Breaking News
Home / ਹਫ਼ਤਾਵਾਰੀ ਫੇਰੀ / ਹਾਥਰਸ ਦੀ ਨਿਰਭੈਆ ੲ ਚਾਰੇ ਦਰਿੰਦੇ ਗ੍ਰਿਫਤਾਰ, ਪਿਤਾ ਬੋਲੇ- ਇਨ੍ਹਾਂ ਨੂੰ ਫਾਂਸੀ ਤੋਂ ਘੱਟ ਸਜ਼ਾ ਨਾ ਦਿੱਤੀ ਜਾਏ

ਹਾਥਰਸ ਦੀ ਨਿਰਭੈਆ ੲ ਚਾਰੇ ਦਰਿੰਦੇ ਗ੍ਰਿਫਤਾਰ, ਪਿਤਾ ਬੋਲੇ- ਇਨ੍ਹਾਂ ਨੂੰ ਫਾਂਸੀ ਤੋਂ ਘੱਟ ਸਜ਼ਾ ਨਾ ਦਿੱਤੀ ਜਾਏ

Image Courtesy :jagbani(punjabkesari)

ਗੈਂਗਰੇਪ ਤੋਂ ਬਾਅਦ ਰੀੜ੍ਹ ਦੀ ਹੱਡੀ ਤੋੜੀ, ਜੀਭ ਕੱਟ ਦਿੱਤੀ, 15 ਦਿਨ ਇਸ਼ਾਰਿਆਂ ਨਾਲ ਗੱਲ ਕਰਦੀ ਰਹੀ ਪੀੜਤਾ … ਫਿਰ ਤੋੜ ਦਿੱਤਾ ਦਮ
ਕਲਯੁਗ ਦਾ ਅਸਰ
ਹਾਥਰਸ : ਇਕ ਹੋਰ ਨਿਰਭੈਆ … ਇਸ ਵਾਰ ਜਗ੍ਹਾ ਸੀ -ਯੂਪੀ ਦਾ ਹਾਥਰਸ ਜ਼ਿਲ੍ਹਾ। ਦਰਿੰਦਿਆਂ ਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਘਟਨਾ 14 ਸਤੰਬਰ ਦੀ ਹੈ। ਚਾਰ ਨਰ-ਪਸ਼ੂਆਂ ਨੇ ਪਹਿਲਾਂ ਪੀੜਤਾ ਨਾਲ ਸਮੂਹਿਕ ਜਬਰ ਜਨਾਹ ਕੀਤਾ। ਫਿਰ ਉਸਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ। ਜ਼ੁਲਮ ਇੱਥੇ ਹੀ ਨਹੀਂ ਰੁਕਿਆ, ਉਸਦੀ ਜੀਭ ਵੀ ਕੱਟ ਦਿੱਤੀ। ਉਸ ਦੇ ਹੀ ਦੁਪੱਟੇ ਨਾਲ ਗਲਾ ਦਬਾ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਉਸ ਨੂੰ ਮ੍ਰਿਤਕ ਸਮਝ ਕੇ ਖੇਤ ਵਿਚ ਬੇਹੋਸ਼ ਛੱਡ ਕੇ ਫਰਾਰ ਹੋ ਗਏ। ਉਸਦੇ ਗਲੇ ਵਿਚ ਤਿੰਨ ਫਰੈਕਚਰ ਆਏ। 15 ਦਿਨਾਂ ਤੱਕ ਪੀੜਤਾ ਇਸ਼ਾਰਿਆਂ ਵਿਚ ਆਪਣਾ ਅਸਹਿਣਯੋਗ ਦਰਦ ਬਿਆਨ ਕਰਦੀ ਰਹੀ। … ਅਤੇ ਆਖਰਕਾਰ ਮੰਗਲਵਾਰ ਤੜਕੇ 3 ਵਜੇ ਉਹ ਜ਼ਿੰਦਗੀ ਦੀ ਜੰਗ ਹਾਰ ਗਈ। ਲੰਘੀ 22 ਸਤੰਬਰ ਹਸਪਤਾਲ ਵਿਚ ਜਦ ਉਸਦਾ ਬਿਆਨ ਲਿਆ ਗਿਆ, ਤਾਂ ਉਹ ਆਪਬੀਤੀ ਬੜੀ ਮੁਸ਼ਕਲ ਨਾਲ ਬਿਆਨ ਕਰ ਸਕੀ। ਇਸਦਾ ਜ਼ਿਕਰ ਰਿਪੋਰਟ ਵਿਚ ਵੀ ਹੈ। ਚਾਰੋ ਦਰਿੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੇ ਨਾਮ ਸੰਦੀਪ, ਰਾਮੂ, ਲਵਕੁਸ਼ ਅਤੇ ਰਵੀ ਹੈ।
ਇਹ ਕਿਸ ਤਰ੍ਹਾਂ ਦਾ ਸਮਾਜ….. ਪਿਤਾ ਨੇ ਕਿਹਾ – ਪਿੰਡ ਦੇ ਜਿਨ੍ਹਾਂ ਦਬੰਗਾਂ ਨੇ ਮੇਰੀ ਬੇਟੀ ਨਾਲ ਅੱਤਿਆਚਾਰ ਕੀਤਾ, ਉਨ੍ਹਾਂ ਨੇ ਮੇਰੇ ਪਿਤਾ ਦੀਆਂ ਵੀ ਉਂਗਲੀਆਂ ਕੱਟ ਦਿੱਤੀਆਂ ਸਨ, ਜ਼ੁਲਮ ਕਦ ਤੱਕ ਬਰਦਾਸ਼ਤ ਕਰਾਂਗੇ?
ਜਦ ਪੀੜਤਾ ਦੇ ਪਿਤਾ ਨਾਲ ਗੱਲ ਕੀਤੀ ਤਾਂ ਬੇਟੀ ਦਾ ਨਾਮ ਸੁਣਦੇ ਹੀ ਉਹ ਰੋ ਪਏ …
ਚਿਹਰਾ ਮਾਸਕ ਨਾਲ ਢੱਕਿਆ ਸੀ, ਅੱਖਾਂ ਵਿਚ ਦਰਦ ਅਤੇ ਡਰ ਦਿਸ ਰਿਹਾ ਸੀ। ਉਹ ਕਹਿੰਦੇ ਹਨ, ‘ਇਹ ਲੋਕ ਪਿੰਡ ਦੇ ਦਬੰਗ ਹਨ। ਮੇਰੀ ਬੇਟੀ ਨਾਲ ਦਰਿੰਗੀ ਕਰਨ ਤੋਂ ਪਹਿਲਾਂ ਮੇਰੇ ਪਿਤਾ ਨਾਲ ਵੀ ਮਾਰਕੁੱਟ ਕਰ ਚੁੱਕੇ ਹਨ। ਉਨ੍ਹਾਂ ਦੀਆਂ ਉਂਗਲੀਆਂ ਤੱਕ ਕੱਟ ਦਿੱਤੀਆਂ ਸਨ। ਇਹ ਸਾਨੂੰ ਡਰਾਉਂਦੇ-ਧਮਕਾਉਂਦੇ ਰਹਿੰਦੇ ਸਨ, ਅਸੀਂ ਹਮੇਸ਼ਾ ਬਰਦਾਸ਼ਤ ਕਰਦੇ ਹਾਂ ਅਤੇ ਸੋਚਦੇ ਹਾਂ ਕਿ ਛੱਡੋ। ਹੁਣ ਇਨ੍ਹਾਂ ਨੇ ਮੇਰੀ ਬੇਟੀ ਨਾਲ ਅਜਿਹਾ ਅੱਤਿਆਚਾਰ ਕੀਤਾ ਹੈ। ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।
ਭਰਾ ਨੇ ਦੱਸੀ ਪੂਰੀ ਕਹਾਣੀ…ਕੀ ਹੋਇਆ ਸੀ ਉਸ ਦਿਨ
14 ਸਤੰਬਰ ਨੂੰ ਸਵੇਰੇ-ਸਵੇਰੇ ਪੀੜਤਾ, ਉਸਦਾ ਵੱਡਾ ਭਰਾ ਅਤੇ ਮਾਂ ਪਿੰਡ ਦੇ ਜੰਗਲ ਵਿਚ ਘਾਹ ਕੱਟਣ ਗਏ ਸਨ। ਜਦ ਘਾਹ ਦੀ ਇਕ ਗਠੜੀ ਬੰਨ੍ਹ ਲਈ ਤਾਂ ਵੱਡਾ ਭਰਾ ਉਸ ਨੂੰ ਲੈ ਕੇ ਘਰ ਚਲਾ ਗਿਆ। ਮਾਂ ਅਤੇ ਬੇਟੀ ਖੇਤ ਵਿਚ ਇਕੱਲਿਆਂ ਸਨ। ਮਾਂ ਅੱਗੇ ਘਾਹ ਕੱਟ ਰਹੀ ਸੀ। ਬੇਟੀ ਪਿੱਛੇ ਕੁਝ ਦੂਰ ਉਸ ਨੂੰ ਇਕੱਠਾ ਕਰ ਰਹੀ ਸੀ। ਤਦ ਚਾਰੋਂ ਦਰਿੰਦੇ ਪੀੜਤਾ ਦੇ ਦੁਪੱਟੇ ਨਾਲ ਹੀ ਉਸ ਨੂੰ ਖਿੱਚਦੇ ਹੋਏ ਖੇਤ ਵਿਚ ਲੈ ਗਏ ਅਤੇ ਜਬਰ ਜਨਾਹ ਕੀਤਾ। ਮਾਂ ਨੇ ਭੈਣ ਨੂੰ ਆਵਾਜ਼ਾਂ ਮਾਰੀਆਂ ਤਾਂ ਕੋਈ ਜਵਾਬ ਨਹੀਂ ਆਇਆ। ਪਹਿਲਾਂ ਉਸਦੀ ਚੱਪਲ ਦਿੱਸੀ, ਫਿਰ ਬਾਜਰੇ ਦੇ ਟੁੱਟੇ ਪੌਦੇ ਦਿਸੇ ਤੇ ਉਹ ਖੇਤ ‘ਚ ਗਈ ਜਿੱਥੇ ਪੈਣ ਬਹੁਤ ਹੀ ਬੁਰੀ ਹਾਲਤ ਵਿਚ ਬੇਹੋਸ਼ ਪਈ ਸੀ। ਮਾਂ ਨੇ ਰੌਲਾ ਪਾਇਆ ਤਾਂ ਕੁਝ ਬੱਚੇ ਆਏ। ਬੱਚੇ ਪੌਲੀਥੀਨ ਵਿਚ ਭਰ ਕੇ ਪਾਣੀ ਲਿਆਏ। ਉਹ ਉਸਦੇ ਮੂੰਹ ‘ਤੇ ਛਿੜਕਿਆ, ਪਰ ਉਸ ਨੂੰ ਹੋਸ਼ ਨਹੀਂ ਆਈ। ਫਿਰ ਹਸਪਤਾਲ ਲੈ ਗਏ।
ਕਰੂਰਤਾ ‘ਤੇ ਗੁੱਸੇ ‘ਚ ਦੇਸ਼
ਰਾਹੁਲ ਗਾਂਧੀ ਬੋਲੇ , ਇਕ ਹੋਰ ਲੜਕੀ ਨੂੰ ਯੂਪੀ ਦੇ ਜੰਗਲਰਾਜ ਨੇ ਮਾਰ ਦਿੱਤਾ। ਸਰਕਾਰ ਨੇ ਕਿਹਾ – ਇਹ ਫੇਕ ਨਿਊਜ਼ ਹੈ ਅਤੇ ਪੀੜਤਾ ਨੂੰ ਮਰਨ ਲਈ ਛੱਡ ਦਿੱਤਾ। ਨਾ ਤਾਂ ਇਹ ਫੇਕ ਸੀ, ਨਾ ਹੀ ਪੀੜਤਾ ਦੀ ਮੌਤ ਅਤੇ ਨਾ ਹੀ ਸਰਕਾਰ ਦੀ ਬੇਰਹਿਮੀ।ਅਦਾਕਾਰ ਅਕਸ਼ੇ ਕੁਮਾਰ ਨੇ ਕਿਹਾ, ਹਾਥਰਸ ਵਿਚ ਜਬਰ ਜਨਾਹ ਵਰਗੀ ਕਰੂਰਤਾ, ਇਹ ਸਭ ਕਦ ਰੁਕੇਗਾ? ਸਾਡੇ ਕਾਨੂੰਨ ਹੋਰ ਸਖਤ ਹੋਣੇ ਚਾਹੀਦੇ ਹਨ। ਇਨ੍ਹਾਂ ਦਰਿੰਦਿਆਂ ਨੂੰ ਫਾਂਸੀ ‘ਤੇ ਲਟਕਾ ਦੇਣਾ ਚਾਹੀਦਾ ਹੈ।
ਬਸਪਾ ਮੁਖੀ ਮਾਇਆਵਤੀ ਨੇ ਕਿਹਾ, ਦਰਿੰਦਿਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਇਹ ਮਾਮਲਾ ਫਾਸਟ ਟਰੈਕ ਕੋਰਟ ਵਿਚ ਚੱਲੇ।
ਅਖਿਲੇਸ਼ ਯਾਦਵ ਨੇ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਦੀ ਮੰਗ ਕੀਤੀ ਹੈ।
ਰਾਸ਼ਟਰੀ ਮਹਿਲਾ ਆਯੋਗ ਪ੍ਰਧਾਨ ਰੇਖਾ ਸ਼ਰਮਾ ਨੇ ਕਿਹਾ ਕਿ ਅਜਿਹੀ ਵਾਰਦਾਤ ਰੋਕਣ ਲਈ ਸਮਾਜ ਦੀ ਮਾਨਸਿਕਤਾ ਵਿਚ ਬਦਲਾਅ ਜ਼ਰੂਰੀ ਹੈ।
ੲ ਦਿੱਲੀ ਮਹਿਲਾ ਕਾਂਗਰਸ ਨੇ ਵਿਜੇ ਚੌਕ ਅਤੇ ਭੀਮ ਆਰਮੀ ਨੇ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …