1.3 C
Toronto
Friday, November 14, 2025
spot_img
Homeਹਫ਼ਤਾਵਾਰੀ ਫੇਰੀਅਮਰੀਕਾ ਏਅਰਪੋਰਟ 'ਤੇ ਸਿੱਖ ਨੌਜਵਾਨ ਦੀ ਉਤਰਵਾਈ ਪੱਗ

ਅਮਰੀਕਾ ਏਅਰਪੋਰਟ ‘ਤੇ ਸਿੱਖ ਨੌਜਵਾਨ ਦੀ ਉਤਰਵਾਈ ਪੱਗ

Karnvir Singh Panuuਸਾਨ ਫਰਾਂਸਿਸਕੋ/ਬਿਊਰੋ ਨਿਊਜ਼
ਸਿੱਖ ਅਮਰੀਕੀ ਨੌਜਵਾਨ ਕਰਨਵੀਰ ਸਿੰਘ ਪੰਨੂ (18), ਜਿਸ ਨੇ ਸਿੱਖ ਬੱਚਿਆਂ ਨਾਲ ਹੁੰਦੀਆਂ ਵਧੀਕੀਆਂ ਬਾਰੇ ਕਿਤਾਬ ਲਿਖੀ ਹੈ, ਦੀ ਕੈਲੀਫੋਰਨੀਆ ਦੇ ਹਵਾਈ ਅੱਡੇ ‘ਤੇ ਚੈਕਿੰਗ ਦੌਰਾਨ ਜਬਰੀ ਦਸਤਾਰ ਉਤਰਵਾਈ ਗਈ। ਨਿਊਜਰਸੀ ਵਿਚ ਪੜ੍ਹਦਾ ਸਕੂਲੀ ਵਿਦਿਆਰਥੀ ਕਰਨਵੀਰ ਸਿੰਘ ਆਪਣੀ ਕਿਤਾਬ ‘ਸਿੱਖ ਅਮਰੀਕੀ ਬੱਚਿਆਂ ਨਾਲ ਵਧੀਕੀਆਂ’ ਬਾਰੇ ਬੇਕਰਜ਼ਫੀਲਡ ਵਿਚ ਸਾਲਾਨਾ ਸਿੱਖ ਯੂਥ ਕਾਨਫਰੰਸ ਦੌਰਾਨ ਬੱਚਿਆਂ ਨੂੰ ਸੰਬੋਧਨ ਕਰਨ ਲਈ ਗਿਆ ਹੋਇਆ ਸੀ। ਐਨਬੀਸੀ ਡਾਟ ਕਾਮ ਦੀ ਰਿਪੋਰਟ ਵਿਚ ਪੰਨੂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਵਾਈ ਅੱਡੇ ‘ਤੇ ਮੈਟਲ ਡਿਟੈਕਟਰ ‘ਚੋਂ ਲੰਘਣ ਬਾਅਦ ਉਸ ਨੂੰ ਖੁਦ ਹੀ ਆਪਣੀ ਦਸਤਾਰ ਉਤਾਰਨ ਅਤੇ ਧਮਾਕਾਖੇਜ਼ ਸਮੱਗਰੀ ਲਈ ਰਸਾਇਣਕ ਜਾਂਚ ਲਈ ਕਿਹਾ ਗਿਆ। ਇਹ ਪਰੀਖਣ ਤੋਂ ਬਾਅਦ ਉਸ ਨੂੰ ਪੂਰੀ ਜਾਂਚ ਲਈ ਦੂਜੇ ਕਮਰੇ ਵਿਚ ਲਿਜਾਇਆ ਗਿਆ ਅਤੇ ਸਕੈਨਿੰਗ ਲਈ ਦਸਤਾਰ ਉਤਾਰਨ ਲਈ ਕਿਹਾ ਗਿਆ। ਉਸ ਨੇ ਕਿਹਾ, ”ਮੈਂ ਪਹਿਲਾਂ ਮਨ੍ਹਾ ਕੀਤਾ ਪਰ ਜਦੋਂ ਉਨ੍ਹਾਂ ਮੈਨੂੰ ਧਮਕੀ ਦਿੱਤੀ ਕਿ ਜੇ ਮੈਂ ਅਜਿਹਾ ਨਾ ਕੀਤਾ ਤਾਂ ਮੈਨੂੰ ਜਹਾਜ਼ ਵਿਚ ਚੜ੍ਹਨ ਨਹੀਂ ਦਿੱਤਾ ਜਾਵੇਗਾ ਤਾਂ ਮੈਂ ਇਸ ਸ਼ਰਤ ‘ਤੇ ਰਾਜ਼ੀ ਹੋ ਗਿਆ ਕਿ ਉਹ ਮੈਨੂੰ ਦੁਬਾਰਾ ਦਸਤਾਰ ਸਜਾਉਣ ਲਈ ਸ਼ੀਸ਼ਾ ਦੇਣਗੇ।” ਉਸ ਨੇ ਦੱਸਿਆ ਕਿ ਸੁਰੱਖਿਆ ਏਜੰਟ ਹਰਨਾਂਡੇਜ਼ ਨੇ ਮੂਰਖਾਂ ਵਾਲਾ ਸਵਾਲ ਕੀਤਾ ਕਿ ਦਸਤਾਰ ਹਟਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਕੁਝ ਜਾਨਣ ਦੀ ਲੋੜ ਤਾਂ ਨਹੀਂ ਹੈ? ਇਸ ‘ਤੇ ਕਰਨਵੀਰ ਸਿੰਘ ਨੇ ਹਲੀਮੀ ਨਾਲ ਜਵਾਬ ਦਿੱਤਾ ਕਿ ਸਿਰ ‘ਤੇ ਬਹੁਤ ਸਾਰੇ ਲੰਬੇ ਕੇਸ ਹਨ ਅਤੇ ਉਸ ਹੇਠਾਂ ઠਦਿਮਾਗ ਨਾਂ ਦੀ ਚੀਜ਼ ਹੈ। ਟਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟਰੇਸ਼ਨ ਨੇ ਇਸ ਮਾਮਲੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

RELATED ARTICLES
POPULAR POSTS