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਹੁਣ ਐਕਸਪ੍ਰੈੱਸ ਐਂਟਰੀ ਵਿੱਚ ਨਹੀਂ ਮਿਲਣਗੇ LMIA ਦੇ ਪੁਆਇੰਟ!

ਕੈਨੇਡਾ ‘ਚ ਹੁਣ ਐਕਸਪ੍ਰੈੱਸ ਐਂਟਰੀ ਵਿੱਚ ਨਹੀਂ ਮਿਲਣਗੇ LMIA ਦੇ ਪੁਆਇੰਟ!

ਇਮੀਗਰੇਸ਼ਨ ਧੋਖਾਧੜੀ ਨੂੰ ਰੋਕਣ ਲਈ ਨੀਤੀ ਵਿਚ ਕੀਤੀ ਵੱਡੀ ਤਬਦੀਲੀ
ਟੋਰਾਂਟੋ : ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਇਕ ਮਹੱਤਵਪੂਰਨ ਨੀਤੀਗਤ ਤਬਦੀਲੀ ਕਰਦਿਆਂ ਵਾਧੂ ਵਿਆਪਕ ਰੈਂਕਿੰਗ ਸਿਸਟਮ (CRS) ਅੰਕ ਹਟਾ ਦਿੱਤੇ ਹਨ। ਪਹਿਲਾਂ ਇਹ ਅੰਕ ਐਕਸਪ੍ਰੈੱਸ ਐਂਟਰੀ ਉਮੀਦਵਾਰਾਂ ਨੂੰ ਵਰਕ ਪਰਮਿਟ ਨੌਕਰੀ ਦੀਆਂ ਪੇਸ਼ਕਸ਼ਾਂ ਵਾਲੇ ਬਿਨੈਕਾਰਾਂ ਨੂੰ ਦਿੱਤੇ ਜਾਂਦੇ ਸਨ, ਜਿਨ੍ਹਾਂ ਵਿੱਚ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ (LMIA) ਦੁਆਰਾ ਅੰਕ ਵੀ ਸ਼ਾਮਲ ਹਨ। 25 ਮਾਰਚ 2025 ਤੋਂ ਲਾਗੂ ਇਸ ਬਦਲਾਅ ਦਾ ਉਦੇਸ਼ ਇਮੀਗ੍ਰੇਸ਼ਨ ਧੋਖਾਧੜੀ ‘ਤੇ ਸ਼ਿਕੰਜਾ ਕਸਣਾ ਅਤੇ ਉਮੀਦਵਾਰਾਂ ਦੇ ਹੱਕ ਨੂੰ ਬਰਾਬਰ ਕਰਨਾ ਹੈ। ਨਿਰਦੇਸ਼ਾਂ ਦੇ ਅਨੁਸਾਰ ਐਕਸਪ੍ਰੈੱਸ ਐਂਟਰੀ ਉਮੀਦਵਾਰਾਂ ਨੂੰ ਹੁਣ ਪ੍ਰਬੰਧਿਤ ਰੁਜ਼ਗਾਰ ਨਾਲ ਜੁੜੇ 50 ਜਾਂ 200 ਬੋਨਸ CRS ਅੰਕ ਨਹੀਂ ਮਿਲਣਗੇ। ਇਸ ਨਾਲ ਬਹੁਤ ਸਾਰੇ ਉਮੀਦਵਾਰਾਂ ਦੇ ਸਕੋਰ ਕਾਫੀ ਘਟ ਜਾਣਗੇ।
ਕੈਨੇਡਾ ਵਿੱਚ ਸਾਲਾਂ ਤੋਂ ਪ੍ਰਬੰਧਿਤ ਰੁਜ਼ਗਾਰ ਨੇ ਉਮੀਦਵਾਰਾਂ ਨੂੰ ਐਕਸਪ੍ਰੈੱਸ ਐਂਟਰੀ ਪੂਲ ਵਿਚ ਇਕ ਵੱਡਾ ਫਾਇਦਾ ਦਿੱਤਾ ਸੀ। ਉਦਾਹਰਨ ਵਜੋਂ 480 ਦੇ ਬੇਸ ਸਕੋਰ ਵਾਲਾ ਉਮੀਦਵਾਰ LMIA ਅਧਾਰਿਤ ਨੌਕਰੀ ਦੀ ਪੇਸ਼ਕਸ਼ ਨਾਲ ਆਪਣੇ CRS ਵਿੱਚ 50 ਜਾਂ 200 ਅੰਕ ਵਧਾ ਸਕਦਾ ਹੈ, ਜਿਸ ਨਾਲ ਸਥਾਈ ਨਿਵਾਸ ਲਈ ਇਨਵੀਟੇਸ਼ਨ ਟੂ ਅਪਲਾਈ (ITA) ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਬਹੁਤ ਵਧ ਜਾਂਦੀਆਂ ਹਨ। ਹੁਣ ਇਨ੍ਹਾਂ ਨੰਬਰਾਂ ਨੂੰ ਹਟਾਉਣ ਨਾਲ ਅਜਿਹੇ ਉਮੀਦਵਾਰਾਂ ਨੂੰ ਕੱਟ-ਆਫ ਨੂੰ ਪੂਰਾ ਕਰਨ ਲਈ ਸੰਘਰਸ਼ ਕਰਨਾ ਪੈ ਸਕਦਾ ਹੈ। ਹਾਲਾਂਕਿ ਜਿਨ੍ਹਾਂ ਨੂੰ ਪਹਿਲਾਂ ਹੀ ITA ਮਿਲ ਚੁੱਕੀ ਹੈ ਅਤੇ ਜਿਨ੍ਹਾਂ ਦੀ ਪੀ.ਆਰ. ਐਪਲੀਕੇਸ਼ਨ ਪ੍ਰੋਸੈੱਸ ‘ਚ ਹੈ ਉਨ੍ਹਾਂ ‘ਤੇ ਇਹ ਨਿਯਮ ਲਾਗੂ ਨਹੀਂ ਹੋਣਗੇ। ਸਰਕਾਰ ਨੂੰ ਪਿਛਲੇ ਸਾਲਾਂ ਵਿਚ ਵਰਕ ਪਰਮਿਟ ਦੇ ਸਿਸਟਮ ਵਿਚ ਵੱਡੇ ਨਿਘਾਰ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਰਕ ਪਰਮਿਟ ‘ਤੇ ਆਏ ਵਰਕਰਾਂ ਦਾ ਕੰਪਨੀਆਂ ਵੱਲੋਂ ਵੱਡੀਆਂ ਰਕਮਾਂ ਲੈ ਕੇ ਸ਼ੋਸ਼ਣ ਕਰਨ ਦੀਆਂ ਖ਼ਬਰਾਂ ਆਈਆਂ ਸਨ। ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਕਦਮ ਇਮੀਗ੍ਰੇਸ਼ਨ ਵਿਚ ਚੱਲ ਰਹੇ ਕਥਿਤ ਘਪਲਿਆਂ ਨੂੰ ਰੋਕਣ ਲਈ ਲਿਆ ਗਿਆ ਹੈ।
ਅਮਰੀਕਾ ਵਿਚ ਵਿਦੇਸ਼ੀ ਕਾਰਾਂ ‘ਤੇ 25% ਟੈਰਿਫ ਲੱਗੇਗਾ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਦੇਸ਼ਾਂ ‘ਚੋਂ ਆਯਾਤ ਹੋਣ ਵਾਲੀਆਂ ਕਾਰਾਂ ‘ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਦੇ ਇਸ ਕਦਮ ਨਾਲ ਅਮਰੀਕਾ ‘ਚ ਮੈਨੂਫੈਕਚਰਿੰਗ ਸੈਕਟਰ ਨੂੰ ਹੁਲਾਰਾ ਮਿਲੇਗਾ। ਵਾਈਟ ਹਾਊਸ ਨੂੰ ਉਮੀਦ ਹੈ ਕਿ ਇਸ ਨਾਲ ਮਾਲੀਏ ਵਿਚ ਸਲਾਨਾ ਕਰੀਬ 100 ਅਰਬ ਡਾਲਰ ਦਾ ਵਾਧਾ ਹੋਵੇਗਾ। ਇਹ ਟੈਰਿਫ 1 ਅਪ੍ਰੈਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਡੋਨਾਲਡ ਟਰੰਪ ਦਾ ਤਰਕ ਹੈ ਕਿ ਇਸ ਨਾਲ ਅਮਰੀਕਾ ਵਿਚ ਨਵੇਂ ਕਾਰਖਾਨੇ ਖੁੱਲਣਗੇ।
ਕੈਨੇਡਾ ਅਤੇ ਮੈਕਸੀਕੋ ਵਿਚ ਬਣਨ ਵਾਲੇ ਵੱਖ-ਵੱਖ ਆਟੋ ਪਾਰਟਸ ਅਤੇ ਤਿਆਰ ਵਾਹਨ, ਹੁਣ ਅਮਰੀਕਾ ਵਿਚ ਹੀ ਬਣ ਸਕਣਗੇ।

 

Check Also

ਕੈਨੇਡਾ ‘ਚ ਸੰਸਦੀ ਚੋਣਾਂ 28 ਅਪ੍ਰੈਲ ਨੂੰ

45ਵੀਂ ਲੋਕ ਸਭਾ ਲਈ 343 ਮੈਂਬਰਾਂ ਦੀ ਹੋਵੇਗੀ ਚੋਣ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ …