ਨੀਨਾ ਸਿੰਘ ਨੇ ਇਸ ਨੂੰ ਦੱਸਿਆ ਬਹੁਤ ਵੱਡਾ ਸਨਮਾਨ
ਨਿਊਜਰਸੀ/ਬਿਊਰੋ ਨਿਊਜ਼ : ਅਮਰੀਕਾ ਦੇ ਨਿਊਜਰਸੀ ਸੂਬੇ ‘ਚ ਭਾਰਤੀ ਅਮਰੀਕੀ ਸਿੱਖ ਬੀਬੀ ਨੀਨਾ ਸਿੰਘ ਪਹਿਲੀ ਸਿੱਖ ਮੇਅਰ ਬਣੀ ਹੈ। ਨੀਨਾ ਸਿੰਘ ਨੇ ਨਿਊਜਰਸੀ ਸੂਬੇ ਦੇ ਮਿੰਟਗੁਮਰੀ ਟਾਊਨਸ਼ਿਪ ਦੀ ਮੇਅਰ ਵਜੋਂ ਸਹੁੰ ਚੁੱਕ ਲਈ ਹੈ। ਉਨਾਂ ਨੂੰ ਲੰਘੀ 4 ਜਨਵਰੀ ਨੂੰ ਮਿੰਟਗੁਮਰੀ ਟਾਊਨਸ਼ਿਪ ਪੁਨਰਗਠਨ ਮੀਟਿੰਗ ਵਿੱਚ ਕਾਂਗਰਸ ਵੂਮੈਨ ਬੋਨੀ ਵਾਟਸਨ ਕੋਲਮੈਨ ਵਲੋਂ ਅਹੁਦੇ ਦੀ ਸਹੁੰ ਚੁਕਾਈ ਗਈ। ਨੀਨਾ ਸਿੰਘ ਮਿੰਟਗੁਮਰੀ ਵਿੱਚ 24 ਸਾਲਾਂ ਤੋਂ ਰਹਿ ਰਹੇ ਹਨ ਅਤੇ ਟਾਊਨਸ਼ਿਪ ਕਮੇਟੀ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਉਨਾਂ ਨੂੰ ਮੇਅਰ ਵਜੋਂ ਸੇਵਾਵਾਂ ਨਿਭਾਉਣ ਲਈ ਚੁਣਿਆ ਗਿਆ। ਇਸੇ ਦੌਰਾਨ ਮੇਅਰ ਨੀਨਾ ਸਿੰਘ ਨੇ ਕਿਹਾ ਹੈ ਕਿ ਨਿਊਜਰਸੀ ਵਿੱਚ ਪਹਿਲੀ ਭਾਰਤੀ-ਅਮਰੀਕੀ ਸਿੱਖ ਮਹਿਲਾ ਮੇਅਰ ਵਜੋਂ ਸਹੁੰ ਚੁੱਕਣਾ ਇੱਕ ਬਹੁਤ ਵੱਡਾ ਸਨਮਾਨ ਹੈ। ਨੀਨਾ ਸਿੰਘ ਨੇ ਮਿੰਟਗੁਮਰੀ ਟਾਊਨਸ਼ਿਪ ‘ਚ ਦਿਤੇ ਗਏ ਮੌਕਿਆਂ ਲਈ ਧੰਨਵਾਦ ਵੀ ਕੀਤਾ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …