Breaking News
Home / ਜੀ.ਟੀ.ਏ. ਨਿਊਜ਼ / ਆਂਡਿਆਂ ਵਾਲੇ ਠੱਗ ਬਾਬੇ ਦੀ ਸਜ਼ਾ ‘ਚ ਪੰਜਸਾਲਦਾਹੋਰਵਾਧਾ

ਆਂਡਿਆਂ ਵਾਲੇ ਠੱਗ ਬਾਬੇ ਦੀ ਸਜ਼ਾ ‘ਚ ਪੰਜਸਾਲਦਾਹੋਰਵਾਧਾ

logo-2-1-300x105-3-300x105ਆਪਣੇ ਜੀਵਨ ਤੇ ਬਿਜਨਸ ਨੂੰ ਦਾਅ’ਤੇ ਲਾ ਕੇ ਪਰਮਜੀਤ ਭੁੱਲਰ ਨੇ ਹਰ ਥਾਂ ਪੈੜ ਨੱਪੀ ਠੱਗ ਬਾਬੇ ਦੀ
ਬਰੈਂਪਟਨ/ਬਿਊਰੋ ਨਿਊਜ਼
ਆਂਡਿਆਂ ਵਾਲੇ ਠੱਗ ਬਾਬੇ ਦੀ ਸਜ਼ਾ ‘ਚ ਪੰਜਸਾਲਦਾਹੋਰਵਾਧਾ ਹੋ ਗਿਆ ਹੈ। ਅੰਧ-ਵਿਸ਼ਵਾਸ਼ੀ ਅਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲਾਬਾਬਾ ਜੋ ਕਿ ‘ਆਂਡਿਆਂ ਵਾਲਾਬਾਬਾ’ ਦੇ ਨਾਂ ਤੇ ਮਸ਼ਹੂਰ ਹੈ ਜੂਨ 2007 ਵਿੱਚ ਕੈਨੇਡਾ ਆਇਆ ਤੇ ਬਹੁਤਸਾਰੇ ਲੋਕਾਂ ਨੂੰ ਉਨ੍ਹਾਂ ਦੀਆਂ ਮਨੁੱਖੀ ਕਮਜੋਰੀਆਂ ਜਿਵੇਂ ਅੰਧ-ਵਿਸ਼ਵਾਸ਼, ਡਰ, ਲਾਲਚ, ਭੋਲਾਪਣਅਤੇ ਤਰਕਹੀਨ ਸੁਭਾਅ ਕਾਰਣਬਹੁਤਲੋਕਾਂ ਨੂੰ ਲਾਟਰੀਦਾਨੰਬਰ ਦੱਸਣ ਅਤੇ ਅਜਿਹੇ ਹੀ ਹੋਰ ਕੌਤਿਕਾਂ ਨਾਲਵਰਗਲਾਅ ਕੇ 27 ਦਸੰਬਰ 2007 ਨੂੰ ਭੇਦ ਖੁੱਲ੍ਹਣ ‘ਤੇ ਕੈਨੇਡਾ ਵਿੱਚੋਂ ਦੌੜ ਗਿਆ। ਇਹ ਪਾਖੰਡੀ ਬਾਬਾ ਰੌਸ਼ਨ ਭਾਈ, ਸੇਠਸਾਹਿਬ ਦੇ ਨਾਂ ਨਾਲਜਾਣਿਆਜਾਂਦਾ ਸੀ। ਪਰਪਰਮਜੀਤ ਸਿੰਘ ਭੁੱਲਰ ਜਿਹੜਾ ਇਸ ਦੀ ਠੱਗੀ ਦਾਸ਼ਿਕਾਰ ਹੋਇਆ ਅਤੇ ਜਿਸ ਨੇ ਬਹੁਤ ਹੀ ਘਾਲਨਾਵਾਂ ਕਰਕੇ ਉਸ ਦੀ ਖੋਜ-ਬੀਣਕੀਤੀ ਦੇ ਦੱਸਣ ਮੁਤਾਬਕ ਉਸਦਾਅਸਲੀ ਨਾਂ ਮੁਹੰਮਦ ਉਸ਼ਰਫਅਸਰਫੀ ਹੈ ਅਤੇ ਉਹ ਉੱਤਰਪਰਦੇਸ਼ ਦੇ ਗਜਰੌਲਾ ਸ਼ਹਿਰ ਵਿੱਚ ਲੁੱਟ ਦੇ ਧਨਨਾਲਫੂਡਫੈਕਟਰੀਯੂ ਐਸ ਫੂਡਜ਼ ਦਾਮਾਲਿਕਬਣਬੈਠਾਜਿਹੜੀ ਅੰਦਾਜਨ 125 ਕਰੋੜਦੀਮਲਕੀਅਤਵਾਲੀ ਕੰਪਨੀ ਹੈ। ਇਸ ਤੋਂ ਬਿਨਾਂ ਉਸਦੀ ਰੁਦਰਪੁਰ ਵਿੱਚ ਵੀ ਇੱਕ ਬਹੁਤ ਵੱਡੀ ਫੈਕਟਰੀ ਹੈ। ਸੰਨ 2007 ਵਿੱਚ ਜਦੋਂ ਉਹ ਕੈਨੇਡਾ ਆਇਆ ਤਾਂ ਮੀਡੀਏ ਦੀਸਹਾਇਤਾਨਾਲ ਉਸ ਨੇ ਅਜਿਹਾ ਪਰਚਾਰਕੀਤਾ ਕਿ ਬਹੁਤ ਵੱਡੀ ਗਿਣਤੀ ਵਿੱਚ ਲੋਕਉਸਦਾਸ਼ਿਕਾਰਬਣ ਗਏ। ਪਰ ਠੱਗੇ ਜਾਣ ਤੇ ਪਰਮਜੀਤ ਭੁੱਲਰ ਨੇ ਉਸਦੀਰਿਪੋਰਟਦਰਜ਼ ਕਰਵਾ ਦਿੱਤੀ ਜਿਸਦਾ ਕੇਸ ਫਾਈਲਨੰਬਰਜਨਵਰੀ 10, PR08183865 ਹੈ। ਪੜਤਾਲਕਰਨ’ਤੇ ਪਤਾ ਲੱਗਾ ਕਿ ਉਹ ਪਹਿਲਾਂ ਵੀ 1997 ਵਿੱਚ ਕੈਨੇਡਾ ਗੇੜਾਮਾਰ ਗਿਆ ਸੀ। ਇਸ ਤੋਂ ਬਿਨਾਂ ਉਸਨੇ ਸ਼ਿਕਾਗੋ, ਨਿਉਜਰਸੀ, ਨਿਊਯਾਰਕ, ਫਿਲੈਡੈਲਫਿਆ, ਹਿਊਸਟਨਅਤੇ ਕੈਲੇਫੋਰਨੀਆਂ ਦੇ ਬੇ-ਏਰੀਏ ਬਿਨਾਂ ਹੋ ਵੀ ਕਈ ਥਾਵਾਂ ‘ਤੇ ਆਪਣਾਜਾਲਵਿਛਾਇਆ। ਇੰਗਲੈਂਡ ਦੇ ਬਹੁਤਸਾਰੇ ਸ਼ਹਿਰਾਂ ਵਿੱਚ ਉਸ ਨੇ ਆਪਣੀਤਿਕੜਮਬਾਜ਼ੀਨਾਲ ਠੱਗੀ ਦੇ ਅੱਡੇ ਚਲਾਏ।
ਇਹਨਾਂ ਕਰਤੂਤਾਂ ਕਾਰਨ ਉਹ ਸਿੰਘਾਪੁਰ ਮਲੇਸ਼ੀਆ ਤੋਂ ਬਿਨਾਂ 2008 ਤੋਂ ਕੈਨੇਡਾ ਵਿੱਚ ਵਾਂਟੇਡ ਹੈ। ਇਸ ਦਾ ਇੱਕ ਹੋਰਸਾਥੀਵੀ ਹੈ ਜਿਹੜਾਸਮੀਰ ਦੇ ਨਾਂ ਨਾਲਜਾਣਿਆਜਾਂਦਾ ਹੈ ਅਤੇ ਜਿਸਦਾਅਸਲੀ ਨਾਂ (ਲਤਾਕਫ) ਅਲੀਖਾਨਉਰਫਸ਼ੇਰਅਲੀਖਾਨ ਹੈ। ਇਹ ਆਂਡਿਆਂ ਵਾਲੇ ਬਾਬੇ ਦੀਫਿਲਮ ‘ਆਜ ਜਾਨਾਪਿਆਰ ਕਿਆ ਹੈ’ ਜੋ ਵਿੱਚ ਰਾਜੇਸ਼ਦਾਕਿਰਦਾਰਨਿਭਾਇਆ ਹੈ। ਇਹ ਫਿਲਮਯੂ-ਟਿਊਬ’ਤੇ ਦੇਖੀ ਜਾ ਸਕਦੀ ਹੈ। ਸੰਨ 2010 ਵਿੱਚ ਪਰਮਜੀਤ ਭੁੱਲਰ ਨੂੰ ਕਮਲਜੀਤਖਹਿਰਾ ਜਿਸ ਨਾਲ ਇੱਕ ਲੱਖ ਡਾਲਰਦੀ ਠੱਗੀ ਵੱਜ ਚੁੱਕੀ ਸੀ ਤੋਂ ਪਤਾ ਲੱਗਦਾ ਕਿ ਉਸਦਾਸਾਥੀਸਮੀਰਹਿਉਸਟਨ (ਟੈਕਸਾਸ) ਵਿੱਚ ਆਪਣਾ ਠੱਗੀ ਦਾ ਧੰਦਾ ਚਲਾਰਿਹਾ ਹੈ ਤਾਂ ਇਸ ਸਬੰਧੀ ਉਸ ਨੇ ਪੀਲ ਪੁਲਿਸ ਦੇ ਫਰਾਡ ਕੇਸਾਂ ਨਾਲ ਸਬੰਧਤ ਅਫਸਰ ਨੂੰ ਦੱਸਿਆ ਤਾਂ ਉਸ ਨੇ ਦਰਿਆਫਤਲਈਪਰਮਜੀਤ ਨੂੰ ਹਿਊਸਟਨਭੇਜਿਆ । ਉੱਥੇ ਜਾਕੇ ਪਰਮਜੀਤ, ਸੁਖਰਾਜ ਅਟਵਾਲ, ਅਮਰੀਕ ਗਿੱਲ ਤੇ ਇੱਕ ਹੋਰ ਗੁਜਰਾਤੀ ਸੱਜਣ ਨੇ ਸਮੀਰ ਨੂੰ ਪਕੜਲਿਆਸਮੀਰ ਤੋਂ ਉਹਨਾਂ ਨੂੰ ਆਂਡਿਆਂ ਵਾਲੇ ਬਾਬੇ ਦੇ ਬਰਮਿੰਘਮ  (ਇੰਗਲੈਂਡ ) ਹੋਣਬਾਰਜਾਣਕਾਰੀਮਿਲ ਗਈ। ਪਰਸਮੀਰਉਹਨਾਂ ਤੋਂ ਚੁਸਤੀ ਨਾਲਬਚ ਕੇ ਭੱਜਣ ਵਿੱਚ ਕਾਮਯਾਬ ਹੋਗਿਆ ਤੇ ਉਲਟਾਉਹਨਾਂ ਨੂੰ ਹੀ ਅਰੈਸਟਕਰਵਾ ਦਿੱਤਾ। ਪਰਮਜੀਤ ਤ ੇਬਾਕੀ ਤਿੰਨਾ ਦਾਕਾਫੀ ਖੱਜਲ ਖੁਆਰੀ ਤੇ ਡਾਲਰਖਰਚਣ ਤੋਂ ਬਾਅਦ ਉੱਥੋਂ ਖਹਿੜਾ ਛੁੱਟਿਆ।
ਪਰਮਜੀਤ ਭੁੱਲਰ ਨੇ ਉਸਦਾ ਪਿੱਛਾ ਨਾ ਛੱਡਿਆ ਤੇ ਜਿੱਥੇ ਵੀ ਉਸ ਦੇ ਹੋਣਦੀ ਸੂਹ ਮਿਲਦੀ ਉੱਥੇ ਜਾ ਪਹੁੰਚਦਾ। ਪਰਮਜੀਤ ਨੂੰ ਲਾਸ-ਐਂਜਲਸ ਵਿੱਚ ਇਕਬਾਲਅਸ਼ਰਫ ਨਾਂ ਦਾਵਿਅਕਤੀਮਿਲਿਆ ਜਿਸ ਨੂੰ ਉਸਨੇ ਬਾਲੀਵੁੱਡ ਦੀਮਸ਼ਹੂਰਐਕਟਰੈਸਨਾਲਵਿਆਹ, ਅਤੇ ਆਪਣੀਆਉਣਵਾਲੀਫਿਲਮ ਵਿੱਚ ਹੀਰੋ ਬਣਾਉਣਦਾ ਝਾਂਸਾ ਦੇ ਕੇ ਡੇਢਮਿਲੀਅਨਦੀ ਠੱਗੀ ਮਾਰੀ ਸੀ। ਇੱਥੇ ਦਸੰਬਰ 2010 ਵਿੱਚ ਪੁਲਿਸ ਨੇ ਬਾਬੇ ਨੂੰ ਫੜਲਿਆਪਰਸ਼ੈਤਾਨਹੋਣਕਾਰਣਆਪਬਚ ਕੇ ਭਾਰਤ ਦੌੜ ਗਿਆ ਪਰਇਕਬਾਲਅਸ਼ਰਫਫਸ ਗਿਆ ਜੋ ਇੱਕ ਮਹੀਨਾਜੇਲ੍ਹ ‘ਚ ਰਿਹਾ।
ਇਸ ਤੋਂ ਬਾਅਦ ਉਸ ਨੇ ਅਮਰੀਕਾ, ਕੈਨੇਡਾਅਤੇ ਇੰਗਲੈਂਡ ਦੀ ਥਾਂ ਸਿੰਘਾਪੁਰ, ਮਲੇਸ਼ੀਆਅਤੇ ਆਸਟਰੇਲੀਆ ਵਿੱਚ ਆਪਣਾ ਇਹ ਕਾਰੋਬਾਰਜਾਰੀ ਰੱਖਿਆ। ਪਰ ਦਸੰਬਰ 2013 ਵਿੱਚ ਫਿਰਲਿਸਟਰ (ਇੰਗਲੈਂਡ) ਪਹੁੰਚ ਗਿਆ ਛੇਤੀ ਹੀ ਉੱਥੋਂ ਦੌੜ ਗਿਆ। ਮਨਜੀਤਵਿਰਦੀ ਜਿਸ ਤੋਂ ਉਸ ਨੇ ਪਚਾਨਵੇਂ ਹਜ਼ਾਰ 95000 ਪੋਂਡ ਠੱਗਿਆ ਸੀ ਉਸ ਬਾਰੇ ਫਲਾਇਰ ਵੰਡ ਦਿੱਤੇ । ਪਰੰਤੂ ਫਿਰਮਈ ਵਿੱਚ ਇੰਗਲੈਂਡ ਦੇ ਸ਼ਹਿਰਲਿਸਟਰ ਆ ਗਿਆ ਤੇ ਕਿਸੇ ਨੇ ਪਛਾਣਲਿਆਅਤੇ ਲਿਸਟਰਦੀ ਪੁਲਿਸ ਨੇ ਉਸਨੂੰਲੰਡਨ ਆ ਕੇ ਗਿਰਫਤਾਰਕਰਲਿਆ। ਇਸ ਸਬੰਧੀ ਇਕਬਾਲ ਜੋ ਕਿ ਉਸ ਤੋਂ ਆਪਣੇ ਪੈਸੇ ਕਢਵਾਉਣਲਈ ਇੰਡੀਆ ਗਿਆ ਸੀ ਤੋਂ ਖਬਰਮਿਲਣ ਤੇ ਪਰਮਜੀਤ ਇੰਗਲੈਂਡ ਜਾ ਵੱਜਾ। ਉੱਥੇ ਉਸ ਨੇ ਅਮਰੀਕਾਅਤੇ ਕੈਨੇਡਾਦੀ ਪੁਲਿਸ ਪਾਸਦਰਜ਼ ਰਿਪੋਰਟਾਂ ਦੇ ਪੇਪਰਪੇਸ਼ਕਰ ਦਿੱਤੇ ਜਿਸ ਨਾਲ ਜੱਜ ਨੂੰ ਤਸੱਲੀ ਹੋ ਗਈ ਕਿ ਉਹ ਠੱਗ ਹੈ ਤੇ ਪਰਮਜੀਤਦੀ ਇਸ ਕੋਸ਼ਿਸ਼ਕਾਰਨਬਾਬੇ ਦੀਜਮਾਨਤਨਾ ਹੋਈ। ਬਾਬੇ ਤੇ ਉੱਥੋਂ ਦੀਕੋਰਟ ਵਿੱਚ 26 ਜਨਵਰੀ 2015 ਨੂੰ ਟਰਾਇਲ ਚੱਲਿਆ ਅਤੇ ਫਰਵਰੀ ਵਿੱਚ ਫਰਾਡ ਦੇ ਕੇਸ ਵਿੱਚ 6 ਸਾਲਅਤੇ ਬਲੈਕਮੇਲਿੰਗ ਲਈ 3 ਸਾਲਦੀ ਸਜ਼ਾ ਹੋ ਗਈ। ਇਧਰਪਰਮਜੀਤ ਨੂੰ ਬਾਬੇ ਦੀਲੜਕੀਨਾਜ਼ਮੀਨ ਜਹਾਂ ਨੇ ਪੈਸੇ ਮੋੜਨ ਦੇ ਬਹਾਨੇ ਇੰਗਲੈਂਡ ਸੱਦ ਲਿਆ ਤੇ ਬਲੈਕਮੇਲਿੰਗ ਦੇ ਕੇਸ ਵਿੱਚ ਉੱਥੋਂ ਦੀ ਪੁਲਿਸ ਨੂੰ ਫੜਾ ਦਿੱਤਾ ਪਰਪਰਮਜੀਤਦ੍ਰਿੜ੍ਹ ਇਰਾਦੇ ਅਤੇ ਸੱਚਾ ਹੋਣਕਾਰਨ ਪੁਲੀਸ ਨੂੰ ਸਾਰੀ ਗੱਲ ਸਮਝਾਉਣਵਿੲਚਕਾਮਯਾਬ ਹੋਗਿਆ ਤੇ ਬਚ ਗਿਆ।
ਇੰਗਲੈਂਡ ਤੋਂ ਰਿਹਾਅ ਹੁੰਦਿਆਂ ਹੀ ਗ੍ਰਿਫ਼ਤਾਰਕਰਸਕਦੀ ਹੈ ਕੈਨੇਡਾ ਪੁਲਿਸ
ਹੁਣਸਵਾਲ ਇਹ ਹੈ ਕਿ ਜੇ ਉਸ ਨੇ ਪੈਸੇ ਮੋੜ ਦਿੱਤੇ ਤਾਂ ਉਸ ਦੀ ਸਜ਼ਾ 29 ਨਵੰਬਰ 2018 ਨੂੰ ਖਤਮ ਹੋ ਜਾਵੇਗੀ ਤਾਂ ਉਹ ਇੰਗਲੈਂਡ ਤੋਂ ਦੌੜ ਜਾਵੇਗਾ। ਪਰਪਰਮਜੀਤਦੀਕੋਸ਼ਿਸ਼ ਹੈ ਕਿ ਇੰਗਲੈਂਡ ਵਿੱਚ ਰਿਹਾਹੋਣ ਤੋਂ ਤੁਰੰਤ ਬਾਅਦਕੈਨੇਡਾਦੀ ਪੁਲੀਸ ਉਸਨੂੰਹਿਰਾਸਤ ਵਿੱਚ ਲੈ ਕੇ ਕੇਸ ਚਲਾਵੇ ਤੇ ਉਸ ਨੂੰ ਹੋਰ ਸਜ਼ਾ ਮਿਲੇ ਤਾਂ ਦੁਨੀਆਂ ਦੇ ਹੋਰਲੋਕ ਅਜਿਹੇ ਪਾਖੰਡੀ ਠੱਗ ਦੀ ਠੱਗੀ ਤੋਂ ਬਚਸਕਣ।ਪਰਮਜੀਤ ਨੇ ਇੱਕ ਲੱਖ ਪੰਜ ਹਜਾਰਡਾਲਰਦੀ ਠੱਗੀ ਖਾਣ ਤੋਂ ਬਿਨਾਂ ਇਸ ਤੋਂ ਕਿਤੇ ਜਿਆਦਾਧਨਉਸਦਾ ਪਿੱਛਾ ਕਰਦਿਆਂ ਖਰਚਕੀਤਾਅਤੇ ਆਪਣਾਟਰਾਂਸਪੋਰਟਦਾਵਧੀਆਚਲਦਾਬਿਜਨਸਬਰਬਾਦਕਰਲਿਆ।ਬਹੁਤਵਾਰੀ ਉਹ ਮਸ਼ਕਲਾਂ ਵਿੱਚ ਵੀਫਸਿਆਪਰਉਸਦੇ ਜੀਵਨਦਾਟੀਚਾ ਅਜਿਹੇ ਠੱਗ ਬਾਬਿਆਂ ਤੋਂ ਲੋਕਾਂ ਨੂੰ ਬਚਾਉਣਾ ਹੈ। ਇਸ ਸਬੰਧੀ ਉਸ ਨੇ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨਾ ਬਲਰਾਜਛੋਕਰ, ਨਿਰਮਲ ਸੰਧੂ , ਬਲਦੇਵਰਹਿਪਾਅਤੇ ਹਰਜੀਤਬੇਦੀਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿੱਚ ਇਹ ਵਿਚਾਰਕੀਤਾ ਗਿਆ ਕਿ ਤਰਕਸ਼ੀਲ ਸੁਸਾਇਟੀ ਇਸ ਕੰਮ ਵਿੱਚ ਪਰਮਜੀਤਦੀ ਮੱਦਦ ਕਰੇ ਤਾਂ ਜੋ ਅੰਤਰ-ਰਾਸ਼ਟਰੀ ਕਾਨੂੰਨ ਮੁਤਾਬਕ ਇੰਗਲੈਂਡ ਤੋਂ ਰਿਹਾ ਹੁੰਦੇ ਸਾਰ ਹੀ  ਕਨੇਡਾ ਵਿੱਚ ਉਸ ਤੇ ਕੇਸ ਚੱਲੇ ਤੇ ਉਸ ਨੂੰ ਬਣਦੀ ਸਜ਼ਾ ਮਿਲੇ।ਨਹੀਂ ਤਾਂ ਉਸ ਨੇ ਮੁੜ ਕੇ ਹੱਥ ਨਹੀਂ ਆਉਣਾ।ਟੋਰਾਂਟੋ ਏਰੀਏ ਦੇ ਬਹੁਤਸਾਰੇ ਲੋਕਾਂ ਨਾਲੳਸਨੇ ਠੱਗੀ ਮਾਰੀ ਹੈ ਜਿਨ੍ਹਾਂ ਵਿੱਚੋਂ ਦਰਜਨਾਂ ਵਿਅਕਤੀਆਂ ਦੀਲਿਸਟਪਰਮਜੀਤਕੋਲ ਹੈ। ਪਰਬਹੁਤਸਾਰੇ ਲੋਕਸ਼ਰਮ ਦੇ ਮਾਰੇ ਜਾਂ ਹੋਰਕਾਰਣਾਕਰ ਕੇ ਸਾਹਮਣੇ ਨਹੀਂ ਆ ਰਹੇ।ਜਿਨ੍ਹਾਂ ਲੋਕਾਂ ਨਾਲਆਂਡਿਆਂ ਵਾਲੇ ਬਾਬੇ ਨੇ ਠੱਗੀ ਮਾਰੀ ਹੈ ਉਹ ਪਰਮਜੀਤ ਭੁੱਲਰ ( 416-779-6384 ) ‘ਤੇ ਸੰਪਰਕ ਕਰਨ।
ਕੋਰਟ ‘ਚ ਹੀ ਪਰਮਜੀਤ ਨੂੰ ਜਾਨੋਂ ਮਾਰਨਦੀ ਦਿੱਤੀ ਧਮਕੀ
ਸਜ਼ਾ ਸੁਣਾਉਣ ਸਮੇਂ ਜੱਜ ਨੇ ਸ਼ਰਤ ਰੱਖੀ ਸੀ ਕਿ ਜੇਕਰਵਿਕਟਮਾਂ ਦੇ 6 ਲੱਖ ਪੌਂਡ ਨਾਮੋੜੇ ਤਾਂ 5 ਸਾਲਦੀ ਸਜ਼ਾ ਹੋਰ ਹੋ ਜਾਵੇਗੀ। ਇਸ ਸਬੰਧੀ 3 ਨਵੰਬਰ 2016 ਦੀਤਾਰੀਖ ਸੀ। ਉਸ ਦਿਨਵਾਅਦੇ ਮੁਤਾਬਕ ਪੈਸੇ ਨਾਮੋੜਨਕਰ ਕੇ ਪੰਜ ਸਾਲਦੀ ਸਜਾ ਹੋਰ ਹੋ ਗਈ। ਪਰਮਜੀਤਵੀਕੋਰਟ ਵਿੱਚ ਪਹੁੰਚਿਆ ਹੋਇਆ ਸੀ। ਪਰਮਜੀਤ ਨੂੰ ਦੇਖਕੇ ਉਹ ਅੱਗ-ਬਗੂਲਾ ਹੋ ਗਿਆ ਤੇ ਉੱਥੇ ਇਸ਼ਾਰਿਆਂ ਰਾਹੀਂ ਕਹਿਣ ਲੱਗਾ ਕਿ ਮੈਂ ਤੈਨੂੰਵਾਚਕਰਰਿਹਾ ਹਾਂ। ਤੈਨੂੰਮਾਰਦਿਆਂਗਾ ਤੈਂਨੂੰ ਕੱਟ ਦਿਆਂਗਾ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …