3.5 C
Toronto
Monday, November 24, 2025
spot_img
Homeਭਾਰਤਅੱਤਵਾਦ ਦਾ ਮੁਕਾਬਲਾ ਕਰਨ ਲਈ ਦੁਨੀਆ ਨੂੰ ਭਾਰਤ ਦੀ ਅਗਵਾਈ ਦੀ ਜ਼ਰੂਰਤ...

ਅੱਤਵਾਦ ਦਾ ਮੁਕਾਬਲਾ ਕਰਨ ਲਈ ਦੁਨੀਆ ਨੂੰ ਭਾਰਤ ਦੀ ਅਗਵਾਈ ਦੀ ਜ਼ਰੂਰਤ : ਰਿਚਰਡ ਵਰਮਾ

logo-2-1-300x105-3-300x105ਪਾਕਿ ਦੀ ਸਖਤ ਸ਼ਬਦਾਂ ‘ਚ ਕੀਤੀ ਖਿਚਾਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਅਮਰੀਕਾ ਦੇ ਰਾਜਦੂਤ ਰਿਚਰਡ ਵਰਮਾ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਨੇ ਹਾਲ ਹੀ ਵਿਚ ਪਾਕਿਸਤਾਨ ਨੂੰ ਬਹੁਤ ਸਖਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਇਥੇ ਆਪਣੇ ਲਕਸ਼ਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹੱਕਾਨੀ ਨੈੱਟਵਰਕ ਟਿਕਾਣਿਆਂ ਨੂੰ ਖਤਮ ਕਰੇ। ਪਾਕਿਸਤਾਨ ਆਧਾਰਿਤ ਅੱਤਵਾਦੀ ਗਰੁੱਪਾਂ ਤੋਂ ਨਵੀਂ ਦਿੱਲੀ ਨੂੰ ਪੇਸ਼ ਆ ਰਹੀ ਚੁਣੌਤੀ ਦਾ ਜ਼ਿਕਰ ਕਰਦੇ ਹੋਏ ਅਤੇ ਇਸ ਸਮੱਸਿਆ ਨਾਲ ਨਜਿੱਠਣ ਵਿਚ ਭਾਰਤ ਦੇ ਯਤਨਾਂ ਦੀ ਤਾਰੀਫ ਕਰਦੇ ਹੋਏ ਵਰਮਾ ਨੇ ਕਿਹਾ ਕਿ ਅੱਤਵਾਦ ਦਾ ਮੁਕਾਬਲਾ ਕਰਨ ਵਿਚ ਦੁਨੀਆ ਨੂੰ ਭਾਰਤ ਦੀ ਅਗਵਾਈ ਦੀ ਜ਼ਰੂਰਤ ਹੈ। 20 ਜਨਵਰੀ ਨੂੰ ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾ ਆਪਣੇ ਅਹੁਦਾ ਛੱਡਣ ਜਾ ਰਹੇ ਵਰਮਾ ਨੇ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਅਫਗਾਨਿਸਤਾਨ ਅਤੇ ਦੂਜੇ ਸਥਾਨਾਂ ਤੇ ਸਰਹੱਦ ‘ਤੇ ਅੱਤਵਾਦ ਦੇ ਸਾਜ਼ਿਸ਼ ਰਚਣ ਵਾਲਿਆਂ ਖਿਲਾਫ ਕਾਰਵਾਈ ਕਰੇ।

RELATED ARTICLES
POPULAR POSTS