Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਸਰਕਾਰ ਨਾਲ ਸਮਝੌਤੇ ਮਗਰੋਂ ਸਵਾ ਲੱਖ ਮੁਲਾਜ਼ਮ ਕੰਮ ‘ਤੇ ਪਰਤੇ

ਕੈਨੇਡਾ ਸਰਕਾਰ ਨਾਲ ਸਮਝੌਤੇ ਮਗਰੋਂ ਸਵਾ ਲੱਖ ਮੁਲਾਜ਼ਮ ਕੰਮ ‘ਤੇ ਪਰਤੇ

ਕੈਨੇਡਾ ਰੈਵੇਨਿਊ ਏਜੰਸੀ ਦੇ 35,000 ਕਾਮਿਆਂ ਦੀ ਹੜਤਾਲ ਜਾਰੀ
ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਅਤੇ ਲੋਕ ਸੇਵਾ ਗੱਠਜੋੜ (ਯੂਨੀਅਨ) ਵਿਚਾਲੇ ਮੰਗਾਂ ਸਬੰਧੀ ਸਮਝੌਤਾ ਹੋਣ ਮਗਰੋਂ 1,20,000 ਕਾਮੇ ਕੰਮ ‘ਤੇ ਪਰਤ ਆਏ ਹਨ ਪਰ ਕੈਨੇਡਾ ਰੈਵੇਨਿਊ ਏਜੰਸੀ (ਸੀਆਰਏ) ਦੇ 35,000 ਕਾਮੇ ਹਾਲੇ ਹੜਤਾਲ ‘ਤੇ ਹੀ ਹਨ। ਚਾਰ ਕੇਂਦਰੀ ਵਿਭਾਗਾਂ ਦੇ ਡੇਢ ਲੱਖ ਤੋਂ ਵੱਧ ਕਾਮੇ 25 ਅਪਰੈਲ ਤੋਂ ਹੜਤਾਲ ‘ਤੇ ਸਨ ਅਤੇ ਆਪਣੇ ਦਫਤਰਾਂ ਅੱਗੇ ਰੋਸ ਮੁਜ਼ਾਹਰੇ ਕਰ ਰਹੇ ਸਨ। ਹੜਤਾਲੀ ਮੁਲਾਜ਼ਮਾਂ ਦੀ ਜਥੇਬੰਦੀ ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਅਤੇ ਟਰੈਜ਼ਰੀ ਬੋਰਡ ਵਿਚਾਲੇ ਸਮਝੌਤਾ ਹੋ ਗਿਆ ਹੈ ਜਿਸ ਦੇ ਮੱਦੇਨਜ਼ਰ ਹੜਤਾਲੀ ਕਾਮੇ ਕੰਮ ‘ਤੇ ਪਰਤ ਆਉਣਗੇ। ਕੈਨੇਡਾ ਸਰਕਾਰ ਨੇ ਸੋਮਵਾਰ ਨੂੰ 120,000 ਫੈਡਰਲ ਕਾਮਿਆਂ ਨਾਲ ਸਮਝੌਤਾ ਕੀਤਾ ਹੈ, ਜਿਸ ਤਹਿਤ ਤਿੰਨ ਸਾਲਾਂ ਦੌਰਾਨ ਤਨਖਾਹਾਂ ਵਿੱਚ 13.5 ਫੀਸਦ ਦੀ ਥਾਂ 12.5 ਫੀਸਦ ਦਾ ਵਾਧਾ ਹੋਵੇਗਾ। ਹੜਤਾਲ ਕਰਕੇ ਕਰੀਬ ਦੋ ਹਫ਼ਤਿਆਂ ਤੋਂ ਪਾਸਪੋਰਟ ਤੋਂ ਲੈ ਕੇ ਇਮੀਗ੍ਰੇਸ਼ਨ ਤੱਕ ਸੇਵਾਵਾਂ ਠੱਪ ਸਨ। ਕੈਨੇਡਾ ਵਿੱਚ ਦਫ਼ਤਰ ਖੁੱਲ੍ਹਣ ਮੌਕੇ ਸਰਵਿਸ ਕੈਨੇਡਾ ਅਤੇ ਪਾਸਪੋਰਟ ਦਫਤਰਾਂ ਅੱਗੇ ਲੰਮੀਆਂ ਲਾਈਨਾਂ ਲੱਗ ਗਈਆਂ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ

ਅੰਮ੍ਰਿਤਸਰ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …