Breaking News
Home / ਜੀ.ਟੀ.ਏ. ਨਿਊਜ਼ / ਵਿਸ਼ਵ ਦੇ ਨੇਤਾਵਾਂ ਨਾਲ ਫੋਟੋ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ‘ਸਲਾਵਾ ਯੂਕਰੇਨੀ’ ਦਾ ਲਾਇਆ ਨਾਅਰਾ

ਵਿਸ਼ਵ ਦੇ ਨੇਤਾਵਾਂ ਨਾਲ ਫੋਟੋ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ‘ਸਲਾਵਾ ਯੂਕਰੇਨੀ’ ਦਾ ਲਾਇਆ ਨਾਅਰਾ

ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਿਸ਼ਵ ਦੇ ਨੇਤਾਵਾਂ ਨਾਲ ਫੋਟੋ ਸੈਸ਼ਨ ਦੌਰਾਨ ‘ਸਲਾਵਾ ਯੂਕਰੇਨੀ’ ਜਿਸਦਾ ਮਤਲਬ ਯੂਕਰੇਨ ਦੀ ਜੈ ਨਿਕਲਦਾ ਹੈ ਵਾਲਾ ਵੀਡੀਓ ਸ਼ੋਸ਼ਲ ਮੀਡੀਆ ਵਾਇਰਲ ਹੋਇਆ ਹੈ। ਇਸ ਵੀਡੀਓ ਆਨਲਾਇਨ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਿਆ ਹੈ। ਸਵਿਟਜਰਲੈਂਡ ਵਿੱਚ ਯੂਕਰੇਨ ਸ਼ਾਂਤੀ ਸਿਖਰ ਸੰਮੇਲਨ ਦੇ ਹੋਰ ਸਹਿਭਾਗੀਆਂ ਨਾਲ ਫੋਟੋ ਖਿਚਵਾਉਂਦੇ ਸਮੇਂ ਟਰੂਡੋ ਨੂੰ ਜੰਗ ਵਿਚ ਘਿਰੇ ਦੇਸ਼ ਨਾਲ ਇੱਕਜੁੱਟਤਾ ਵਿਖਾਉਣ ਲਈ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ। ਵੀਡੀਓ ਵਿੱਚ ਸਵਿਸ ਰਾਸ਼ਟਰਪਤੀ ਅਤੇ ਸਿਖਰ ਸੰਮੇਲਨ ਦੀ ਮੇਜ਼ਬਾਨ ਵਓਲਾ ਏਮਹਰਡ ਵੀ ਆਪਣਾ ਸਿਰ ਘੁਮਾਕੇ ਇਹ ਦੇਖਣ ਲਈ ਵਿਖਾਈ ਦੇ ਰਹੇ ਹਨ ਕਿ ਕੌਣ ਬੋਲ ਰਿਹਾ ਹੈ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮਿਰ ਜੇਲੇਂਸਕੀ ਮੁਸਕੁਰਾ ਰਹੇ ਹਨ, ਨਾਲ ਹੀ ਹੋਰ ਨੇਤਾਵਾਂ ਵਲੋਂ ਸਹਿਮਤੀ ਦੀ ਹੌਲੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਦੋ ਦਿਨਾਂ ਸਿਖਰ ਸੰਮੇਲਨ ਵਿੱਚ 90 ਤੋਂ ਜ਼ਿਆਦਾ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਰੂਸ ਵੱਲੋਂ ਹਮਲੇ ਦੇ ਦੋ ਸਾਲ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਯੂਕਰੇਨ ਵਿੱਚ ਸ਼ਾਂਤੀ ਦਾ ਰਾਹ ਕੱਢਣ ਲਈ ਇਕੱਠੇ ਹੋਏ ਸਨ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …