Breaking News
Home / Special Story / ਸੁਰਜੀਤ ਸਿੰਘ ਬਰਨਾਲਾ ਦਾ ਦੇਹਾਂਤ

ਸੁਰਜੀਤ ਸਿੰਘ ਬਰਨਾਲਾ ਦਾ ਦੇਹਾਂਤ

Surjeet singh Barnala copy copyਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀਸੁਰਜੀਤ ਸਿੰਘ ਬਰਨਾਲਾ (91) ਦਾਪੀਜੀਆਈਚੰਡੀਗੜ੍ਹ ਵਿਚਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰਵਿਚਪਤਨੀਸੁਰਜੀਤ ਕੌਰ ਬਰਨਾਲਾਅਤੇ ਦੋ ਪੁੱਤਰਜਸਜੀਤ ਸਿੰਘ ਅਤੇ ਗਗਨਜੀਤ ਸਿੰਘ ਹਨ। ਗਗਨਜੀਤ ਸਿੰਘ ਨੇ ਦੱਸਿਆ ਕਿ ਬਰਨਾਲਾਪਿਛਲੇ ਦਿਨਾਂ ਤੋਂ ਪੀਜੀਆਈਵਿਚ ਜ਼ੇਰੇ-ਇਲਾਜਸਨ। ਉਨ੍ਹਾਂ ਨੂੰ ਇਨਫੈਕਸ਼ਨ ਹੋ ਗਈ ਸੀ ਅਤੇ ਤੇਜ਼ ਬੁਖਾਰਵੀ ਸੀ। ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਨੇ ਸ਼ਨੀਵਾਰਬਾਅਦਦੁਪਹਿਰਆਖ਼ਰੀ ਸਾਹ ਲਏ। ਉਨ੍ਹਾਂ ਦੱਸਿਆ ਕਿ ਅੰਤਿਮਦਿਨਾਂ ਦੌਰਾਨ ਬਰਨਾਲਾਦਾਧਿਆਨਪੜ੍ਹਨ-ਲਿਖਣ’ਤੇ ਕੇਂਦਰਿਤ ਸੀ ਅਤੇ ਇਨ੍ਹੀਂ ਦਿਨੀਂ ਉਹ ਕਿਤਾਬਲਿਖਰਹੇ ਸਨ।ਬਰਨਾਲਾਸ਼੍ਰੋਮਣੀਅਕਾਲੀਦਲ ਦੇ ਮੂਹਰਲੀਆਂ ਸਫ਼ਾਂ ਦੇ ਆਗੂ ਰਹੇ ਹਨ, ਜੋ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਿਆਸੀ ਸਾਥੀਆਂ ਵਿੱਚੋਂ ਇਕ ਸਨ। ਉਹ ਪੰਜਾਬ ਦੇ ਮੁੱਖ ਮੰਤਰੀਅਤੇ ਦੋ ਵਾਰ ਕੇਂਦਰੀਵਜ਼ੀਰਰਹੇ। ਇਸ ਤੋਂ ਬਿਨਾਂ ਉਹ ਆਂਧਰਾਪ੍ਰਦੇਸ਼, ਉਤਰਾਖੰਡ, ਉੜੀਸਾਅਤੇ ਤਾਮਿਲਨਾਡੂ ਦੇ ਰਾਜਪਾਲਅਤੇ ਪੁੱਡੂਚੇਰੀ ਦੇ ਉਪਰਾਜਪਾਲਵੀਰਹੇ। ਉਨ੍ਹਾਂ ਵੱਖ-ਵੱਖਅਕਾਲੀਅੰਦੋਲਨਾਂ ਅਤੇ ਐਮਰਜੈਂਸੀ ਦੌਰਾਨ ਜੇਲ੍ਹ ਵੀਕੱਟੀ। 21 ਅਕਤੂਬਰ 1925 ਨੂੰ ਜਨਮੇ ਬਰਨਾਲਾ ਨੇ ਜਵਾਨੀ ਦੇ ਦਿਨਾਂ ਦੌਰਾਨ 1942 ਵਿੱਚ’ਭਾਰਤਛੱਡੋ ਮੁਹਿੰਮ’ਵਿੱਚਵੀ ਹਿੱਸਾ ਲਿਆ। ਪੰਜਾਬ ਦੇ ਰਾਜਪਾਲਅਤੇ ਚੰਡੀਗੜ੍ਹ ਦੇ ਪ੍ਰਸ਼ਾਸਕਵੀਪੀ ਸਿੰਘ ਬਦਨੌਰ ਨੇ ਸੁਰਜੀਤ ਸਿੰਘ ਬਰਨਾਲਾ ਦੇ ਅਕਾਲਚਲਾਣੇ ‘ਤੇ ਡੂੰਘੇ ਦੁੱਖ ਦਾਪ੍ਰਗਟਾਵਾਕਰਦਿਆਂ ਉਨ੍ਹਾਂ ਨੂੰ ਕੁਸ਼ਲਪ੍ਰਸ਼ਾਸਕ, ਨੇਕਇਨਸਾਨਅਤੇ ਸੁਲਝੇ ਹੋਏ ਸਿਆਸਤਦਾਨਕਰਾਰਦਿੱਤਾ। ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ ਨੇ ਬਰਨਾਲਾਵੱਲੋਂ ਤਾਮਿਲਨਾਡੂ ਦੇ ਰਾਜਪਾਲ, ਪੰਜਾਬ ਦੇ ਮੁੱਖ ਮੰਤਰੀਅਤੇ ਕੇਂਦਰੀਮੰਤਰੀਵਜੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਯਾਦਕੀਤਾ।
ਸੁਰਜੀਤ ਸਿੰਘ ਬਰਨਾਲਾਦਾ ਹੋਇਆ ਅੰਤਮਸਸਕਾਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਈ ਰਾਜਾਂ ਦੇ ਰਾਜਪਾਲਰਹੇ ਸੁਰਜੀਤ ਸਿੰਘ ਬਰਨਾਲਾ (91) ਨੂੰ ਸੇਜਲ ਅੱਖਾਂ ਨਾਲਉਨ੍ਹਾਂ ਦੇ ਜੱਦੀਸ਼ਹਿਰਬਰਨਾਲਾਵਿੱਚਅੰਤਿਮਵਿਦਾਇਗੀਦਿੱਤੀ ਗਈ। ਉਨ੍ਹਾਂ ਦਾਪੀਜੀਆਈਚੰਡੀਗੜ੍ਹ ਵਿੱਚਦੇਹਾਂਤ ਹੋ ਗਿਆ ਸੀ। ਪੰਜਾਬਪੁਲਿਸਦੀਟੁਕੜੀ ਨੇ ਹਵਾਈਫਾਇਰਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀਦਿੱਤੀ। ਚਿਖਾ ਨੂੰ ਅਗਨੀਉਨ੍ਹਾਂ ਦੇ ਬੇਟੇ ਜਸਜੀਤ ਸਿੰਘ ਤੇ ਗਗਨਜੀਤ ਸਿੰਘ ਬਰਨਾਲਾ ਨੇ ਦਿਖਾਈ। ਇਸ ਮੌਕੇ ਬਰਨਾਲਾਦੀਪਤਨੀਬੀਬੀਸੁਰਜੀਤ ਕੌਰ ਬਰਨਾਲਾ, ਪੋਤਰਾਸਿਮਰਪ੍ਰਤਾਪ ਸਿੰਘ, ਭਾਣਜਾਹਰਿੰਦਰਪਾਲ ਸਿੰਘ ਖਰੌੜ ਅਤੇ ਹੋਰਪਰਿਵਾਰਕਮੈਂਬਰਹਾਜ਼ਰਸਨ।ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ ਤੇ ਤਾਮਿਲਨਾਡੂ ਸਰਕਾਰਵੱਲੋਂ ਡਿਪਟੀਕਮਿਸ਼ਨਰਅਮਰਪ੍ਰਤਾਪ ਸਿੰਘ ਵਿਰਕ ਨੇ ਦੇਹ’ਤੇ ਫੁੱਲ ਮਾਲਾਵਾਂ ਭੇਟਕੀਤੀਆਂ। ਅੰਤਿਮਵਿਦਾਇਗੀਵੇਲੇ ਉੱਤਰਾਖੰਡ ਦੇ ਖੇਡ ਤੇ ਵਣਮੰਤਰੀਦਿਨੇਸ਼ਅਗਰਵਾਲ, ਉੱਤਰਾਖੰਡਰਾਜਭਵਨ ਦੇ ਪ੍ਰੋਟੋਕੋਲਅਫ਼ਸਰਸੰਤੋਸ਼ਸ਼ਕਲਾਨੀ, ਪੰਜਾਬ ਦੇ ਖੇਤੀਬਾੜੀਮੰਤਰੀਤੋਤਾ ਸਿੰਘ, ਸਾਬਕਾਮੰਤਰੀਬਲਦੇਵ ਸਿੰਘ ਮਾਨ, ਗੋਬਿੰਦ ਸਿੰਘ ਕਾਂਝਲਾ ਤੇ ਹੋਰਹਾਜ਼ਰਸਨ।
ਜਦੋਂ ਬਰਨਾਲਾਪੀਐਮਬਣਨੋਂ ਰਹਿ ਗਏ੩
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀਅਤੇ 5 ਸੂਬਿਆਂ ਦੇ ਰਾਜਪਾਲਰਹੇ ਸੁਰਜੀਤ ਸਿੰਘ ਬਰਨਾਲਾਅਕਾਲੀਸਿਆਸਤਵਿੱਚਭੱਦਰਪੁਰਸ਼ਅਤੇ ਸਾਊ ਸਿਆਸਤਦਾਨਵਜੋਂ ਜਾਣੇ ਜਾਂਦੇ ਸਨ। ਸੂਬੇ ਦੀਰਾਜਨੀਤੀਵਿੱਚ ਆਏ ਉਤਰਾਅ-ਚੜ੍ਹਾਅ ਦੌਰਾਨ ਬਰਨਾਲਾ ਦੇ ਪਰਿਵਾਰ ਨੇ ਭਾਵੇਂ ਕਾਂਗਰਸਨਾਲਵੀ ਸਾਂਝ ਪਾਈਪਰਬਰਨਾਲਾ ਨੇ ਮਰਦੇ ਦਮਤਕਖੁਦ ਨੂੰ ‘ਅਕਾਲੀ’ਰੱਖਣਦਾ ਹੀ ਯਤਨਕੀਤਾ। ਸਿਆਸਤ ਦੇ ਖੇਤਰਵਿੱਚ ਅਜਿਹੇ ਬਹੁਤਘੱਟਵਿਅਕਤੀ ਹੁੰਦੇ ਹਨ ਜੋ ਰਾਜਨੀਤੀ ਦੇ ਨਾਲ-ਨਾਲਹੋਰਨਾਂ ਗੁਣਾਂ ਨਾਲਵੀਲਬਰੇਜ਼ ਹੋਣ। ਇਹ ਮਾਣਵੀਸੁਰਜੀਤ ਸਿੰਘ ਬਰਨਾਲਾ ਦੇ ਹਿੱਸੇ ਆਉਂਦਾ ਹੈ ਕਿਉਂਕਿ ਉਹ ਸਿਆਸਤ ਦੇ ਖੇਤਰਦੀਆਂ ਵੱਡੀਆਂ ਮੰਜ਼ਿਲਾਂ ‘ਤੇ ਪਹੁੰਚਣ ਦੇ ਨਾਲ-ਨਾਲ ਇੱਕ ਚੰਗੇ ਆਰਟਿਸਟ (ਚਿੱਤਰਕਾਰ) ਅਤੇ ਲਿਖਾਰੀਵੀਸਨ। ਉਨ੍ਹਾਂ ਕਈ ਚਰਚਿਤਕਿਤਾਬਾਂ ਲਿਖੀਆਂ। ਉਹ ਪੰਜਾਬ ਦੇ ਮੁੱਖ ਮੰਤਰੀਅਤੇ ਕੇਂਦਰਵਿੱਚ ਦੋ ਵਾਰਵਜ਼ੀਰਅਤੇ ਕਈ ਸੂਬਿਆਂ ਦੇ ਗਵਰਨਰਰਹੇ। ਉਨ੍ਹਾਂ ਵੱਖ-ਵੱਖਅਕਾਲੀਅੰਦੋਲਨਾਂ ਅਤੇ ਐਮਰਜੈਂਸੀ ਦੌਰਾਨ ਜੇਲ੍ਹ ਵੀਕੱਟੀ। ਬਰਨਾਲਾਅਕਾਲੀਦਲ ਦੇ ਉਸ ਦੌਰ ਦੇ ਨੇਤਾਸਨਜਦੋਂ ਇਸ ਪਾਰਟੀਵਿੱਚਧੜੱਲੇਦਾਰ ਆਗੂਆਂ ਦਾਦਬਦਬਾ ਸੀ। ਉਨ੍ਹਾਂ ਨੂੰ ਦਰਵੇਸ਼ਸਿਆਸਤਦਾਨਵਜੋਂ ਜਾਣੇ ਜਾਂਦੇ ਸੰਤਹਰਚੰਦ ਸਿੰਘ ਲੌਂਗੋਵਾਲ ਦੇ ਕਰੀਬੀਆਂ ਵਿੱਚੋਂ ਮੰਨਿਆਜਾਂਦਾ ਸੀ। ਬਰਨਾਲਾਦਾਜਨਮਹਰਿਆਣਾ ਦੇ ਅਟੇਲੀਵਿੱਚ ਹੋਇਆ। ਉਨ੍ਹਾਂ ਦੇ ਪਿਤਾਮੈਜਿਸਟਰੇਟਸਨਅਤੇ ਬਰਨਾਲਾਸ਼ਹਿਰ ਦੇ ਨਜ਼ਦੀਕਪਿੰਡ ਧੌਲਾ ਉਨ੍ਹਾਂ ਦਾਜੱਦੀਪਿੰਡਮੰਨਿਆਜਾਂਦਾ ਹੈ। ਉਨ੍ਹਾਂ 1946 ਵਿੱਚਲਖਨਊ ਤੋਂ ਵਕਾਲਤਦੀਡਿਗਰੀਕੀਤੀਅਤੇ ਸੱਠਵਿਆਂ ਦੇ ਅੰਤਤਕ ਕੁਝ ਸਾਲਬਰਨਾਲਾਅਤੇ ਹੋਰਨਾਂ ਸ਼ਹਿਰਾਂ ਦੀਆਂ ਕਚਹਿਰੀਆਂ ਵਿੱਚਵਕਾਲਤਵੀਕੀਤੀ। ਉਨ੍ਹਾਂ ਰਾਜਨੀਤੀ ਦੇ ਖੇਤਰਵਿੱਚਪਹਿਲਾਕਦਮ 1952 ਦੀਆਂ ਚੋਣਾਂ ਦੌਰਾਨ ਧਰਿਆਪਰ ਉਹ ਮਹਿਜ਼ 4 ਵੋਟਾਂ ਦੇ ਫਰਕਨਾਲਹਾਰ ਗਏ ਸਨ।
ਸਿਆਸਤਵਿੱਚਉਨ੍ਹਾਂ ਨੂੰ ਪਹਿਲੀ ਜ਼ਿੰਮੇਵਾਰੀ 1969 ਵਿਚਜਸਟਿਸ ਗੁਰਨਾਮ ਸਿੰਘ ਦੀਸਰਕਾਰਵਿੱਚਮਿਲੀਜਦੋਂ ਉਹ ਰਾਜ ਦੇ ਸਿੱਖਿਆ ਮੰਤਰੀਬਣੇ। ਅੰਮ੍ਰਿਤਸਰਦੀ ਗੁਰੂ ਨਾਨਕਦੇਵਯੂਨੀਵਰਸਿਟੀਦੀਸਥਾਪਨਾਵਿੱਚਵੀਉਨ੍ਹਾਂ ਦੀਅਹਿਮਭੂਮਿਕਾਮੰਨੀਜਾਂਦੀ ਹੈ। ਐਮਰਜੈਂਸੀਵੇਲੇ ਬਰਨਾਲਾਮੱਧਪ੍ਰਦੇਸ਼ਦੀਜੇਲ੍ਹ ਵਿੱਚਬੰਦਰਹੇ। ਉਸ ਤੋਂ ਬਾਅਦਜਦੋਂ ਮੋਰਾਰਜੀਦੇਸਾਈਦੀਅਗਵਾਈਹੇਠ ਕੇਂਦਰਵਿਚਸਰਕਾਰਬਣੀ ਤਾਂ ਬਰਨਾਲਾਖੇਤੀਬਾੜੀ, ਸਿੰਜਾਈ, ਖੁਰਾਕ ਤੇ ਖ਼ਪਤਕਾਰਮਾਮਲਿਆਂ ਦੇ ਮੰਤਰੀਬਣੇ ਅਤੇ ਉਨ੍ਹਾਂ 1978 ਵਿੱਚ ਬੰਗਲਾਦੇਸ਼ਨਾਲਇਤਿਹਾਸਕਫਰਾਕਾ ਸਮਝੌਤੇ ‘ਤੇ ਵੀਦਸਤਖਤਕੀਤੇ ਸਨ। ਸਾਲ 1979 ਵਿੱਚਜਦੋਂ ਦੇਸਾਈਸਰਕਾਰਅਸਥਿਰ ਹੋ ਗਈ ਸੀ ਤਾਂ ਬਰਨਾਲਾਦਾਨਾਮ ਕੌਮੀ ਸਰਕਾਰ ਦੇ ਮੁਖੀਵਜੋਂ ਉਭਰ ਕੇ ਸਾਹਮਣੇ ਆਇਆ ਸੀ। ਉਹ ਪ੍ਰਧਾਨਮੰਤਰੀਦੀਕੁਰਸੀ ਤੱਕ ਪਹੁੰਚਦੇ ਪਹੁੰਚਦੇ ਕਈ ਵਾਰੀਰਹਿ ਗਏ। ਉਹ 29 ਸਤੰਬਰ 1985 ਤੋਂ 11 ਮਈ 1987 ਤੱਕਪੰਜਾਬ ਦੇ ਮੁੱਖ ਮੰਤਰੀਰਹੇ। ਮਰਹੂਮਸੰਤਹਰਚੰਦ ਸਿੰਘ ਲੌਂਗੋਵਾਲਅਤੇ ਤਤਕਾਲੀਪ੍ਰਧਾਨਮੰਤਰੀਰਾਜੀਵ ਗਾਂਧੀਦਰਮਿਆਨ ਹੋਏ ‘ਪੰਜਾਬ ਸਮਝੌਤੇ’ ਵਿੱਚਵੀਬਰਨਾਲਾ ਨੇ ਅਹਿਮਭੂਮਿਕਾਨਿਭਾਈ ਸੀ। ਭਾਜਪਾਦੀਅਗਵਾਈਹੇਠ 1998 ਵਿੱਚਅਟਲਬਿਹਾਰੀਵਾਜਪਾਈਦੀਸਰਕਾਰਬਣੀ ਤਾਂ ਉਹ ਅਕਾਲੀਦਲ ਦੇ ਨੁਮਾਇੰਦੇ ਵਜੋਂ ਸਰਕਾਰਵਿੱਚ ਕੇਂਦਰੀਮੰਤਰੀਬਣੇ। ਸਾਲ 1999 ਵਿੱਚਉਨ੍ਹਾਂ ਨੇ ਅਕਾਲੀਦਲ (ਅੰਮ੍ਰਿਤਸਰ) ਦੇ ਪ੍ਰਧਾਨਸਿਮਰਨਜੀਤ ਸਿੰਘ ਮਾਨ ਤੋਂ ਅਜਿਹੀ ਸ਼ਿਕਸਤਖਾਧੀ ਕਿ ਮੁੜਸਰਗਰਮਰਾਜਨੀਤੀਦਾ ਹਿੱਸਾ ਨਾਬਣ ਸਕੇ। ਬਰਨਾਲਾ ਨੂੰ ਅਟਲਸਰਕਾਰ ਨੇ ਰਾਜਪਾਲਨਿਯੁਕਤਕੀਤਾਅਤੇ ਉਹ ਕਾਂਗਰਸਦੀਅਗਵਾਈਵਾਲੀਯੂਪੀਏ ਸਰਕਾਰਵਿੱਚਵੀ ਗਵਰਨਰਬਣੇ ਰਹੇ। ਉਨ੍ਹਾਂ ਦਾ ਪੁੱਤਰ ਗਗਨਜੀਤ ਸਿੰਘ ਧੂਰੀਵਿਧਾਨਸਭਾਹਲਕੇ ਤੋਂ ਵਿਧਾਇਕਰਿਹਾ। ਪੋਤਰੇ ਸਿਮਰਜੀਤ ਸਿੰਘ ਨੇ ਕਾਂਗਰਸਦੀਟਿਕਟ’ਤੇ ਧੂਰੀਦੀਉਪਚੋਣਲੜੀ ਸੀ ਪਰਕਾਮਯਾਬੀਨਹੀਂ ਮਿਲੀ।

Check Also

ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਆਗੂਆਂ ਦਾ ਵਿਰੋਧ ਜਾਰੀ

ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖਿਲਾਫ ਡਟੇ ਕਿਸਾਨ ਪਟਿਆਲਾ : ਪਟਿਆਲਾ ਤੋਂ ਭਾਜਪਾ ਦੇ ਲੋਕ ਸਭਾ …