Breaking News
Home / ਜੀ.ਟੀ.ਏ. ਨਿਊਜ਼ / ਨੈਸ਼ਨਲ ਰਿਮੈਂਬਰੈਂਸ ਡੇਅ ਸੈਰੇਮਨੀ ਵਿੱਚ ਹਿੱਸਾ ਨਹੀਂ ਲੈਣਗੇ ਟਰੂਡੋ

ਨੈਸ਼ਨਲ ਰਿਮੈਂਬਰੈਂਸ ਡੇਅ ਸੈਰੇਮਨੀ ਵਿੱਚ ਹਿੱਸਾ ਨਹੀਂ ਲੈਣਗੇ ਟਰੂਡੋ

ਓਟਵਾ/ਬਿਊਰੋ ਨਿਊਜ਼ : ਕੰਬੋਡੀਆ ਵਿੱਚ ਹੋਣ ਜਾ ਰਹੀ ਸਾਊਥ ਈਸਟ ਏਸ਼ੀਆਈ ਮੁਲਕਾਂ ਦੀ ਸ਼ਮੂਲੀਅਤ ਵਾਲੀ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਜਾਣ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ੁੱਕਰਵਾਰ ਨੂੰ ਓਟਵਾ ਵਿੱਚ ਹੋਣ ਵਾਲੀ ਨੈਸ਼ਨਲ ਰਿਮੈਂਬਰੈਂਸ ਡੇਅ ਸੈਰੇਮਨੀ ਵਿੱਚ ਹਿੱਸਾ ਨਹੀਂ ਲੈ ਸਕਣਗੇ।
ਸੀਨੀਅਰ ਅਧਿਕਾਰੀਆਂ ਵੱਲੋਂ ਕੀਤੇ ਗਏ ਖੁਲਾਸੇ ਅਨੁਸਾਰ ਪ੍ਰਧਾਨ ਮੰਤਰੀ ਨੌਮ ਪੈਨ ਵਿੱਚ ਹੋਣ ਵਾਲੀ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਵੀਰਵਾਰ ਦੇਰ ਸ਼ਾਮ ਰਵਾਨਾ ਹੋਣਗੇ। ਸ਼ਨਿੱਚਰਵਾਰ ਨੂੰ ਸ਼ੁਰੂ ਹੋਣ ਜਾ ਰਹੀ ਏਸ਼ੀਆਨ ਸਿਖਰ ਵਾਰਤਾ ਚਾਰ ਕੌਮਾਂਤਰੀ ਮੀਟਿੰਗਜ਼ ਵਿੱਚੋਂ ਪਹਿਲੀ ਹੈ ਜਿਸ ਵਿੱਚ ਟਰੂਡੋ ਹਿੱਸਾ ਲੈਣਗੇ। ਇਨ੍ਹਾਂ ਮੀਟਿੰਗਾਂ ਦਾ ਸਿਲਸਿਲਾ ਅਗਲੇ 10 ਦਿਨ ਚੱਲੇਗਾ। ਫਿਰ ਟਰੂਡੋ ਇੰਡੋਨੇਸ਼ੀਆ ਵਿੱਚ ਹੋਣ ਵਾਲੀ ਜੀ-20 ਮੁਲਕਾਂ ਦੀ ਮੀਟਿੰਗ, ਥਾਈਲੈਂਡ ਵਿੱਚ ਹੋਣ ਵਾਲੀ ਐਪੈਕ ਮੀਟਿੰਗ ਤੇ ਟਿਊਨੇਸ਼ੀਆ ਵਿੱਚ ਹੋਣ ਵਾਲੀ ਫਰੈਂਕੋਫੋਨੀ ਸਿਖਰ ਵਾਰਤਾ ਵਿੱਚ ਹਿੱਸਾ ਲੈਣਗੇ।
ਪ੍ਰਧਾਨ ਮੰਤਰੀ ਆਫਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਹ ਸਿਖਰ ਵਾਰਤਾਵਾਂ ਸਾਡੀਆਂ ਤਰਜੀਹਾਂ ਨੂੰ ਸਾਹਮਣੇ ਰੱਖਣ ਦਾ ਅਹਿਮ ਮੌਕਾ ਹਨ ਤੇ ਟਰੂਡੋ ਯੂਨਾਈਟਿਡ ਕਿੰਗਡਮ, ਅਮਰੀਕਾ ਤੇ ਫਰਾਂਸ ਸਮੇਤ ਹੋਰਨਾਂ ਵਿਸ਼ਵ ਆਗੂਆਂ ਨਾਲ ਇਨ੍ਹਾਂ ਵਾਰਤਾਵਾਂ ਦਾ ਹਿੱਸਾ ਬਣਨਗੇ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …