ਕਈ ਘਰਾਂ ਦੀਆਂ ਛੱਤਾਂ ਉੱਡੀਆਂ, ਸਕੂਲ-ਕਾਲਜ ਬੰਦ
ਚੇਨਈ/ਬਿਊਰੋ ਨਿਊਜ਼ : ਤੂਫਾਨ ‘ਮੈਂਡੂਸ’ ਕਾਰਨ ਤਾਮਿਲਨਾਡੂ ਦੇ ਤੱਟਵਰਤੀ ਇਲਾਕਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਤੇਜ਼ ਹਵਾਵਾਂ ਅਤੇ ਹਨ੍ਹੇਰੀ ਨਾਲ ਕਈ ਘਰਾਂ ਦੀਆਂ ਛੱਤ ਉੱਡ ਗਈਆਂ ਅਤੇ ਸੈਂਕੜੇ ਦਰੱਖਤ ਜੜ੍ਹਾਂ ਤੋਂ ਉਖੜ ਗਏ ਹਨ। ਇਥੋਂ ਦੇ 13 ਜ਼ਿਲ੍ਹਿਆਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦੇ ਚਲਦਿਆਂ ਸਕੂਲ, ਕਾਲਜਾਂ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਚੇਨਈ ਵਿਚ ਤੇਜ਼ ਮੀਂਹ ਅਤੇ ਹਵਾਵਾਂ ਕਾਰਨ 13 ਫਲਾਈਟਾਂ ਕੈਂਸਲ ਕਰਨੀਆਂ ਪਈਆਂ ਹਨ ਅਤੇ ਤਾਜ਼ਾ ਹਾਲਾਤ ਨੂੰ ਦੇਖਦੇ ਹੋਏ ਇਥੇ ਐਨ ਡੀ ਆਰ ਐਫ ਨੂੰ ਤਾਇਨਾਤ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ ਦੀ ਚਿਤਾਵਨੀ ਨੂੰ ਦੇਖਦੇ ਹੋਏ ਐਤਵਾਰ ਤੱਕ ਰੈਡ ਐਲਰਟ ਜਾਰੀ ਕੀਤਾ ਗਿਆ ਹੈ। ਤੂਫਾਨ ਮੈਂਡੂਸ ਦੇ ਅਸਰ ਕਾਰਨ 48 ਤੋਂ 56 ਘੰਟੇ ਤੱਕ ਬਾਰਿਸ਼ ਜਾਰੀ ਰਹਿ ਸਕਦੀ ਹੈ। ਇਸ ਦੌਰਾਨ ਤੇਜ਼ ਹਵਾਵਾਂ ਨਾਲ ਦਰਖਤਾਂ ਅਤੇ ਮਕਾਨਾਂ ਨੂੰ ਵੀ ਨੁਕਸਾਨ ਪਹੁੰਚ ਸਕਾ ਹੈ। ਇਸੇ ਦੌਰਾਨ ਲੋਕਾਂ ਨੂੰ ਸਮੁੰਦਰੀ ਤੋਂ ਦੂਰ ਰਹਿਣ ਅਤੇ ਪ੍ਰਸ਼ਾਸਨ ਦੀ ਸਲਾਹ ’ਤੇ ਅਮਲ ਕਰਨ ਦੀ ਸਲਾਹ ਦਿੱਤੀ ਗਈ ਹੈ। ਚੱਕਰਵਾਤੀ ਤੂਫਾਨ ਮੈਂਡੂਸ ਦਾ ਨਾਮ ਸੰਯੁਕਤ ਅਰਬ ਅਮੀਰਾਤ ਵੱਲੋਂ ਰੱਖਿਆ ਗਿਅ ਹੈ। ਅਰਬੀ ਭਾਸ਼ਾ ’ਚ ਇਸ ਦਾ ਅਰਥ ਖਜ਼ਾਨਾ ਹੁੰਦਾ ਹੈ। ਇਸ ਸਾਲ ਮਾਨਸੂਨ ਤੋਂ ਬਾਅਦ ਬੰਗਾਲ ਦੀ ਖਾੜੀ ’ਚ ਆਇਆ ਇਹ ਦੂਸਰਾ ਤੂਫਾਨ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ’ਚ ਬੰਗਲਾਦੇਸ਼ ਦੇ ਤੱਟ ’ਤੇ ਸਿਤਰਾਂਗ ਤੂਫਾਨ ਆਇਆ ਸੀ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …