ਓਨਟਾਰੀਓ/ਬਿਊਰੋ ਨਿਊਜ਼ : ਡੱਗ ਫੋਰਡ ਨੇ ਸਥਾਨਕ ਗੈਸ ਸਟੇਸ਼ਨ ਦਾ ਦੌਰਾ ਕਰਨ ਸਮੇਂ ਇਹ ਐਲਾਨ ਕੀਤਾ ਕਿ ਪ੍ਰੀਮੀਅਰ ਬਣਨ ਉੱਤੇ ਉਹ ਕੈਥਲੀਨ ਵਿੰਨ ਦੇ ਕੈਪ ਐਂਡ ਟਰੇਡ ਫੰਡ ਨੂੰ ਖ਼ਤਮ ਕਰ ਦੇਣਗੇ ਤੇ ਓਨਟਾਰੀਓ ਉੱਤੇ ਕਾਰਬਨ ਟੈਕਸ ਲਾਉਣ ਦੀ ਜਸਟਿਨ ਟਰੂਡੋ ਦੀ ਯੋਜਨਾ ਖਿਲਾਫ ਸੰਘਰਸ਼ ਕਰਨਗੇ।
ਫੋਰਡ ਨੇ ਆਖਿਆ ਕਿ ਇਸ ਤਰ੍ਹਾਂ ਦੇ ਨਵੇਂ ਟੈਕਸ ਨੂੰ ਭਰਨ ਲਈ ਲੋਕਾਂ ਨੂੰ ਰਾਜ਼ੀ ਕਰਨ ਵਾਸਤੇ ਨਵੇਂ-ਨਵੇਂ ਨਾਵਾਂ ਨਾਲ ਵਿਸ਼ੇਸ਼ ਹਿੱਤਾਂ ਵਾਲੇ ਲੋਕ ਤੇ ਲਾਬੀਕਾਰ ਲੱਗੇ ਹੋਏ ਹਨ। ਪਰ ਲੋਕਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ। ਲੋਕ ਜਾਣਦੇ ਹਨ ਕਿ ਇਹ ਲੋਕਾਂ ਦੀ ਜੇਬ੍ਹ ਵਿੱਚੋਂ ਪੈਸੇ ਕਢਵਾਉਣ ਲਈ ਲਿਬਰਲਾਂ ਦੀ ਇੱਕ ਹੋਰ ਸਕੀਮ ਹੈ। ਫੋਰਡ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਗੈਸ ਦੀਆਂ ਕੀਮਤਾਂ ਵੱਲ ਧਿਆਨ ਦਿਵਾਉਂਦਿਆਂ ਆਖਿਆ ਕਿ ਉਹ ਪਹਿਲਾ ਪ੍ਰੋਵਿੰਸ ਹੈ ਜਿੱਥੇ ਕਾਰਬਨ ਟੈਕਸ ਲਾਇਆ ਗਿਆ ਹੈ। ਫੋਰਡ ਨੇ ਆਖਿਆ ਕਿ ਬੀਸੀ ਵਿੱਚ ਡਰਾਈਵਰਾਂ ਨੂੰ ਕਰਾਰੀ ਮਾਰ ਪੈ ਰਹੀ ਹੈ ਤੇ ਕੈਥਲੀਨ ਵਿੰਨ ਵੀ ਇਹੋ ਕੁੱਝ ਚਾਹੁੰਦੀ ਹੈ। ਜੇ ਤੁਸੀਂ ਕੰਮ ਉੱਤੇ ਕਾਰ ਰਾਹੀਂ ਜਾਣਾ ਚਾਹੁੰਦੇ ਹੋ, ਆਪਣੇ ਬੱਚਿਆਂ ਨੂੰ ਸਕੂਲ ਜਾਂ ਡੇਅਕੇਅਰ ਤੋਂ ਲਿਆਉਣਾ ਲਿਜਾਣਾ ਚਾਹੁੰਦੇ ਹੋ ਤਾਂ ਉਸ ਲਈ ਜਦੋਂ ਵੀ ਤੁਸੀਂ ਆਪਣੀ ਕਾਰ ਵਿੱਚ ਗੈਸ ਭਰਵਾਉਣ ਜਾਵੋਂਗੇ ਤਾਂ ਹਮੇਸ਼ਾ ਕੈਥਲੀਨ ਵਿੰਨ ਦਾ ਹੱਥ ਤੁਹਾਡੀ ਜੇਬ੍ਹ ਵਿੱਚ ਰਹੇਗਾ।
ਫੋਰਡ ਨੇ ਆਖਿਆ ਕਿ ਵਿੰਨ ਦੇ ਕੈਪ ਐਂਡ ਟਰੇਡ ਫੰਡ ਨੂੰ ਖਤਮ ਕਰਕੇ ਓਨਟਾਰੀਓ ਦੀ ਪੀਸੀ ਸਰਕਾਰ ਗੈਸ ਦੀਆਂ ਕੀਮਤਾਂ ਘੱਟ ਕਰੇਗੀ। ਇਸ ਦੇ ਨਾਲ ਹੀ ਓਨਟਾਰੀਓ ਦੀ ਪੀਸੀ ਸਰਕਾਰ ਫੈਡਰਲ ਸਰਕਾਰ ਵੱਲੋਂ ਓਨਟਾਰੀਓ ਦੇ ਪਰਿਵਾਰਾਂ ਉੱਤੇ ਲਾਏ ਜਾਣ ਵਾਲੇ ਫੈਡਰਲ ਕਾਰਬਨ ਟੈਕਸ ਨੂੰ ਖਤਮ ਕਰਵਾਉਣ ਲਈ ਹਰ ਜਰ੍ਹਬਾ ਵਰਤੇਗੀ ਤੇ ਇਸ ਲਈ ਭਾਵੇਂ ਸਾਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਕਿਉਂ ਨਾ ਖੜਕਾਉਣਾ ਪਵੇ ਅਸੀਂ ਉਹ ਵੀ ਕਰਾਂਗੇ।
Home / ਜੀ.ਟੀ.ਏ. ਨਿਊਜ਼ / ਵਿੰਨ ਦੇ ਕੈਪ ਐਂਡ ਟਰੇਡ ਫੰਡ ਨੂੰ ਖ਼ਤਮ ਕਰਵਾਉਣ ਤੇ ਕਾਰਬਨ ਟੈਕਸ ਖਿਲਾਫ ਸੰਘਰਸ਼ ਕਰਾਂਗੇ : ਫੋਰਡ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …