-5.2 C
Toronto
Friday, December 26, 2025
spot_img
Homeਪੰਜਾਬਜ਼ਿਮਨੀ ਚੋਣ ਨੂੰ ਲੈ ਕੇ ਘਮਾਸਾਨ

ਜ਼ਿਮਨੀ ਚੋਣ ਨੂੰ ਲੈ ਕੇ ਘਮਾਸਾਨ

ਗੁਰਦਾਸਪੁਰ ਸੰਸਦੀ ਹਲਕੇ ਦੀ ਚੋਣ ਨੂੰ ਲੈ ਕੇ ਟਿਕਟ ਕਿਸ ਨੂੰ ਮਿਲਣਾ ਹੈ ਇਹ ਤਾਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵੀ ਪਤਾ ਨਹੀਂ ਪ੍ਰੰਤੂ ਟਿਕਟ ਦੇ ਦੋ ਚਾਹਵਾਨਾਂ ‘ਚ ਚੱਲ ਰਹੀ ਕਵਾਇਦ ਦਾ ਲੋਕ ਖੂਬ ਆਨੰਦ ਲੈ ਰਹੇ ਹਨ। ਇਸ ਸੀਟ ਦੇ ਸਾਂਸਦ ਰਹੇ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਇਸ ਸੀਟ ‘ਤੇ ਦਾਅਵਾ ਜਤਾ ਰਹੀ ਹੈ। ਇਕ ਪ੍ਰੈਸ ਕਾਨਫਰੰਸ ‘ਚ ਉਨ੍ਹਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਟਿਕਟ ਦੀ ਹਾਂ ਵੀ ਹੋ ਚੁੱਕੀ ਹੈ। ਦੂਜੇ ਪਾਸੇ ਸਵਰਨ ਸਲਾਰੀਆ ਨੇ ਅਗਲੇ ਹੀ ਦਿਨ ਇਕ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕਰ ਦਿੱਤਾ ਕਿ ਉਹ ਤਾਂ ਅਜੇ ਪਾਰਟੀ ਦੀ ਮੈਂਬਰ ਵੀ ਨਹੀਂ ਹਨ। ਅਜਿਹੇ ‘ਚ ਉਨ੍ਹਾਂ ਨੂੰ ਕਿਸ ਤਰ੍ਹਾਂ ਟਿਕਟ ਮਿਲ ਸਕਦੀ ਹੈ। ਟਿਕਟ ਚਾਹੇ ਕਿਸੇ ਨੂੰ ਵੀ ਮਿਲੇ ਸਵਰਨ ਸਲਾਰੀਆ ਦੇ ਦਿਮਾਗ ‘ਚ ਗਲਤ ਫਹਿਮੀ ਨਹੀਂ ਰਹਿਣੀ ਚਾਹੀਦੀ ਕਿ ਟਿਕਟ ਦੇਣ ਦੇ ਲਈ ਪਾਰਟੀ ਦਾ ਮੈਂਬਰ ਹੋਣਾ ਜ਼ਰੂਰੀ ਹੈ। ਜੇਕਰ ਹਾਈ ਕਮਾਂਡ ਕਵਿਤਾ ਨੂੰ ਟਿਕਟ ਦੇ ਦਿੰਦੀ ਹੈ ਤਾਂ ਉਹ ਰਾਤੋ ਰਾਤ ਮੈਂਬਰ ਜਾਣਗੇ। ਅੰਮ੍ਰਿਤਸਰ ਤੋਂ ਸਿੱਧੂ ਅਤੇ ਗੁਰਦਾਸਪੁਰ ਤੋਂ ਵਿਨੋਦ ਖੰਨਾ ਨੂੰ ਜਦੋਂ ਟਿਕਟਾਂ ਦਿੱਤੀਆਂ ਗਈਆਂ ਸਨ ਤਾਂ ਉਨ੍ਹਾਂ ਨੂੰ ਉਹ ਵਾਕਿਆ ਵੀ ਯਾਦ ਹੋਣਾ।
ਰੰਧਾਵਾ ‘ਤੇ ਕਸਿਆ ਸ਼ਿਕੰਜਾ
ਸੰਸਕ੍ਰਿਤਕ ਮਾਮਲਿਆਂ ਦੇ ਡਾਇਰੈਕਟਰ ਰਹੇ ਪੀਸੀਐਸ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ‘ਤੇ ਸ਼ਿਕੰਜਾ ਕਸਣਾ ਸ਼ੁਰੂ ਹੋ ਗਿਆ ਹੈ। ਡਾਇਰੈਕਟਰ ਰੈਵੇਨਿਊ ਇੰਟੈਲੀਜੈਂਸੀ ਦੀ ਰਿਪੋਰਟ ਚੀਫ਼ ਸੈਕਟਰ ਕਰਨ ਅਵਤਾਰ ਸਿੰਘ ਨੂੰ ਮਿਲ ਗਈ ਹੈ। ਪਤਾ ਲੱਗਿਆ ਹੈ ਕਿ ਦੋ ਦਿਨ ਪਹਿਲਾਂ ਰੰਧਾਵਾ ਇਸ ਮਾਮਲੇ ਨੂੰ ਲੈ ਕੇ ਚੀਫ਼ ਸੈਕਟਰੀ ਨੂੰ ਮਿਲੇ ਸਨ ਪ੍ਰੰਤੂ ਜਿਸ ਤਰ੍ਹਾਂ ਦੇ ਆਰੋਪ ਡੀਆਰਆਈ ਨੇ ਸਰਕਾਰ ਨੂੰ ਭੇਜੀ ਚਿੱਠੀ ‘ਚ ਲਗਾਏ ਹਨ, ਉਸ ਨਾਲ ਉਨ੍ਹਾਂ ਦਾ ਬਚਣਾ ਮੁਸ਼ਕਿਲ ਲਗ ਰਿਹਾ ਹੈ। ਚੀਫ਼ ਸੈਕਟਰੀ ਨੇ ਇਸ ਰਿਪੋਰਟ ਦੇ ਆਧਾਰ ‘ਤੇ ਕਾਰਵਾਈ ਕਰਨ ਦਾ ਮਨ ਬਣ ਲਿਆ ਹੈ। ਵਿਭਾਗ ਨੂੰ ਇਸ ਦੀ ਫਾਈਲ ਪੁਟਅਪ ਕਰਨ ਲਈ ਕਿਹਾ ਗਿਆ ਹੈ।

RELATED ARTICLES
POPULAR POSTS