ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਆਨਲਾਈਨ ਮੈਰੀਜੁਆਨਾ ਵੇਚਣ ਲਈ ਸਟੋਰਾਂ ਨੂੰ ਖੁੱਲ੍ਹ ਦੇ ਸਕਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮੈਰੀਯੁਆਨਾ ਰੀਟੇਲਰਜ਼ ਨੂੰ ਆਨਲਾਈਨ ਮੈਰੀਯੁਆਨਾ ਵੇਚਣ ਦੀ ਖੁੱਲ੍ਹ ਦਿੱਤੀ ਜਾਵੇਗੀ ਜਾਂ ਫਿਰ ਸਟੋਰ ਤੋਂ ਮੈਰੀਯੁਆਨਾ ਲੈਣ ਲਈ ਫੋਨ ਉੱਤੇ ਵੀ ਆਰਡਰ ਲੈਣ ਦਿੱਤੇ ਜਾਇਆ ਕਰਨਗੇ। ਸਰਕਾਰ ਨੇ ਸਾਲ ਦੇ ਅਖੀਰ ਵਾਲੇ ਇਕਨਾਮਿਕ ਸਟੇਟਮੈਂਟ ਵਿੱਚ ਇਨ੍ਹਾਂ ਤਬਦੀਲੀਆਂ ਦਾ ਐਲਾਨ ਕੀਤਾ। ਸਰਕਾਰ ਦਾ ਮੰਨਣਾ ਹੈ ਕਿ ਉਹ ਕਾਨੂੰਨੀ ਮੈਰੀਯੁਆਨਾ ਤੱਕ ਪਹੁੰਚ ਲਈ ਉਡੀਕ ਸਮੇਂ ਨੂੰ ਹੋਰ ਘਟਾਉਣਾ ਚਾਹੁੰਦੀ ਹੈ। ਪ੍ਰੋਗਰੈਸਿਵ ਕੰਸਰਵੇਟਿਵਾਂ ਦਾ ਕਹਿਣਾ ਹੈ ਕਿ ਇਹ ਤਬਦੀਲੀ ਮੈਰੀਯੁਆਨਾ ਵੇਚਣ ਲਈ ਕੈਨਾਬਿਸ ਸਟੋਰਾਂ ਉੱਤੇ ਲੱਗੀ ਪਾਬੰਦੀ ਨੂੰ ਹਟਾਉਣ ਤੇ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਕੀਤੀ ਜਾਵੇਗੀ। ਹਰੇਕ ਪ੍ਰੋਡਕਸ਼ਨ ਸਾਈਟ ਉੱਤੇ ਰੀਟੇਲ ਸਟੋਰਜ਼ ਖੋਲ੍ਹਣ ਲਈ ਵੀ ਉਤਪਾਦਕਾਂ ਨੂੰ ਲਾਇਸੰਸ ਜਾਰੀ ਕਰਨ ਸਬੰਧੀ ਵੀ ਨਿਯਮਾਂ ਵਿੱਚ ਤਬਦੀਲੀ ਕੀਤੀ ਜਾਵੇਗੀ। ਇਸ ਸਾਲ ਦੇ ਅੰਤ ਤੱਕ ਓਨਟਾਰੀਓ ਵਿੱਚ ਕਾਨੂੰਨੀ ਤੌਰ ਉੱਤੇ ਮੈਰੀਯੁਆਨਾ ਵੇਚਣ ਵਾਲੇ ਆਊਟਲੈੱਟਸ ਦੀ ਗਿਣਤੀ 25 ਤੋਂ 75 ਤੱਕ ਪਹੁੰਚ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਲਿਆਉਣ ਲਈ ਉਹ ਕਾਨੂੰਨ ਵਿੱਚ ਵੀ ਸੋਧ ਕਰੇਗੀ ਪਰ ਅਜੇ ਤੱਕ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਇਹ ਤਬਦੀਲੀਆਂ ਕਦੋਂ ਤੋਂ ਪ੍ਰਭਾਵੀ ਹੋਣਗੀਆਂ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …