11.9 C
Toronto
Saturday, October 18, 2025
spot_img
Homeਪੰਜਾਬ‘ਆਪ’ ਸਰਕਾਰ ਨੇ ਪੰਜਾਬ ’ਚ ਅਹਿਮ ਸ਼ਖ਼ਸੀਅਤਾਂ ਦੀ 3 ਵਾਰ ਸੁਰੱਖਿਆ ਘਟਾਈ

‘ਆਪ’ ਸਰਕਾਰ ਨੇ ਪੰਜਾਬ ’ਚ ਅਹਿਮ ਸ਼ਖ਼ਸੀਅਤਾਂ ਦੀ 3 ਵਾਰ ਸੁਰੱਖਿਆ ਘਟਾਈ

ਸੁਰੱਖਿਆ ਮਾਮਲੇ ’ਤੇ ਘਿਰੀ ਭਗਵੰਤ ਮਾਨ ਸਰਕਾਰ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਤਿੰਨ ਵਾਰ ਪੰਜਾਬ ’ਚ ਅਹਿਮ ਸ਼ਖ਼ਸੀਅਤਾਂ ਦੀ ਵੀਆਈਪੀ ਸਕਿਉਰਿਟੀ ਘਟਾਈ ਹੈ। ਕਾਗਜ਼ਾਂ ਵਿਚ ਇਸ ਨੂੰ ‘ਸਟਰਿਕਲੀ ਕੌਨਫੀਡੈਂਸ਼ੀਅਲ’ ਕਿਹਾ ਜਾਂਦਾ ਰਿਹਾ। ਹਕੀਕਤ ਵਿਚ ਇਹ ਓਪਨ ਸੀਕਰੇਟ ਹੋ ਗਿਆ। ਹਰ ਵਾਰ ਮਾਨ ਸਰਕਾਰ ਨੇ ਫੈਸਲੇ ਦੀ ਕਾਪੀ ਜਨਤਕ ਹੋ ਗਈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਵੀਆਈ ਪੀਜ਼ ਦੀ ਸਕਿਉਰਿਟੀ ਨੂੰ ਲੈ ਕੇ ਸਰਕਾਰ ਅਤੇ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਵਿਚ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 16 ਮਾਰਚ ਨੂੰ ਸੱਤਾ ਸੰਭਾਲੀ ਸੀ। ਇਸ ਤੋਂ ਬਾਅਦ 23 ਅਪ੍ਰੈਲ ਨੂੰ ਪਹਿਲੀ ਵਾਰ 184 ਵਿਅਕਤੀਆਂ ਦੀ ਸੁਰੱਖਿਆ ਘਟਾਈ ਗਈ। ਦੂਜੀ ਵਾਰ ਬਠਿੰਡਾ ਤੋਂ ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਸਣੇ 8 ਆਗੂਆਂ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਗਈ। ਇਸ ਤੋਂ ਬਾਅਦ ਲੰਘੀ 28 ਮਈ ਨੂੰ ਮਾਨ ਸਰਕਾਰ ਨੇ 424 ਵੀਆਈ ਪੀਜ਼ ਦੀ ਸੁਰੱਖਿਆ ਘਟਾ ਦਿੱਤੀ। ਇਨ੍ਹਾਂ ਵਿਚ ਸਿੱਧੂ ਮੂਸੇਵਾਲਾ ਦਾ ਨਾਮ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਕਈ ਮੌਜੂਦਾ ਏਡੀਜੀਪੀ ਤੋਂ ਇਲਾਵਾ ਕਈ ਸ਼ਖ਼ਸੀਅਤਾਂ ਸ਼ਾਮਲ ਸਨ, ਜਿਸਦੇ ਬਾਰੇ ਵਿਚ ਵੀ ਪੂਰੀ ਰਿਪੋਰਟ ਬਾਹਰ ਆ ਗਈ। ਹੁਣ ਪੰਜਾਬ ਦੀਆਂ ‘ਆਪ’ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਸੁਰੱਖਿਆ ਦੇ ਮਾਮਲੇ ’ਤੇ ਭਗਵੰਤ ਮਾਨ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲੈ ਆਂਦਾ ਹੈ।

RELATED ARTICLES
POPULAR POSTS