ਬਰੈਂਪਟਨ/ਬਿਉਰੋ ਨਿਉਜ਼
ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਓਨਟਾਰੀਓ ਵਲੋਂ 17 ਜੁਲਾਈ ਨੂੰ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਵਿੱਚ ਰੱਖੇ ਬਚਿੱਆਂ ਦੇ ਲੇਖ ਮੁਕਾਬਲਿਆਂ ਦਾ ਪਲੇਠਾ ਪਰੋਗਰਾਮ ਬੜੀ ਸਫਲਤਾ ਨਾਲ ਸਿਰੇ ਚੜ੍ਹਿਆ। ਇਸ ਵਿੱਚ ਬਹੁਤ ਸਾਰੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਬੱਚਿਆਂ ਦੇ ਤਿੰਨ ਗਰੁੱਪਾ ਵਿੱਚ ਮੁਕਾਬਲੇ ਕਰਵਾਏ ਗਏ। ਲਿਖਣ ਮੁਕਾਬਲੇ ਸਮੇਂ ਵੱਡੀ ਗਿਣਤੀ ਵਿੱਚ ਹਾਜ਼ਰ ਮਾਪਿਆਂ ਲਈ ਬਹੁਤ ਹੀ ਮਨੋਰੰਜਕ ਪ੍ਰੋਰਗਰਾਮ ਦੀ ਸ਼ੁਰੂਆਤ ਸੰਗੀਤ ਮੰਡਲੀ ਭਦੌੜ ਨਾਲ ਸਬੰਧਤ ਕਲਾਕਾਰਾਂ ਨਵਤੇਜਪ੍ਰੀਤ ਤੇ ਸੁਖਦੇਵ ਵਲੋਂ ਚੰਗਾ ਸਮਾਜ ਸਿਰਜਣ ਦਾ ਸੰਦੇਸ਼ ਦਿੰਦੇ ਹੋਏ ਗੀਤ ਸੁਣਾ ਕੇ ਕੀਤੀ। ਇਸ ਉਪਰੰਤ ਭਗਤ ਸਿੰਘ ਦੀ ਜੀਵਨੀ ਨਾਲ ਸਬੰਧਤ ਡਾਕੂਮੈਂਟਰੀ ” ਇਨਕਲਾਬ ” ਦਿਖਾਈ ਗਈ। ਲੇਖ ਮੁਕਾਬਲੇ ਤੋਂ ਵਿਹਲੇ ਹੋ ਕੇ ਬੱਚੇ ਚੱਲ ਰਹੇ ਮਨੋਰੰਜਕ ਪ੍ਰੋਗਰਾਮ ਵਿੱਚ ਆਪਣੇ ਮਾਪਿਆਂ ਕੋਲ ਆ ਗਏ। ਜਿੱਥੇ ਉਹਨਾਂ ਨੇ ਚੱਲ ਰਹੇ ਵਿਚਾਰ ਵਟਾਂਦਰੇ ਵਿੱਚ ਮਹਿੰਦਰ ਸਿੰਘ ਵਾਲੀਆ, ਦਰਸ਼ਨ ਗਰੇਵਾਲ ,ਬਲਰਾਜ ਛੋਕਰ, ਅੰਮ੍ਰਿਤ ਢਿੱਲੋਂ ਅਤੇ ਪ੍ਰਿ: ਸੰਜੀਵ ਧਵਨ ਦੇ ਵਿਚਾਰ ਸੁਣੇ। ਡਾ: ਬਲਜਿੰਦਰ ਸੇਖੋਂ ਨੇ ਬਹੁਤ ਹੀ ਵਧੀਆ ਢੰਗ ਨਾਲ ਭੂਤਾਂ ਪ੍ਰੇਤਾ ਬਾਰੇ ਗੱਲ ਸਾਂਝੀ ਕੀਤੀ ਅਤੇ ਦੱਸਿਆ ਕਿ ਇਹਨਾਂ ਦੀ ਕੋਈ ਹੋਂਦ ਨਹੀਂ। ਬੱਚੇ ਸਾਹਿਲ ਗਿੱਲ ਨੇ ਵਹਿਮਾਂ ਭਰਮਾਂ ਬਾਰੇ ਕਵਿਤਾ ਪੇਸ਼ ਕੀਤੀ ਜਿਸ ਨੂੰ ਸਰੋਤਿਆਂ ਵਲੋਂ ਕਾਫੀ ਸਲਾਹਿਆ ਗਿਆ। ਇਸ ਸਮੇਂ ਦੌਰਾਨ ਮੁਕਾਬਲੇ ਵਿੱਚ ਸ਼ਾਮਲ ਸਾਰੇ ਬੱਚਿਆਂ ਨੂੰ ਮੈਡਲ, ਕਿਤਾਬਾਂ ਅਤੇ ਸਾਰਟੀਫਿਕੇਟ ਦਿੱਤੇ ਗਏ। ਸਾਰੇ ਹੀ ਬੱਚਿਆਂ ਨੇ ਬੜੀ ਮਿਹਨਤ ਨਾਲ ਤਿਆਰੀ ਕੀਤੀ ਲਗਦੀ ਸੀ ਜਿੰਨ੍ਹਾ ਨੇ ਸਬੰਧਤ ਵਿਸ਼ਿਆਂ ਨੂੰ ਬੜੇ ਵਧੀਆ ਢੰਗ ਨਾਲ ਲਿਖਿਆ। ਇਸ ਲਈ ਜੱਜਾਂ ਨੂੰ ਰਿਜਲਟ ਤਿਆਰ ਕਰਨ ਲਈ ਸਮਾਂ ਲੱਗਿਆ। ਗਰੇਡ 2 ਤੋਂ 4 ਦੇ ਬੱਚਿਆਂ ਵਿੱਚੋਂ ਰਵਲੀਨ ਖੰਗੂੜਾ ਪਹਿਲੇ, ਹਰਨੀਤ ਖੰਗੂੜਾ ਦੂਜੇ ਅਤੇ ਤੇਜਾਸ ਗੇਟ ਤੀਜੇ ਨੰਬਰ ਤੇ ਰਹੇ। ਗਰੇਡ 5 ਤੋਂ 7 ਦੇ ਬੱਚਿਆਂ ਵਿੱਚੋਂ ਜੈਸਮੀਨ ਕੌਰ ਥਿੰਦ ਪਹਿਲੇ, ਮੀਰਾ ਸਿੱਧੂ ਦੂਜੇ ਅਤੇ ਲੀਸ਼ਾ ਖਹਿਰਾ ਤੀਜੇ ਨੰਬਰ ਤੇ ਰਹੇ। ਗਰੇਡ 8 ਤੋਂ ਉਪਰਲੇ ਬੱਚਿਆਂ ਵਿੱਚੋਂ ਮਹਿਕਪ੍ਰੀਤ ਪਹਿਲੇ, ਸਾਹਿਲ ਗਿੱਲ ਦੂਜੇ ਅਤੇ ਮਨੀਸ਼ਾ ਤੀਜੇ ਨੰਬਰ ਤੇ ਰਹੇ। ਇਹਨਾਂ ਸਾਰੇ ਜੇਤੂਆਂ ਨੂੰ ਸ਼ਾਨਦਾਰ ਟਰਾਫੀਆਂ ਅਤੇ ਕਿਤਾਬਾਂ ਦੇ ਸੈੱਟ ਇਨਾਮ ਵਜੋਂ ਦਿੱਤੇ ਗਏ। ਸੁਸਾਇਟੀ ਦੇ ਜਥੇਬੰਦਕ ਕੁਆਰਡੀਨੇਟਰ ਬਲਰਾਜ ਛੋਕਰ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਨਛੱਤਰ ਬਦੇਸ਼ਾ ਨੇ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਪਿੰ: ਸੰਜੀਵ ਧਵਨ ਅਤੇ ਉਹਨਾਂ ਦੇ ਸਟਾਫ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਸਹਿਯੋਗ ਦੇਣ ਵਾਲੇ ਟੀਚਰਾਂ ਨੁੰ ਸਨਮਾਨ ਦੇ ਤੌਰ ਤੇ ਕਿਤਾਬਾਂ ਅਤੇ ਸੀ ਡੀ ਦੇ ਸੈੱਟ ਭੇਂਟ ਕੀਤੇ ਗਏ। ਬੱਚਿਆਂ ਅਤੇ ਮਾਪਿਆਂ ਲਈ ਸਨੈਕਸ ਅਤੇ ਪੀਜ਼ਾ ਦਾ ਪ੍ਰਬੰਧ ਤੇਗ ਬਹਾਦਰ ਸਕੂਲ ਦੇ ਪ੍ਰਬੰਧਕਾਂ ਵਲੋਂ ਕੀਤਾ ਗਿਆ।
ਇਸ ਮੌਕੇ ਸੁਰਜੀਤ ਸਹੋਤਾ ਅਤੇ ਨਿਰਮਲ ਸੰਧੂ ਵਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ਪ੍ਰੋਗਰਾਮ ਦੀ ਸਫਲਤਾ ਲਈ ਤਰਕਸ਼ੀਲ ਸੁਸਾਇਟੀ ਦੇ ਸੁਰਿੰਦਰ ਛੋਕਰ, ਨਵਕਿਰਣ, ਹਰਬੰਸ ਮੱਲ੍ਹੀ, ਸੋਹਣ ਢੀਂਡਸਾ ਅਤੇ ਜਸਬੀਰ ਚਾਹਲ ਵਲੋਂ ਵਿਸ਼ੇਸ਼ ਉੱਦਮ ਕੀਤੇ ਗਏ। ਇੰਡੋ ਕਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਤਲਵਿੰਦਰ ਮੰਡ, ਇੰਡੀਆ ਤੋਂ ਪ੍ਰੋ: ਪੂਰਨ ਸਿੰਘ,ਬਲਵੀਰ ਕੌਰ ਮੱਲ੍ਹੀ, ਸੁਖੇਵ ਸਿੰਘ ਸੀ ਜੀ ਏ, ਦਰਸ਼ਨ ਸਿੰਘ ਗਰੇਵਾਲ, ਅਨਿਲ ਸ਼ਰਮਾ, ਭਰਪੂਰ ਸਿੰਘ ਰੰਧਾਵਾ, ਲਾਲ ਸਿੰਘ ਬੈਂਸ,, ਸੁਖਦੇਵ ਸਿੰਘ ਧਾਲੀਵਾਲ, ਜਸਵਿੰਦਰ ਰੰਧਾਵਾ ਅਤੇ ਸੁਮੀਤ ਬੈਂਸ ਤੋਂ ਬਿਨਾਂ ਹੋਰ ਵੀ ਬਹੁਤ ਸਖਸ਼ੀਅਤਾਂ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਤੇ ਬਹੁਤ ਸਾਰੇ ਮਾਪਿਆਂ ਨੇ ਇਸ ਪ੍ਰੋਗਰਾਮ ਦੀ ਸਰਾਹਣਾ ਕਰਦਿਆਂ ਇੱਛਾ ਜਾਹਰ ਕੀਤੀ ਕਿ ਆਉਣ ਵਾਲੇ ਪ੍ਰੋਗਰਾਮਾਂ ਦੀ ਸੂਚਨਾ ਉਹਨਾਂ ਨੂੰ ਦਿੱਤੀ ਜਾਇਆ ਕਰੇ ਤਾਂਕਿ ਉਹ ਆਪੇ ਬੱਚਿਆਂ ਦੀ ਅਜਿਹੇ ਸਾਰਥਕ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਾ ਸਕਣ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …