ਫੂਲਕਾ ਵਲੋਂ ਪਹਿਲਾਂ ਲਿਖੇ ਅਸਤੀਫੇ ‘ਚ ਸਨ ਕਈ ਤਕਨੀਕੀ ਖਾਮੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਐਚ ਐਸ ਫੂਲਕਾ ਦਾ ਅਸਤੀਫਾ ਮਨਜੂਰ ਕਰ ਲਿਆ ਹੈ। ਸਪੀਕਰ ਨੇ ਦੱਸਿਆ ਕਿ ਫੂਲਕਾ ਦੇ ਅਸਤੀਫੇ ਵਿਚ ਕੁਝ ਤਕਨੀਕੀ ਕਮੀਆਂ ਸਨ, ਪਰ ਹੁਣ ਫੂਲਕਾ ਦਾ ਅਸਤੀਫਾ ਮਨਜੂਰ ਕਰਕੇ ਚੋਣ ਕਮਿਸ਼ਨ ਨੂੰ ਦਾਖਾ ਹਲਕੇ ਵਿਚ ਜ਼ਿਮਨੀ ਕਰਾਉਣ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੂਲਕਾ ਵਲੋਂ ਸਾਲ 2018 ਵਿਚ ਜਿਹੜਾ ਅਸਤੀਫਾ ਦਿੱਤਾ ਸੀ, ਉਸਦੀ ਸ਼ਬਦਾਵਲੀ ਸਹੀ ਨਹੀਂ ਸੀ, ਜਿਸ ਕਰਕੇ ਫੂਲਕਾ ਨੇ ਦੁਬਾਰਾ ਅਸਤੀਫਾ ਲਿਖ ਕੇ ਦਿੱਤਾ ਤਾਂ ਉਨ੍ਹਾਂ ਦਾ ਅਸਤੀਫਾ ਮਨਜੂਰ ਕੀਤਾ ਗਿਆ। ਸਪੀਕਰ ਨੇ ਕਿਹਾ ਕਿ ਹੋਰ ਵਿਧਾਇਕਾਂ ਵਲੋਂ ਦਿੱਤੇ ਅਸਤੀਫਿਆਂ ‘ਤੇ ਵਿਚਾਰ ਵੀ ਕੀਤਾ ਜਾਵੇਗਾ।
Check Also
‘ਆਪ’ ਸਰਕਾਰ ਨੇ ਬਜਟ ਦੀ ਕੀਤੀ ਤਾਰੀਫ ਅਤੇ ਵਿਰੋਧੀਆਂ ਨੇ ਬਜਟ ਨੂੰ ਭੰਡਿਆ
ਬਾਜਵਾ ਨੇ ਕਿਹਾ : ਪੰਜਾਬ ਸਰਕਾਰ ਨੇ ਬਜਟ ’ਚ ਹਰ ਵਰਗ ਨੂੰ ਅਣਡਿੱਠ ਕੀਤਾ ਚੰਡੀਗੜ੍ਹ/ਬਿਊਰੋ …