15.9 C
Toronto
Saturday, September 12, 2026
spot_img
Homeਭਾਰਤਥਾਈਲੈਂਡ ਦੇ ਚਾਈਲਡ ਕੇਅਰ ਸੈਂਟਰ ਵਿਚ ਗੋਲੀਬਾਰੀ

ਥਾਈਲੈਂਡ ਦੇ ਚਾਈਲਡ ਕੇਅਰ ਸੈਂਟਰ ਵਿਚ ਗੋਲੀਬਾਰੀ

ਥਾਈਲੈਂਡ ਦੇ ਚਾਈਲਡ ਕੇਅਰ ਸੈਂਟਰ ਵਿਚ ਗੋਲੀਬਾਰੀ22 ਬੱਚਿਆਂ ਸਣੇ 34 ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਥਾਈਲੈਂਡ ਵਿਚ ਅੱਜ ਵੀਰਵਾਰ ਨੂੰ ਇਕ ਹਮਲਾਵਰ ਨੇ ਚਾਈਲਡ ਕੇਅਰ ਸੈਂਟਰ ਵਿਚ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਇਸ ਘਟਨਾ ਵਿਚ 22 ਬੱਚਿਆਂ ਸਣੇ 34 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਗੋਲੀਬਾਰੀ ਦੀ ਘਟਨਾ ਥਾਈਲੈਂਡ ’ਚ ਉਤਰੀ ਪ੍ਰਾਂਤ ਦੇ ਨੌਨਾਬੂਆ ਲਮਫੂ ਵਿਚ ਹੋਈ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਹਮਲਾਵਰ ਦੀ ਪਹਿਚਾਣ ਪਨਿਆ ਕਾਮਰਾਬ ਨਾਮ ਦੇ ਸਾਬਕਾ ਪੁਲਿਸ ਅਫਸਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਡਰੱਗ ਦੇ ਇਕ ਕੇਸ ਵਿਚ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਚਾਈਲਡ ਕੇਅਰ ਸੈਂਟਰ ਵਿਚ ਫਾਇਰਿੰਗ ਤੋਂ ਬਾਅਦ ਕਾਮਰਾਬ ਨੇ ਖੁਦ ਵੀ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਉਸ ਨੇ ਆਪਣੀ ਪਤਨੀ ਅਤੇ ਬੇਟੇ ਨੂੰ ਵੀ ਮਾਰ ਦਿੱਤਾ ਸੀ। ਘਟਨਾ ਤੋਂ ਬਾਅਦ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

RELATED ARTICLES
POPULAR POSTS