Breaking News
Home / ਹਫ਼ਤਾਵਾਰੀ ਫੇਰੀ / ਪੀਲ ਪੁਲਿਸ ਮੁਖੀ ਪਰਵਾਸੀ ਦੇ ‘ਸਟੂਡੀਓ’ ਵਿੱਚ

ਪੀਲ ਪੁਲਿਸ ਮੁਖੀ ਪਰਵਾਸੀ ਦੇ ‘ਸਟੂਡੀਓ’ ਵਿੱਚ

ਪੀਲ ਪੁਲਿਸ ਦੇ ਮੁਖੀ ਜੈਨੀਫਰ ਈਵਾਂਸ ਲੰਘੇ ਮੰਗਲਵਾਰ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਸਮੇਤ ਅਦਾਰਾ ‘ਪਰਵਾਸੀ’ ਦੇ ਮਾਲਟਨ ਸਥਿਤ ਦਫਤਰ ਵਿੱਚ ਪਹੁੰਚੇ। ਇਸ ਮੌਕੇ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਵੱਲੋਂ ਉਨ੍ਹਾਂ ਨਾਲ ਪਰਵਾਸੀ ਰੇਡੀਓ ਅਤੇ ਏਬੀਪੀ ਸਾਂਝਾ 24 ਘੰਟੇ ਪੰਜਾਬੀ ਟੀਵੀ ਨਿਊਜ਼ ਚੈਨਲ ਲਈ ਇੰਟਰਵਿਊ ਕੀਤੀ ਗਈ।
ਇਸ ਇੰਟਰਵਿਊ ਦੌਰਾਨ ਪੀਲ ਇਲਾਕੇ ਵਿੱਚ ਇੰਮੀਗ੍ਰੈਂਟ ਲੋਕਾਂ ਖਾਸ ਕਰਕੇ ਪੰਜਾਬੀ ਭਾਈਚਾਰੇ ਨਾਲ ਜੁੜੇ ਹੋਏ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਰਜਿੰਦਰ ਸੈਣੀ ਹੋਰਾਂ ਪੁਲਿਸ ਮੁਖੀ ਨੂੰ ਪੀਲ ਪੁਲਿਸ ਅਧਿਕਾਰੀਆਂ ਵੱਲੋਂ ਨਸਲੀ ਵਿਤਕਰੇ, ਐਥਨਿਕ ਕਮਿਊਨਿਟੀ ਦੇ ਅਫਸਰਾਂ ਨੂੰ ਤਰੱਕੀ ਨਾ ਮਿਲਣਾ, ਪੀਲ ਖੇਤਰ ਵਿੱਚ ਵਧਦੇ ਅਪਰਾਧਕ ਹਾਦਸੇ, ਨਵੇਂ ਆਏ ਇੰਮੀਗ੍ਰੈਂਟਾਂ ਅਤੇ ਖਾਸ ਕਰਕੇ ਪੰਜਾਬ ਤੋਂ ਆਏ ਵਿਦਿਆਰਥੀਆਂ ਨਾਲ ਸੰਬੰਧਤ ਮਸਲਿਆਂ ‘ਤੇ ਵੀ ਵਿਚਾਰ ਚਰਚਾ ਕੀਤੀ ਗਈ। ਇਹ ਇੰਟਰਵਿਊ ਲੰਘੇ ਬੁੱਧਵਾਰ ਨੂੰ ਪਰਵਾਸੀ ਰੇਡੀਓ ‘ਤੇ ਵੀ ਪ੍ਰਸਾਰਤ ਕੀਤੀ ਗਈ ਅਤੇ ਬਹੁਤ ਜਲਦੀ ਇਹ ਇੰਟਰਵਿਊ ਏਬੀਪੀ ਸਾਂਝਾ ਟੀਵੀ ਚੈਨਲ ‘ਤੇ ਵੀ ਟੈਲੀਕਾਸਟ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਪੀਲ ਪੁਲਿਸ ਨੇ ਵੀ ਟਵੀਟ ਕਰਕੇ ਇਸ ਇੰਟਰਵਿਊ ਦੀ ਜਾਣਕਾਰੀ ਆਪਣੀ ਵੈਬਸਾਈਟ ‘ਤੇ ਦਿੱਤੀ ਹੈ।ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਨੇ ਪੁਲਿਸ ਮੁਖੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਮੀਡੀਆ ਅਤੇ ਪੁਲਿਸ ਵਿੱਚ ਬਿਹਤਰ ਤਾਲਮੇਲ ਹੋਵੇਗਾ।ਪੁਲਿਸ ਮੁਖੀ ਨੇ ਵੀ ਅਦਾਰਾ ਪਰਵਾਸੀ ਨੂੰ ਵਧਾਈ ਦਿੱਤੀ ਕਿ ਉਹ ਬਹੁਤ ਹੀ ਇਮਾਨਦਾਰੀ ਨਾਲ ਆਪਣਾ ਕੰਮ ਮੀਡੀਆ ਦੇ ਖੇਤਰ ਵਿੱਚ ਬਾਖੂਬੀ ਕਰ ਰਹੇ ਹਨ। ਇਹ ਇੰਟਰਵਿਊ ਅਗਲੇ ਹਫਤੇ ਦੇ ‘ਪਰਵਾਸੀ’ ਦੇ ਅੰਕ ਵਿੱਚ ਵਿਸਥਾਰ ਸਹਿਤ ਪੇਸ਼ ਕੀਤੀ ਜਾਵੇਗੀ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋਣਗੇ

ਮਈ ਮਹੀਨੇ ‘ਚ ਆਰੰਭ ਹੋਈ ਸੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੰਮ੍ਰਿਤਸਰ/ਬਿਊਰੋ ਨਿਊਜ਼ : …