Breaking News
Home / ਹਫ਼ਤਾਵਾਰੀ ਫੇਰੀ / ਚੀਨ ਨੇ ਕੈਨੇਡਾ ਦੇ ਨਾਗਰਿਕ ਨੂੰ ਦਿੱਤੀ ਮੌਤ ਦੀ ਸਜ਼ਾ

ਚੀਨ ਨੇ ਕੈਨੇਡਾ ਦੇ ਨਾਗਰਿਕ ਨੂੰ ਦਿੱਤੀ ਮੌਤ ਦੀ ਸਜ਼ਾ

ਮਾਮਲਾ ਨਸ਼ੀਲੇ ਪਦਾਰਥਾਂ ਦਾ
ਟੋਰਾਂਟੋ/ਬਿਊਰੋ ਨਿਊਜ਼ : ਚੀਨ ਵੱਲੋਂ ਕੈਨੇਡਾ ਦੇ ਤੀਜੇ ਨਾਗਰਿਕ ਨੂੰ ਵੀ ਨਸ਼ਿਆਂ ਸਬੰਧੀ ਚਾਰਜਿਜ਼ ਤਹਿਤ ਮੌਤ ਦੀ ਸਜਾ ਸੁਣਾਈ ਗਈ ਹੈ। ਚੀਨ ਤੇ ਕੈਨੇਡਾ ਦੇ ਸਬੰਧ ਲੰਮੇਂ ਸਮੇਂ ਤੋਂ ਚੰਗੇ ਨਹੀਂ ਚੱਲ ਰਹੇ ਹਨ। ਗੁਆਂਗਜ਼ੋਊ ਮਿਊਂਸਪਲ ਇੰਟਰਮੀਡੀਏਟ ਕੋਰਟ ਵੱਲੋਂ ਜ਼ੂ ਵੇਹੌਂਗ ਨੂੰ ਵੀਰਵਾਰ ਨੂੰ ਪੈਨਲਟੀ ਲਗਾਈ ਤੇ ਇਹ ਵੀ ਆਖਿਆ ਕਿ ਉਸ ਦੇ ਕਥਿਤ ਸਾਥੀ ਵੈਨ ਗੁਆਂਗਜ਼ਿਓਂਗ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਚੀਨ ਵਿੱਚ ਜੇ ਕਿਸੇ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਹ ਆਟੋਮੈਟਿਕਲੀ ਮੁਲਾਂਕਣ ਲਈ ਚੀਨ ਦੀ ਉੱਚ ਅਦਾਲਤ ਵਿੱਚ ਚਲੀ ਜਾਂਦੀ ਹੈ।
ਅਦਾਲਤ ਵੱਲੋਂ ਜਾਰੀ ਬਿਆਨ ਵਿੱਚ ਤਾਂ ਬਹੁਤਾ ਵੇਰਵਾ ਨਹੀਂ ਸੀ ਦਿੱਤਾ ਗਿਆ ਪਰ ਚੀਨ ਦੇ ਦੱਖਣੀ ਸ਼ਹਿਰ ਦੇ ਲੋਕਲ ਮੀਡੀਆ ਦੀਆਂ ਰਿਪੋਰਟਾਂ ਵਿੱਚ ਇਹ ਖੁਲਾਸਾ ਕੀਤਾ ਗਿਆ ਕਿ ਜ਼ੂ ਤੇ ਵੈਨ ਨੇ ਸਮਾਨ ਤੇ ਸੰਦ ਇੱਕਠੇ ਕੀਤੇ ਤੇ ਅਕਤੂਬਰ 2016 ਵਿੱਚ ਉਨ੍ਹਾਂ ਨਸ਼ੀਲਾ ਪਦਾਰਥ ਕੈਟਾਮਾਈਨ ਬਣਾਉਣਾ ਸ਼ੁਰੂ ਕਰ ਦਿੱਤਾ। ਫਿਰ ਉਨ੍ਹਾਂ ਨੇ ਤਿਆਰ ਮਾਲ ਜੂਥ ਦੇ ਘਰ ਗੁਆਂਗਜੋਥਊ ਹਾਇਜੂ ਡਿਸਟ੍ਰਿਕਟ ਵਿੱਚ ਸਟੋਰ ਕਰ ਦਿੱਤਾ।
ਬਾਅਦ ਵਿਚ ਪੁਲਿਸ ਨੇ 120 ਕਿੱਲੋ ਨਸ਼ੀਲਾ ਪਦਾਰਥ ਜੂਥ ਦੇ ਘਰ ਤੇ ਇੱਕ ਹੋਰ ਪਤੇ ਤੋਂ ਬਰਾਮਦ ਕੀਤਾ। ਕੈਟਾਮਾਈਨ ਬਹੁਤ ਹੀ ਦਮਦਾਰ ਪੇਨ ਕਿਲਰ ਹੈ। ਚੀਨ ਤੇ ਹੋਰਨਾਂ ਥਾਂਵਾਂ ਉੱਤੇ ਇਸ ਦੀ ਕਲੱਬ ਜਾਣ ਵਾਲਿਆਂ ਤੇ ਹੋਰਨਾਂ ਲੋਕਾਂ ਵਿੱਚ ਬਹੁਤ ਮਕਬੂਲੀਅਤ ਹੈ।
ਡਰੱਗ ਤਸਕਰਾਂ ਲਈ ਚੀਨ ‘ਚ ਸਖਤ ਸਜ਼ਾ
ਕਈ ਏਸ਼ੀਆਈ ਦੇਸ਼ਾਂ ਦੀ ਤਰ੍ਹਾਂ ਚੀਨ ਡਰੱਗ ਬਣਾਉਣ ਅਤੇ ਵੇਚਣ ਵਾਲੇ ਵਿਅਕਤੀਆਂ ਨੂੰ ਸਖਤ ਸਜ਼ਾ ਦਿੰਦਾ ਹੈ। ਇਸ ‘ਚ ਮੌਤ ਦੀ ਸਜ਼ਾ ਵੀ ਸ਼ਾਮਿਲ ਹੈ। ਦਸੰਬਰ 2009 ‘ਚ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਕਾਰੋਬਾਰੀ ਅਕਮਲ ਸ਼ੇਖ ਨੂੰ ਹੈਰੋਇਨ ਤਸਕਰੀ ਮਾਮਲੇ ‘ਚ ਮੌਤ ਦੀ ਸਜ਼ਾ ਮਿਲੀ ਸੀ। ਐਮਨੈਸਟੀ ਇੰਟਰਨੈਸ਼ਨਲ ਦੇ ਅਨੁਸਾਰ ਦੁਨੀਆ ‘ਚ ਸਭ ਤੋਂ ਜ਼ਿਆਦਾ ਮੌਤ ਦੀ ਸਜ਼ਾ ਚੀਨ ‘ਚ ਦਿੱਤੀ ਜਾਂਦੀ ਹੈ। ਇਥੇ ਹਰ ਸਾਲ ਹਜ਼ਾਰਾਂ ਲੋਕ ਮਾਰੇ ਜਾਂਦੇ ਹਨ।
ਚੀਨ ਪਹਿਲਾਂ ਵੀ ਦੋ ਕੈਨੇਡੀਅਨਾਂ ਨੂੰ ਸੁਣਾ ਚੁੱਕਾ ਹੈ ਮੌਤ ਦੀ ਸਜ਼ਾ
ਲੰਘੇ ਸਾਲ ‘ਚ ਦੋ ਕੈਨੇਡੀਅਨ ਨਾਗਰਿਕਾਂ ਨੂੰ ਡਰੱਗ ਤਸਕਰੀ ਦੇ ਮਾਮਲੇ ‘ਚ ਚੀਨ ਨੇ ਮੌਤ ਦੀ ਸਜ਼ਾ ਸੁਣਾਈ ਸੀ। ਜਨਵਰੀ 2019 ‘ਚ ਰਾਬਰਟ ਲਾਇਡ ਨੂੰ ਅਤੇ ਮਈ ‘ਚ ਇਕ ਹੋਰ ਕੈਨੇਡੀਅਨ ਡਰੱਗ ਤਸਕਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਕੈਨੇਡੀਅਨ ਨਾਗਰਿਕ ਨੂੰ ਸਜ਼ਾ ਸੁਣਾਏ ਜਾਣ ਦੇ ਮਾਮਲੇ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਚੀਨ ਸਜ਼ਾ ਦੇ ਰਾਹੀਂ ਆਪਣੀ ਮਨਮਾਨੀ ਕਰ ਰਿਹਾ ਹੈ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …