Breaking News
Home / ਹਫ਼ਤਾਵਾਰੀ ਫੇਰੀ / ਨਿਊਯਾਰਕ ‘ਚ ਮਨਜੀਤ ਸਿੰਘ ਜੀ.ਕੇ. ਨੂੰ ਘੇਰ ਕੇ ਕਾਰ ‘ਤੇ ਮਾਰੀਆਂ ਜੁੱਤੀਆਂ

ਨਿਊਯਾਰਕ ‘ਚ ਮਨਜੀਤ ਸਿੰਘ ਜੀ.ਕੇ. ਨੂੰ ਘੇਰ ਕੇ ਕਾਰ ‘ਤੇ ਮਾਰੀਆਂ ਜੁੱਤੀਆਂ

ਨਿਊਯਾਰਕ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਨਿਊਯਾਰਕ ਵਿੱਚ ਸਖ਼ਤ ਵਿਰੋਧ ਹੋਇਆ ਹੈ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਜੀ.ਕੇ ਇੱਕ ਮੀਡੀਆ ਹਾਊਸ ਤੋਂ ਨਿਕਲੇ ਹੀ ਸਨ ਕਿ ਉਨ੍ਹਾਂ ਦੀ ਕਾਰ ਨੂੰ ਕੁਝ ਗਰਮ ਖਿਆਲੀਆਂ ਨੇ ਰੋਕ ਲਿਆ ਤੇ ਕਾਰ ‘ਤੇ ਜੁੱਤੀਆਂ ਮਾਰ ਕੇ ਰੋਸ ਪ੍ਰਗਟ ਕੀਤਾ। ਇਸ ਦੌਰਾਨ ਜੀ.ਕੇ. ਦੇ ਨਾਲ ਆਏ ਉਨ੍ਹਾਂ ਦੇ ਭਰਾ ਦੀ ਦਸਤਾਰ ਵੀ ਉਤਰ ਗਈ। ਵਿਰੋਧ ਕਰਨ ਵਾਲੇ ਜੀ.ਕੇ. ਨੂੰ ਬਾਦਲ ਦਲੀਆ ਹੋਣ ਦੀ ਗੱਲ ਕਹਿ ਰਹੇ ਸਨ ਅਤੇ ਇਲਜ਼ਾਮ ਲਗਾ ਰਹੇ ਸਨ ਕਿ ਬਾਦਲ ਦਲ ਹੀ ਪੰਜਾਬ ਵਿਚ ਬਰਗਾੜੀ ਕਾਂਡ ਕਰਵਾਉਣ, ਸਿੱਖ ਨੌਜਵਾਨਾਂ ਨੂੰ ਮਰਵਾਉਣ ਅਤੇ ਪੰਜਾਬ ਵਿਚ ਨਸ਼ੇ ਫੈਲਾਉਣ ਲਈ ਜ਼ਿੰਮੇਵਾਰ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਵੀ ਕਈ ਅਕਾਲੀ ਆਗੂਆਂ ਦਾ ਵਿਦੇਸ਼ਾਂ ਵਿਚ ਵਿਰੋਧ ਹੋ ਚੁੱਕਾ ਹੈ। ਇਸ ਦੌਰਾਨ ਮਨਜੀਤ ਸਿੰਘ ਜੀਕੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਇਸ਼ਾਰੇ ‘ਤੇ ਆਈਐੱਸਆਈ ਦੇ ਏਜੰਟ ਸਿੱਖਸ ਫਾਰ ਜਸਟਿਸ ਦੇ ਵਿਅਕਤੀਆਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਹੈ। ਜੀ.ਕੇ. ਨੇ ਨਿਊਯਾਰਕ ਦੀ ਪੁਲਿਸ ਕੋਲ ਇਸ ਦੀ ਸ਼ਿਕਾਇਤ ਕਰ ਦਿੱਤੀ ਹੈ ਅਤੇ ਪੁਲਿਸ ਨੇ ਹਮਲਾਵਰਾਂ ਦੀ ਪਛਾਣ ਵੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਦੇ ਹਮਲੇ ਅਤੇ ਧਮਕੀ ਤੋਂ ਡਰਨ ਵਾਲੇ ਨਹੀਂ ਹਨ ਅਤੇ ਕੌਮ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ। ਮਨਜੀਤ ਸਿੰਘ ਜੀ.ਕੇ. ‘ਤੇ ਹਮਲੇ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਿਊਯਾਰਕ ਵਿਚ ਕੁਝ ਵਿਅਕਤੀਆਂ ਨੂੰ ਜੀ.ਕੇ.ਪ੍ਰਤੀ ਕੋਈ ਗਲਤ ਫਹਿਮੀ ਹੈ ਤਾਂ ਉਸ ਨੂੰ ਮਿਲ ਬੈਠ ਕੇ ਗੱਲਬਾਤ ਰਾਹੀਂ ਹੱਲ ਕਰਨ।

Check Also

ਕੈਨੇਡਾ-ਭਾਰਤ ਤਣਾਅ ਨੇ ਪੰਜਾਬ ‘ਚ ਵਸਦੇ ਪਰਿਵਾਰਾਂ ਦੀ ਚਿੰਤਾ ਵਧਾਈ

ਨੌਜਵਾਨਾਂ ਨੂੰ ਕੈਨੇਡਾ ‘ਚ ਪੜ੍ਹਨ ਦਾ ਸੁਫਨਾ ਅਧੂਰਾ ਰਹਿਣ ਦਾ ਡਰ ਵਿਦੇਸ਼ ਪੜ੍ਹਨ ਗਏ ਵਿਦਿਆਰਥੀਆਂ …