ਅੰਗਰੇਜ਼ੀ ਲਈ ਸ਼ਸ਼ੀ ਥਰੂਰ ਸਮੇਤ 23 ਭਾਸ਼ਾਵਾਂ ਦੇ ਪੁਰਸਕਾਰਾਂ ਦਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਹਿਤ ਅਕਾਦਮੀ ਨੇ 23 ਭਾਸ਼ਾਵਾਂ ਵਿਚ ਆਪਣੇ ਸਾਲਾਨਾ ਸਾਹਿਤ ਅਕਾਦਮੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬੀ ਭਾਸ਼ਾ ਵਿਚ ਕ੍ਰਿਪਾਲ ਕਜ਼ਾਕ ਨੂੰ ਇਹ ਪੁਰਸਕਾਰ ਦਿੱਤਾ ਜਾਵੇਗਾ। 7 ਕਵਿਤਾ ਸੰਗ੍ਰਹਿ, ਚਾਰ ਨਾਵਲ, 6 ਕਹਾਣੀਕਾਰ ਸੰਗ੍ਰਹਿ, ਤਿੰਨ ਨਿਬੰਧ, ਇਕ-ਇਕ ਗਦ, ਆਤਮ ਕਥਾ ਅਤੇ ਜੀਵਨੀ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਐਲਾਨੇ ਗਏ। ਇਨ੍ਹਾਂ ਪੁਰਸਕਾਰਾਂ ਦੀ 23 ਭਾਰਤੀ ਭਾਸ਼ਾਵਾਂ ਦੀਆਂ ਨਿਰਣਾਇਕ ਕਮੇਟੀਆਂ ਵਲੋਂ ਚੋਣ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ: ਚੰਦਰ ਸ਼ੇਖਰ ਕੰਬਾਰ ਨੇ ਕੀਤੀ। ਇਹ ਪੁਰਸਕਾਰ ਇਕ ਜਨਵਰੀ 2013 ਤੋਂ 31 ਦਸੰਬਰ 2017 ਦੌਰਾਨ ਪਹਿਲੀ ਵਾਰ ਛਪੀਆਂ ਪੁਸਤਕਾਂ ਦੇ ਆਧਾਰ ‘ਤੇ ਦਿੱਤੇ ਜਾ ਰਹੇ ਹਨ। ਪੁਰਸਕਾਰ ਵਿਚ ਪ੍ਰਸੰਸਾ ਪੱਤਰ, ਸ਼ਾਲ ਅਤੇ ਇਕ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਹ ਐਲਾਨੇ ਗਏ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …