Breaking News
Home / ਦੁਨੀਆ / ਅਮਰੀਕੀ ਰਾਸ਼ਟਰਪਤੀ ਟਰੰਪ ਦੀ ਤਾਜਪੋਸ਼ੀ ਸੁਰੱਖਿਆ ਦੇ ਕੀਤੇ ਸਖਤ ਪ੍ਰਬੰਧ

ਅਮਰੀਕੀ ਰਾਸ਼ਟਰਪਤੀ ਟਰੰਪ ਦੀ ਤਾਜਪੋਸ਼ੀ ਸੁਰੱਖਿਆ ਦੇ ਕੀਤੇ ਸਖਤ ਪ੍ਰਬੰਧ

Donald Trump copy copyਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਮਨੋਨੀਤ ਡੋਨਲਡ ਟਰੰਪ ਦੇ 20 ਜਨਵਰੀ ਨੂੰ ਹੋ ਰਹੇ ਸਹੁੰ ਚੁੱਕ ਸਮਾਗਮ ਵਿਚ ਭਾਗ ਲੈਣ ਲਈ ਭਾਰਤੀ-ਅਮਰੀਕਨਾਂ ਸਮੇਤ ਹਜ਼ਾਰਾਂ ਹੀ ਲੋਕ ਰਾਜਧਾਨੀ ਦਾ ਰੁਖ਼ ਕਰ ਰਹੇ ਹਨ। ਟਰੰਪ ਦਾ ਸਹੁੰ ਚੁੱਕ ਸਮਾਗਮ ‘ਮੇਕ ਅਮੈਰਿਕਾ ਗਰੇਟ ਅਗੇਨ’ ਸਲੋਗਨ ਹੇਠ ਸਿਰਜਿਆ ਗਿਆ ਹੈ, ਜਿਸ ਨੇ ਰੀਅਲ ਅਸਟੇਟ ਕਾਰੋਬਾਰੀ ਦੀ ਜਿੱਤ ਵਿਚ ਅਹਿਮ ਭੂਮਿਕਾ ਅਦਾ ਕੀਤੀ ਸੀ। ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵੱਜੋਂ ਸਹੁੰ ਚੁੱਕਣ ਵੇਲੇ ਟਰੰਪ ਦੋ ਬਾਈਬਲ ਵਰਤਣਗੇ, ਜਿਹਨਾਂ ਵਿਚੋਂ ਇਕ ਅਬਰਾਹਮ ਲਿੰਕਨ ਨਾਲ ਸੰਬੰਧਿਤ ਹੈ ਤੇ ਦੂਜੀ ਡੋਨਲਡ ਦੇ ਆਪਣੇ ਬਚਪਨ ਨਾਲ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਅਹੁਦਾ ਛੱਡ ਰਹੇ ਬਰਾਕ ਓਬਾਮਾ ਸਾਰਾ ਪ੍ਰਬੰਧ ਖੁਦ ਦੇਖ ਰਹੇ ਹਨ। ਟਰੰਪ ਦੇ ਸਮਰਥਕਾਂ ਨੇ ਸ਼ੁੱਕਰਵਾਰ ਨੂੰ ਹੋਣ ਵਾਲੇ ਸਮਾਗਮ ਸੰਬੰਧੀ ਹੁਣ ਤੋਂ ਹੀ ਕਈ ਪ੍ਰੋਗਰਾਮ ਉਲੀਕਣੇ ਸ਼ੁਰੂ ਕਰ ਦਿੱਤੇ ਹਨ। ਟਰੰਪ ਦੇ ਸਹੁੰ ਚੁੱਕ ਸਮਾਗਮ ਜਸ਼ਨਾਂ ਵਿਚ ਦੁਨੀਆਂ ਭਰ ਤੋਂ ਹਜ਼ਾਰਾਂ ਕਲਾਕਾਰ ਪੇਸ਼ਕਾਰੀਆਂ ਦੇਣਗੇ। ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਮਰਥਕ ਰਹੀ ਆਸਟਰੇਲੀਅਨ ਸੰਸਦ ਮੈਂਬਰ ਪਾਲਿਨ ਹੈਨਸਨ ਨੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਦੇ ਸੱਦਾ ਪੱਤਰ ਨੂੰ ਠੁਕਰਾ ਦਿੱਤਾ ਹੈ। ਅਮਰੀਕੀ ਅਧਿਕਾਰੀਆਂ ਵੱਲੋਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੂੰ ਸਹੁੰ ਚੁੱਕ ਸਮਾਗਮ ਲਈ ਸੱਦਾ ਪੱਤਰ ਨਾ ਭੇਜਣ ਕਰ ਕੇ ਉਹ ਨਾਰਾਜ਼ ਦੱਸੀ ਗਈ ਹੈ। ਹੈਨਸਨ ਨੇ ਕਿਹਾ ਕਿ ਉਹ ਆਪਣਾ ਵੱਧ ਤੋਂ ਵੱਧ ਸਮਾਂ ਦੇਸ਼ ਦੀ ਅਵਾਮ ਦੇ ਲੇਖੇ ਲਾਉਣਾ ਚਾਹੁੰਦੇ ਹਨ ਜਿਸ ਕਰਕੇ ਉਹ ਅਮਰੀਕਾ ਨਹੀਂ ਜਾਣਗੇ।
ਟਰੰਪ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੋਇਆ ਤਿੱਖਾ ਵਿਰੋਧ
ਵਾਸ਼ਿੰਗਟਨ/ਬਿਊਰੋ ਨਿਊਜ਼ : ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ‘ਚ ਮਹਿਜ਼ ਦੋ ਦਿਨ ਬਾਕੀ ਹਨ। ਉਹ 20 ਜਨਵਰੀ ਤੋਂ ਅਮਰੀਕਾ ਦੇ ਚੁਣੇ ਹੋਏ 45ਵੇਂ ਰਾਸ਼ਟਰਪਤੀ ਹੋ ਜਾਣਗੇ ਪ੍ਰੰਤੂ ਅਮਰੀਕਾ ਅੇ ਬਾਹਰ ਉਨ੍ਹਾਂ ਵਿਰੋਧ ਤੇਜ਼ ਹੋ ਗਿਆ ਹੈ। ਟਰੰਪ ਨੇ ਯੂਰਪ ਦੇ ਵੱਡੇ ਅਖ਼ਬਾਰਾਂ ਨੂੰ ਇੰਟਰਵਿਊ ਦਿੱਤੇ, ਜਿਸ ਨਾਲ ਨਾਟੋ ਦੇਸ਼ ਅਤੇ ਜਰਮਨ ਚਾਂਸਲਰ ਏਂਜਲਾ ਮਾਰਕਲ ਨਾਰਾਜ਼ ਹੋ ਗਏ। ਉਥੇ, ਚੀਨੀ ਮੀਡੀਆ ਨੇ ਉਨ੍ਹਾਂ ਧਮਕੀ ਦੇ ਦਿੱਤੀ ਹੈ ਕਿ ਉਹ ਇਕ ਚੀਨ ਨੀਤੀ ਨੂੰ ਪਲਟਣ ਦੀ ਕੋਸ਼ਿਸ਼ ਨਾ ਕਰਨ। ਅਮਰੀਕਾ ਦੇ ਅਗਵਾਈ ਵਾਲੇ ਨਾਟੋ ਨੂੰ ਅਰੰਪ ਨੇ ਅਪ੍ਰਸੰਗਿਕ ਦੱਸਿਆ ਹੈ। ਇਸ ਨਾਲ ਅਮਰੀਕਾ ਨੂੰ ਛੱਡ ਨਾਟੋ ਕੇ ਸਾਰੇ 27 ਮੈਂਬਰ ਦੇਸ਼ਾਂ ਨੇ ਚਿੰਤਾ ਪ੍ਰਗਟ ਕੀਤੀ ਹੈ। ਮਾਰਕਲ ਨੇ ਕਿਹਾ, ਸਾਨੂੰ ਅਮਰੀਕਾ ਦੀ ਜ਼ਰੂਰਤ ਨਹੀਂ ਯੂਰਪ ਖੁਦ ਆਪਣਾ ਧਿਆਨ ਰੱਖ ਲਏਗਾ।
ਟਰੰਪ ਦਾ ਸਹੁੰ ਚੁੱਕ ਸਮਾਗਮ 20 ਜਨਵਰੀ ਨੂੰ ਹੋਣਾ ਹੈ। ਜ਼ਿਆਦਾ ਅਨੁਮਾਨ ਦੇ ਅਨੁਸਾਰ ਉਨ੍ਹਾਂ ‘ਚ 8 ਤੋਂ 9 ਲੱਖ ਲੋਕ ਸ਼ਾਮਲ ਹੋਣਗੇ। ਸਾਰੇ ਪ੍ਰਮੁੱਖ ਰਸਤੇ ਬੰਦ ਰਹਿਣਗੇ। ਪ੍ਰੰਤੂ ਇਹ ਨਹੀਂ ਕਹਿ ਸਕਦੇ ਕਿ ਉਸ ‘ਚ ਟਰੰਪ ਸਮਰਥਕ ਕਿੰਨੇ ਹੋਣਗੇ ਅਤੇ ਕਿੰਨੇ ਵਿਰੋਧੀ। ਸਿਵਲ ਰਾਈਟਸ ਐਕਟੀਵਿਟੀ  ਜਾਨ ਲੇਵਿਸ ਦੇ ਖਿਲਾਫ਼ ਟਿੱਪਣੀ ਕਰਨ ‘ਤੇ ਅਮਰੀਕਾਹ ਦੇ ਸਿਵਲ ਰਾਈਟਸ ਵਰਕਰ ਨਾਰਾਜ਼ ਹੋ ਗਏ ਹਨ। 18 ਡੈਮੋਕਰੇਟ ਸਾਂਸਦ ਸਹੁੰਚ ਸਮਾਰੋਹ ਦਾ ਬਾਈਕਾਟ ਕਰਨ ਦਾ ਐਲਾਨ ਕਰ ਚੁੱਕੇ ਹਨ। 20 ਅਤੇ 21 ਜਨਵਰੀ ਨੂੰ ਦੇਸ਼ ਭਰ ‘ਚ ਟਰੰਪ ਦੇ ਵਿਰੋਧ ‘ਚ ਪ੍ਰਦਰਸ਼ਨ ਹੋਣਗੇ। ਸ਼ਨੀਵਾਰ ਨੂੰ ਮਹਿਲਾਵਾਂ ਪ੍ਰਦਰਸ਼ਨ ਕਰਨਗੀਆਂ।
ਪਲਟ ਗਏ ਓਬਾਮਾ : ਕਿਹਾ ਘੱਟ ਨਾ ਸਮਝੋ ਡੋਨਾਲਡ ਟਰੰਪ ਨੂੰ, 45ਵੇਂ ਰਾਸ਼ਟਰਪਤੀ ਹਨ
ਡੋਨਾਲਡ ਟਰੰਪ ਦਾ ਡਟ ਕੇ ਵਿਰੋਧ ਕਰਨ ਵਾਲੇ ਰਾਸ਼ਟਰਪਤੀ ਬਰਾਕ ਓਬਾਮਾ ਸੋਮਵਾਰ ਨੂੰ ਬਦਲ ਗਏ। ਉਨ੍ਹਾਂ ਕਿਹਾ ਕਿ ਟਰੰਪ ਬੇਹੱਦ ਬਦਲੇ ਹੋਏ ਉਮੀਦਵਾਰ ਹਨ। ਕੋਈ ਉਨ੍ਹਾਂ ਨੂੰ ਘੱਟ ਨਾ ਸਮਝੇ ਉਹ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਹਨ। ਇਸ ਤੋਂ ਪਹਿਲਾਂ ਚੋਣ ਪ੍ਰਚਾਰ ਦੇ ਦੌਰਾਨ ਓਬਾਮਾ ਨੇ ਕਿਹਾ ਕਿ ਟਰੰਪ ਰਾਸ਼ਟਰਪਤੀ ਅਤੇ ਕਮਾਂਡਰ ਇਨ ਚੀਫ਼ ਬਣਨ ਦੇ ਲਾਇਕ ਹੀ ਨਹੀਂ। ਓਬਾਮਾ ਆਪਣੀ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਦਾ ਪ੍ਰਚਾਰ ਕਰ ਰਹੇ ਸਨ।
ਚੀਨੀ ਮੀਡੀਆ ਦੀ ਚੇਤਾਵਨੀ : ਇਕ ਚੀਨ ਨੀਤੀ ਛੱਡੀ ਤਾਂ ਨਤੀਜੇ ਗੰਭੀਰ ਹੋਣਗੇ
ਟਰੰਪ ਦੀ ਬਿਆਨਬਾਜ਼ੀ ਅਤੇ ਵਿਅਤਨਾਮ ਦੇ ਰਾਸ਼ਟਰਪਤੀ ਨਾਲ ਫੋਨ ‘ਤੇ ਗੱਲਬਾਤ ਤੋਂ ਚੀਨ ਨਾਰਾਜ਼ ਹੈ। ਸੋਮਵਾਰ ਨੂੰ ਚੀਨ ਦੇ ਸਰਕਾਰੀ ਮੀਡੀਆ ਨੇ ਟਰੰਪ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕਾ ਦੀ ਇਕ ਚੀਨ ਨੀਤੀ ‘ਚ ਬਦਲਾਅ ਕਰਨ ਦੀ ਕੋਸ਼ਿਸ਼ ਨਾ ਕਰਨ। ਜੇਕਰ ਅਜਿਹਾ ਹੋਇਆ ਤਾਂ ਉਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਚਾਈਨਾ ਡੇਲੀ ਨੇ ਲਿਖਿਆ ਹੈ ਕਿ ਚੀਨ ਦੇ ਕੋਲ ਸੱਭਿਆ ਅਤੇ ਸ਼ਾਂਤੀ ਦਾ ਰਸਤਾ ਛੱਡਣ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ। ਗਲੋਬਲ ਟਾਈਮਸ ਨੇ ਲਿਖਿਆ ਹੈ ਕਿ ਪਹਿਲਾਂ ਵੀ ਟਰੰਪ ਨੇ ਸਾਨੂੰ ਨਾਰਾਜ਼ ਕੀਤਾ ਹੈ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …