ਵਿਧਾਇਕ ਬੁੱਧਰਾਮ ਨੇ ਸਿੱਖਿਆ ਸੰਸਥਾਵਾਂ ਖਿਲਾਫ਼ ਕਾਰਵਾਈ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਅੱਜ ਐਸ ਸੀ ਵਿਦਿਆਰਥੀਆਂ ਦੇ ਸਰਟੀਫਿਕੇਟ ਅਤੇ ਡਿਗਰੀਆਂ ਰੋਕੇ ਜਾਣਾ ਦਾ ਮੁੱਦਾ ਖੂਬ ਗੂੰਜਿਆ। ਆਮ ਆਦਮੀ ਪਾਰਟੀ ਦੇ ਵਿਧਾਇਕ ਬੁੱਧਰਾਮ ਨੇ ਡਿਗਰੀਆਂ ਰੋਕਣ ਵਾਲੇ ਕਾਲਜ ਅਤੇ ਯੂਨੀਵਰਸਿਟੀਆਂ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ। ਵਿਧਾਇਕ ਨੇ ਕਿਹਾ ਕਿ 2017 ਤੋਂ 2022 ਤੱਕ 1 ਲੱਖ ਵਿਦਿਆਰਥੀ ਕਾਲਜ ਅਤੇ ਯੂਨੀਵਰਸਿਟੀਆਂ ਛੱਡ ਚੁੱਕੇ ਹਨ। ਕਿਉਂਕਿ ਇਹ ਵਿਦਿਆਰਥੀ ਵਜ਼ੀਫਾ ਨਾ ਮਿਲਣ ਕਰਕੇ ਆਪਣੀਆਂ ਫੀਸਾਂ ਨਹੀਂ ਭਰ ਸਕੇ ਸਨ। ਬੁਧਰਾਮ ਰਾਮ ਨੇ ਕਿਹਾ ਕਿ ਕਾਂਗਰਸੀਆਂ ਨੇ ਵਜ਼ੀਫ਼ਾ ਘੁਟਾਲਾ ਕਰਕੇ ਐਸ ਸੀ ਵਿਦਿਆਰਥੀਆਂ ਨਾਲ ਧੋਖਾ ਕੀਤਾ ਹੈ, ਜਿਸ ਕਾਰਨ ਲੱਖਾਂ ਬੱਚੇ ਆਪਣੀ ਪੜ੍ਹਾਈ ਵਿਚਾਲੇ ਹੀ ਛੱਡਣ ਲਈ ਮਜਬੂਰ ਹੋਏ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਇਜਲਾਸ ਦੌਰਾਨ ਖੇਡ ਦੇ ਖੇਤਰ ਅਤੇ ਪਰਾਲੀ ਸਾੜਨ ਦੇ ਮੁੱਦੇ ’ਤੇ ਚਰਚਾ ਕਰਨੀ ਸੀ ਪ੍ਰੰਤੂ ਵਿਰੋਧੀ ਧਿਰ ਪੰਜਾਬ ਦੇ ਵਿਕਾਸ ’ਚ ਰੁਕਾਵਟ ਪਾ ਰਹੇ ਹਨ। ਬੁੱਧਰਾਮ ਨੇ ਕਿਹਾ ਕਿ ਕਾਂਗਰਸੀ ਚਾਹੁੰਦੀ ਹੈ ਕਿ ਸੈਸ਼ਨ ਉਨ੍ਹਾਂ ਦੇ ਅਨੁਸਾਰ ਚੱਲੇ ਪ੍ਰੰਤੂ ਅਜਿਹਾ ਨਹੀਂ ਹੋਵੇਗਾ।