10.3 C
Toronto
Tuesday, October 28, 2025
spot_img
Homeਪੰਜਾਬਗਣਤੰਤਰ ਦਿਵਸ ਮੌਕੇ ਕੈਪਟਨ ਅਮਰਿੰਦਰ ਮੁਹਾਲੀ ਵਿਖੇ ਲਹਿਰਾਉਣਗੇ ਤਿਰੰਗਾ

ਗਣਤੰਤਰ ਦਿਵਸ ਮੌਕੇ ਕੈਪਟਨ ਅਮਰਿੰਦਰ ਮੁਹਾਲੀ ਵਿਖੇ ਲਹਿਰਾਉਣਗੇ ਤਿਰੰਗਾ

ਸੂਬਾ ਪੱਧਰੀ ਸਮਾਗਮ ਵੀ ਮੁਹਾਲੀ ਵਿਚ ਹੀ ਹੋਵੇਗਾ
ਜਲੰਧਰ/ਬਿਊਰੋ ਨਿਊਜ਼
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਹਾਲੀ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਸੂਬਾ ਪੱਧਰੀ ਸਮਾਗਮ ਵੀ ਮੁਹਾਲੀ ਵਿਚ ਹੀ ਹੋਵੇਗਾ। ਇਸੇ ਤਰ੍ਹਾਂ ਰਾਜਪਾਲ ਵੀ.ਪੀ. ਸਿੰਘ ਬਦਨੌਰ ਗੁਰਦਾਸਪੁਰ, ਸਪੀਕਰ ਰਾਣਾ ਕੇ.ਪੀ. ਸਿੰਘ ਹੁਸ਼ਿਆਰਪੁਰ ਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਫਰੀਦਕੋਟ ਵਿਖੇ ਤਿਰੰਗਾ ਲਹਿਰਾਉਣਗੇ। ਬ੍ਰਹਮ ਮਹਿੰਦਰਾ ਫਤਹਿਗੜ੍ਹ ਸਾਹਿਬ, ਮਨਪ੍ਰੀਤ ਸਿੰਘ ਬਾਦਲ ਜਲੰਧਰ, ਸਾਧੂ ਸਿੰਘ ਧਰਮਸੋਤ ਸ੍ਰੀ ਮੁਕਤਸਰ ਸਾਹਿਬ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਅੰਮ੍ਰਿਤਸਰ ਵਿਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਦੇ ਚੱਲਦਿਆਂ ਚਰਨਜੀਤ ਸਿੰਘ ਚੰਨੀ ਫਿਰੋਜ਼ਪੁਰ, ਅਰੁਣਾ ਚੌਧਰੀ ਪਠਾਨਕੋਟ, ਰਜੀਆ ਸੁਲਤਾਨਾ ਨਵਾਂਸ਼ਹਿਰ ਅਤੇ ਓ.ਪੀ. ਸੋਨੀ ਸੰਗਰੂਰ ਵਿਖੇ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣਗੇ। ਇਸ ਤੋਂ ਇਲਾਵਾ ਰਾਣਾ ਗੁਰਮੀਤ ਸੋਢੀ ਰੂਪਨਗਰ, ਸੁਖਜਿੰਦਰ ਸਿੰਘ ਰੰਧਾਵਾ ਕਪੂਰਥਲਾ, ਗੁਰਪ੍ਰੀਤ ਕਾਂਗੜ ਫਾਜ਼ਿਲਕਾ, ਸੁਖਬਿੰਦਰ ਸਿੰਘ ਸਰਕਾਰੀਆ ਲੁਧਿਆਣਾ, ਬਲਬੀਰ ਸਿੱਧੂ ਬਠਿੰਡਾ, ਵਿਜੇਇੰਦਰ ਸਿੰਗਲਾ ਪਟਿਆਲਾ, ਸੁੰਦਰ ਸ਼ਾਮ ਅਰੋੜਾ ਬਰਨਾਲਾ ਅਤੇ ਭਾਰਤ ਭੂਸ਼ਣ ਆਸ਼ੂ ਮਾਨਸਾ ਵਿਚ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਉਣਗੇ।

RELATED ARTICLES
POPULAR POSTS