ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਸਾਫ ਸਾਫ ਆਖ ਦਿੱਤਾ ਹੈ ਕਿ ਉਹ ਅਲਬਰਟਾ ਸਰਕਾਰ ਨਾਲ ਕਿਸੇ ਤਰ੍ਹਾਂ ਦੀ ਲੜਾਈ ਨਹੀਂ ਚਾਹੁੰਦੇ ਪਰ ਜਦੋਂ ਗੱਲ ਅਲਬਰਟਾ ਦੀ ਖੁਦਮੁਖਤਿਆਰੀ ਦੀ ਆਉਂਦੀ ਹੈ ਤਾਂ ਉਹ ਹੱਥ ਉੱਤੇ ਹੱਥ ਧਰ ਕੇ ਬੈਠੇ ਨਹੀਂ ਰਹਿ ਸਕਦੇ। ਜਿਕਰਯੋਗ ਹੈ ਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਵੱਲੋਂ ਪੇਸ ਕੀਤੇ ਗਏ ਨਵੇਂ ਵਿਵਾਦਗ੍ਰਸਤ ਸੌਵਰੈਨਿਟੀ ਐਕਟ ਬਾਰੇ ਟਰੂਡੋ ਗੱਲ ਕਰ ਰਹੇ ਸਨ।
ਬੁੱਧਵਾਰ ਨੂੰ ਲਿਬਰਲ ਕਾਕਸ ਮੀਟਿੰਗ ਲਈ ਜਾਂਦਿਆਂ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਲਬਰਟਾ ਦੀ ਪ੍ਰੀਮੀਅਰ ਵੱਲੋਂ ਉੱਥੋਂ ਦੀ ਵਿਧਾਨਸਭਾ ਨੂੰ ਬਾਇਪਾਸ ਕਰਦਿਆਂ ਹੋਇਆਂ ਆਪਣੀ ਸਰਕਾਰ ਨੂੰ ਜਿਹੜੀਆਂ ਖਾਸ ਸਕਤੀਆਂ ਦੇਣ ਲਈ ਇਹ ਸੱਭ ਕੀਤਾ ਜਾ ਰਿਹਾ ਹੈ ਉਸ ਨਾਲ ਪਹਿਲਾਂ ਹੀ ਅਲਬਰਟਾ ਵਿੱਚ ਚੁਫੇਰਿਓਂ ਇਤਰਾਜ ਉੱਠ ਰਿਹਾ ਹੈ। ਉਨ੍ਹਾਂ ਆਖਿਆ ਕਿ ਅਸੀਂ ਵੀ ਦੇਖਦੇ ਹਾਂ ਕਿ ਇਹ ਸੱਭ ਕਿਸ ਪਾਸੇ ਜਾਂਦਾ ਹੈ। ਉਨ੍ਹਾਂ ਆਖਿਆ ਕਿ ਉਹ ਕਿਸੇ ਨਾਲ ਲੜਾਈ ਮੁੱਲ ਨਹੀਂ ਲੈਣੀ ਚਾਹੁੰਦੇ ਪਰ ਅਲਬਰਟਾ ਵਾਸੀਆਂ ਦੀ ਹਰ ਕਿਸਮ ਦੀ ਮਦਦ ਲਈ ਫੈਡਰਲ ਸਰਕਾਰ ਹਮੇਸਾਂ ਤਿਆਰ ਹੈ।
ਮੰਗਲਵਾਰ ਨੂੰ ਸਮਿੱਥ ਨੇ ਵਿਧਾਨਸਭਾ ਵਿੱਚ “ਸੌਵਰੈਨਿਟੀ ਵਿਦਿਨ ਅ ਯੂਨਾਈਟਿਡ ਕੈਨੇਡਾ ਐਕਟ” ਪੇਸ ਕੀਤਾ। ਜਿਸ ਵਿੱਚ ਇਹ ਪ੍ਰਸਤਾਵ ਸੀ ਕਿ ਕੋਈ ਵੀ ਬਿੱਲ ਪਾਸ ਕੀਤੇ ਬਿਨਾਂ ਪ੍ਰੋਵਿੰਸੀਅਲ ਕਾਨੂੰਨ ਦੁਬਾਰਾ ਲਿਖੇ ਜਾਣ ਲਈ ਉਨ੍ਹਾਂ ਦੀ ਕੈਬਨਿਟ ਨੂੰ ਨਵੀਆਂ ਸਕਤੀਆਂ ਹਾਸਲ ਹੋ ਸਕਣ।ਇਸ ਦੇ ਨਾਲ ਹੀ ਅਲਬਰਟਾ ਵਾਸੀਆਂ ਨੂੰ ਇਹ ਭਰੋਸਾ ਵੀ ਦਿਵਾਇਆ ਗਿਆ ਕਿ ਇਸ ਲਈ ਕੈਨੇਡਾ ਛੱਡਣ ਦੀ ਲੋੜ ਨਹੀਂ ਹੋਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …