ਭਾਰਤਸਰਕਾਰਵਲੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟਬੰਦਕਰਨ ਤੋਂ ਬਾਅਦਹਰਖੇਤਰ ‘ਚ ਅਣਐਲਾਨੀਐਮਰਜੈਂਸੀਵਾਲੇ ਹਾਲਾਤਨਜ਼ਰ ਆ ਰਹੇ ਹਨ।ਨੋਟਬੰਦੀ ਦੇ ਫ਼ੈਸਲੇ ਤੋਂ ਦੋ ਹਫ਼ਤੇ ਬਾਅਦਵੀਭਾਰਤੀਲੋਕਾਂ ਦਾਜਨਜੀਵਨਲੀਹ’ਤੇ ਆਉਂਦਾਨਜ਼ਰਨਹੀਂ ਆ ਰਿਹਾ।ਭਾਵੇਂਕਿ ਭਾਰਤਸਰਕਾਰਦੀਦਲੀਲ ਹੈ ਕਿ ਨੋਟਬੰਦੀਦਾਫ਼ੈਸਲਾਭਾਰਤ ‘ਚ ਧਨ-ਕੁਬੇਰਾਂ ਦੇ ਕਾਲੇ ਧਨ ਨੂੰ ਬੇਨਕਾਬਕਰਨਦੀਅਸਰਦਾਰਕਾਰਵਾਈ ਹੈ ਪਰਨੋਟਬੰਦੀ ਤੋਂ ਬਾਅਦ ਧਨ-ਕੁਬੇਰਾਂ ਦੀਬਜਾਇ ਗਰੀਬਲੋਕ ਹੀ ਪ੍ਰੇਸ਼ਾਨੀਦਾਸਾਹਮਣਾਕਰਦੇ ਨਜ਼ਰ ਆ ਰਹੇ ਹਨ।ਨੋਟਬੰਦੀ ਦੇ ਅਸਰਕਾਰਨਭਾਰਤ ‘ਚ ਹੁਣ ਤੱਕ ਛੇ ਦਰਜਨ ਤੋਂ ਵਧੇਰੇ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਅੱਧੀ ਦਰਜਨ ਦੇ ਕਰੀਬਪੰਜਾਬ ‘ਚ ਹੀ ਲੋਕਾਂ ਨੂੰ ਜਾਨਾਂ ਗੁਆਉਣੀਆਂ ਪਈਆਂ। ਬੁੱਧਵਾਰ ਨੂੰ ਅੰਮ੍ਰਿਤਸਰਨੇੜੇ ਧੀ ਦੇ ਵਿਆਹਲਈਬੈਂਕ ‘ਚੋਂ ਪੈਸੇ ਨਾਨਿਕਲਣਕਾਰਨ ਇਕ ਪਿਤਾਵਲੋਂ ਆਤਮ-ਹੱਤਿਆ ਕਰਲਈ ਗਈ। ਇਸੇ ਤਰ੍ਹਾਂ ਬੈਂਕਾਂ ‘ਚ ਲੰਬੀਆਂ ਕਤਾਰਾਂ ਵਿਚ ਪੁਰਾਣੇ ਨੋਟ ਬਦਲਾਉਣ ਲਈ ਲੱਗੇ ਬਹੁਤ ਸਾਰੇ ਬਜ਼ੁਰਗਾਂ ਅਤੇ ਦਿਲ ਦੇ ਮਰੀਜ਼ਾਂ ਦੀਦਿਲਦਾ ਦੌਰਾ ਪੈਣਨਾਲ ਮੌਤ ਹੋਣਦੀਆਂ ਖ਼ਬਰਾਂ ਹਨ।
ਭਾਰਤ ਦੇ ਪ੍ਰਧਾਨਮੰਤਰੀਨਰਿੰਦਰਮੋਦੀਨੋਟਬੰਦੀ ਨੂੰ ਕਾਲੇ ਧਨ ਦੇ ਖਿਲਾਫ਼ ਇਕ ਬਹੁਤ ਵੱਡੀ ਕਾਰਵਾਈਐਲਾਨ ਕੇ ਆਪਣੀ ਪਿੱਠ ਨੂੰ ਖੁਦ ਥਾਪੜਦੇ ਨਹੀਂ ਥੱਕ ਰਹੇ ਪਰਭਾਰਤੀਜਨ-ਮਾਨਸਦੀਲੀਹ ਤੋਂ ਲੱਥ ਚੁੱਕੀ ਜ਼ਿੰਦਗੀ ਨੂੰ ਦੇਖਦਿਆਂ ਨੋਟਬੰਦੀਦਾਫ਼ੈਸਲਾਭਾਰਤਸਰਕਾਰਦਾ ਇਕ ਮਾੜੀਯੋਜਨਾਬੰਦੀਅਤੇ ਨਾਕਾਮਰਣਨੀਤੀਦਾ ਸਿੱਟਾ ਆਖਿਆ ਜਾ ਸਕਦਾਹੈ। ਕਿਉਂਕਿ ਪੁਰਾਣੇ ਨੋਟਾਂ ਨੂੰ ਤਬਦੀਲਕਰਵਾ ਕੇ ਨਵੇਂ ਨੋਟਲੈਣਲਈਲੋਕਾਂ ਨੂੰ ਸਾਰਾ-ਸਾਰਾਦਿਨ ਹੀ ਨਹੀਂ, ਸਗੋਂ ਕਈ-ਕਈ ਦਿਨ ਰੋਜ਼ਾਨਾਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਂਕਾਂ ਵਿਚਕਤਾਰਾਂ ਵਿਚਖੜ੍ਹੇ ਹੋਣਾਪੈਰਿਹਾਹੈ।ਵਿਆਹ-ਸ਼ਾਦੀਆਂ, ਬਿਮਾਰੀਆਂ ਅਤੇ ਜ਼ਰੂਰੀਕੰਮਾਂ ਲਈਵੀਲੋਕਾਂ ਨੂੰ ਲੋੜੀਂਦੇ ਪੈਸੇ ਨਹੀਂ ਮਿਲਰਹੇ।ਬੈਂਕਾਂ ‘ਚ ਲੋੜੀਂਦੀਕਰੰਸੀਨਾਹੋਣਕਾਰਨਕੈਸ਼ਪੈਸੇ ਲੈਣਦੀਪ੍ਰਤੀਦਿਨਮਿਆਦਮਹਿਜ 4500 ਰੁਪਏ ਅਤੇ ਏ.ਟੀ.ਐਮ. ਵਿਚੋਂ ਪ੍ਰਤੀਦਿਨਪੈਸੇ ਕਢਵਾਉਣ ਦੀਮਿਆਦਮਹਿਜ 2500 ਰੁਪਏ ਹੋਣਕਾਰਨਲੋਕਾਂ ਦੀ ਜ਼ਿੰਦਗੀ ਇਕ ਤਰ੍ਹਾਂ ਨਾਲਥੰਮ ਕੇ ਰਹਿ ਗਈ ਹੈ।ਭਾਰਤੀਸੰਸਦ ਤੋਂ ਲੈ ਕੇ ਸੜਕਾਂ ਤੱਕ ਨੋਟਬੰਦੀਕਾਰਨ ਹੰਗਾਮੇ ਹੋ ਰਹੇ ਹਨ।ਭਾਰਤੀਕਾਰੋਬਾਰਪੂਰੀਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ। ਮੱਧ ਵਰਗੀਅਤੇ ਦਿਹਾੜੀਦਾਰਲੋਕਾਂ ਨੂੰ ਆਪਣੀ ਜ਼ਿੰਦਗੀਸਰਾਪੀ ਜਿਹੀ ਜਾਪਣ ਲੱਗੀ ਹੈ। ਅਜਿਹੀ ਸਥਿਤੀਵਿਚਭਾਰਤਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ‘ਤੇ ਇਕ ਸਵਾਲਖੜ੍ਹਾਹੋਣਾ ਸੁਭਾਵਿਕ ਹੈ ਕਿ ਜੇਕਰ ਇਹ ਫ਼ੈਸਲਾਕਾਲੇ ਧਨ ਨੂੰ ਬੇਨਕਾਬਕਰਨਲਈ ਸੀ ਤਾਂ ਇਸ ਦਾਅਸਰ ਕਿਸੇ ਅਮੀਰ ਜਾਂ ਕਾਲੇ ਧਨਵਾਲੇ ਵਿਅਕਤੀ’ਤੇ ਕਿਉਂ ਨਹੀਂ ਹੋਇਆ? ਸਿਰਫ਼ਆਮ ਮੱਧ ਵਰਗੀ ਜਾਂ ਗਰੀਬਲੋਕ ਹੀ ਕਿਉਂ ਇਸ ਦਾਸ਼ਿਕਾਰ ਹੋ ਰਹੇ ਹਨ?ਕਾਲੇ ਧਨਵਾਲੇ ਕਿਸੇ ਅਮੀਰਵਿਅਕਤੀ ਨੂੰ ਪਿਛਲੇ ਦੋ ਹਫ਼ਤਿਆਂ ਦੌਰਾਨ ਕਿਸੇ ਬੈਂਕਵਿਚਕਤਾਰਵਿਚਖੜ੍ਹੇ ਕਿਉਂ ਨਹੀਂ ਦੇਖਿਆ ਗਿਆ?ਕਾਲੇ ਧਨਵਾਲੇ ਕਿਸੇ ਵਿਅਕਤੀ ਨੂੰ ਨੋਟਬੰਦੀ ਦੇ ਫ਼ਿਕਰਕਾਰਨਦਿਲਦਾ ਦੌਰਾ ਕਿਉਂ ਨਾਪਿਆ?ਦਿਲ ਦੇ ਦੌਰੇ ਸਿਰਫ਼ ਗਰੀਬਵਿਅਕਤੀਆਂ ਨੂੰ ਹੀ ਕਿਉਂ ਪੈਰਹੇ ਹਨ?
ਨਿਰਸੰਦੇਹਭਾਰਤ ‘ਚ ਕਾਲੇ ਧਨ ਨੂੰ ਰੋਕਣਲਈ ਇਕ ਵੱਡੀ ਪੇਸ਼ਬੰਦੀਹੋਣੀ ਬਹੁਤ ਜ਼ਰੂਰੀਹੈ।ਕਾਲਾਧਨ ਉਸ ਪੈਸੇ ਨੂੰ ਕਿਹਾ ਜਾਂਦਾ ਹੈ, ਜਿਹੜਾਸਰਕਾਰ ਦੇ ਕਿਸੇ ਹਿਸਾਬ-ਕਿਤਾਬ ‘ਚ ਨਹੀਂ ਆਉਂਦਾ।ਜੇਕਰਪਹਿਲੇ ਕਾਲੇ ਧਨਦੀ ਗੱਲ ਕੀਤੀਜਾਵੇ, ਜਿਹੜਾਅਮੀਰਲੋਕਾਂ, ਨੇਤਾਵਾਂ ਜਾਂ ਲਾਲ-ਫ਼ੀਤਾਸ਼ਾਹਾਂ ਵਲੋਂ ਨਾਜਾਇਜ਼ ਧੰਦਿਆਂ ਤੋਂ ਇਕੱਤਰ ਕੀਤਾ ਹੈ, ਉਸ ਧਨ ਨੂੰ ਬੇਨਕਾਬਕਰਨ ‘ਚ ਭਾਰਤਦੀਮੋਦੀਸਰਕਾਰਦੀਨੋਟਬੰਦੀਦੀਸਰਜੀਕਲਸਟਰਾਈਕਸਫ਼ਲਨਹੀਂ ਹੋ ਰਹੀ।ਜਿਹੜੇ ਕਾਰੋਬਾਰੀਆਂ, ਵਪਾਰੀਆਂ ਤੇ ਹੋਰਕੰਮ-ਧੰਦੇ ਕਰਨਵਾਲਿਆਂ ਨੇ ਆਪਣੀਮਿਹਨਤਨਾਲਪੈਸਾ ਇਕੱਠਾ ਕੀਤਾ ਹੈ, ਪਰ ਉਸ ਦਾਪੂਰਾਹਿਸਾਬਸਰਕਾਰਕੋਲਨਾ ਦੇ ਕੇ ਟੈਕਸਬਚਾਇਆ ਹੈ, ਉਸ ਪੈਸੇ ‘ਤੇ ਨੋਟਬੰਦੀਕਾਫ਼ੀ ਹੱਦ ਤੱਕ ਅਸਰਦਾਰਸਾਬਤ ਹੋਈ ਹੈ। ਇਸੇ ਕਾਰਨ ਹੀ ਨੋਟਬੰਦੀਨਾਲਛੋਟੇ ਵਪਾਰੀ, ਮੱਧ ਵਰਗੀਅਤੇ ਗਰੀਬਲੋਕ ਹੀ ਪ੍ਰਭਾਵਿਤ ਹੋਏ ਹਨ।
ਭਾਰਤ ‘ਚ ਸਰਦ ਰੁੱਤ ਵਪਾਰਲਈਕਾਫ਼ੀ ਮਹੱਤਵਪੂਰਨ ਮੰਨੀਜਾਂਦੀਹੈ। ਇਸ ਰੁੱਤੇ ਤਿਓਹਾਰਅਤੇ ਵਿਆਹ-ਸ਼ਾਦੀਆਂ ਦੀ ਤੇਜ਼ੀ ਹੋਣਕਾਰਨਇਨ੍ਹਾਂ ਮਹੀਨਿਆਂ ਦੌਰਾਨ ਭਾਰਤੀਕਾਰੋਬਾਰਕਾਫ਼ੀ ਤੇਜ਼ ਰਹਿੰਦੇ ਹਨ। ਅਜਿਹੀ ਹਾਲਤ ‘ਚ ਨੋਟਬੰਦੀਹੋਣਕਾਰਨਭਾਰਤੀਕਾਰੋਬਾਰਾਂ ‘ਤੇ ਵੀ ਬਹੁਤ ਮਾੜਾਅਸਰਪਿਆਹੈ।ਜਿਹੜੇ ਲੋਕਾਂ ਨੇ ਆਪਣੇ ਧੀਆਂ-ਪੁੱਤਰਾਂ ਦੇ ਵਿਆਹ-ਸ਼ਾਦੀਆਂ ਰੱਖੇ ਸਨ, ਉਨ੍ਹਾਂ ਲਈਜਿਹੜੀ ਸਮੱਸਿਆ ਪੈਦਾ ਹੋਈ, ਉਸ ਦਾ ਅਹਿਸਾਸ ਕਿਸੇ ਦੂਜੇ ਨੂੰ ਨਹੀਂ ਹੋ ਸਕਦਾ।ਬਿਨਾਂ ਪੈਸਿਆਂ ਤੋਂ ਦਿਨਕਟੀਕਰਰਹੇ ਭਾਰਤੀਲੋਕਾਂ ਦੀਸਥਿਤੀ ਸੁਧਰਨ ਦੀ ਉਡੀਕ ਕਾਫ਼ੀ ਲੰਬੀ ਹੁੰਦੀ ਜਾ ਰਹੀਹੈ।ਲੋਕਾਂ ਦੇ ਸਬਰ ਦੇ ਬੰਨ੍ਹ ਵੀ ਟੁੱਟਣ ਲੱਗੇ ਹਨ। ਇਸੇ ਕਾਰਨਨੋਟਬੰਦੀਕਾਰਨਪ੍ਰੇਸ਼ਾਨ ਹੋਏ ਆਮਲੋਕ ਖੁਦਕੁਸ਼ੀਆਂ ਦੇ ਰਾਹੇ ਪੈਣਲਈਮਜ਼ਬੂਰ ਹੋ ਰਹੇ ਹਨ।ਹਾਲਾਂਕਿਭਾਰਤ ਦੇ ਪ੍ਰਧਾਨਮੰਤਰੀਨਰਿੰਦਰਮੋਦੀਨੋਟਬੰਦੀ ਨੂੰ ਭਾਰਤੀਆਰਥਿਕਤਾ ਨੂੰ ਲੀਹ’ਤੇ ਲਿਆਉਣ ਲਈਅਤੇ ਕਾਲੇ ਧਨ ਨੂੰ ਬਾਹਰ ਲਿਆਉਣ ਲਈਕਾਰਗਰਕਾਰਵਾਈਕਰਾਰਦਿੰਦਿਆਂ ਲੋਕਾਂ ਤੋਂ ਪੂਰੀਤਰ੍ਹਾਂ ਨਾਲਸਥਿਤੀਆਮਹੋਣਲਈ 50 ਦਿਨਾਂ ਦੀ ਮੰਗ ਕਰਰਹੇ ਹਨਪਰਸਵਾਲ ਇਹ ਪੈਦਾ ਹੁੰਦਾ ਹੈ ਕਿ, ਕੀ ਨੋਟਬੰਦੀਭਾਰਤ ‘ਚ ਪੂਰੀਤਰ੍ਹਾਂ ਕਾਲੇ ਧਨ ਨੂੰ ਬੇਨਕਾਬਕਰਦੇਵੇਗੀ? ਵਿਰੋਧੀਪਾਰਟੀਆਂ ਸਰਕਾਰ ਨੂੰ ਘੇਰਦਿਆਂ ਦੋਸ਼ਲਗਾਰਹੀਆਂ ਹਨ ਕਿ ਸਰਕਾਰ ਨੇ ਆਪਣੇ ਨਜ਼ਦੀਕੀਕਾਰਪੋਰੇਟਸ ਦੇ ਕਾਲੇ ਧਨ ਨੂੰ ਪਹਿਲਾਂ ਹੀ ਸਫ਼ੇਦਧਨਵਿਚਤਬਦੀਲਕਰਲਿਆ ਹੈ, ਨੋਟਬੰਦੀਸਿਰਫ਼ਆਮਲੋਕਾਂ ਨੂੰ ਪ੍ਰੇਸ਼ਾਨਕਰਨਲਈਕੀਤੀ ਗਈ ਹੈ।ਸ਼ਾਇਦਨੋਟਬੰਦੀਦਾਫ਼ੈਸਲਾਲੈਣਵੇਲੇ ਭਾਰਤ ਦੇ ਪ੍ਰਧਾਨਮੰਤਰੀਨਰਿੰਦਰਮੋਦੀ ਨੇ ਇਸ ਦੇ ਨਿਕਲਣਵਾਲੇ ਸਿੱਟਿਆਂ ਬਾਰੇ ਆਪਣੇ ਵਿਸ਼ਵਾਸਪਾਤਰਅਰਥ-ਸ਼ਾਸਤਰੀਆਂ ਨਾਲਸਲਾਹ-ਮਸ਼ਵਰਾਨਹੀਂ ਕੀਤਾਹੋਵੇਗਾ। ਜੇਕਰਯੋਜਨਾਬੰਦੀ ਸਹੀ ਹੁੰਦੀ ਤਾਂ ਨੋਟਬੰਦੀਦਾਫ਼ੈਸਲਾ ਸਹੀ ਰੂਪ ‘ਚ ਭਾਰਤ ‘ਚ ਕਾਲੇ ਧਨ ਨੂੰ ਬੇਨਕਾਬਕਰਨ ‘ਚ ਸਫ਼ਲਸਾਬਤ ਹੋ ਸਕਦਾ ਸੀ। ਪਹਿਲੀ ਗੱਲ ਇਹ ਕਿ ਨੋਟਬੰਦੀਲਈਸਮੇਂ ਦੀ ਸਹੀ ਚੋਣਨਹੀਂ ਕੀਤੀ ਗਈ, ਜੇਕਰਤਿਓਹਾਰਾਂ, ਵਿਆਹਾਂ-ਸ਼ਾਦੀਆਂ ਅਤੇ ਵਪਾਰਕ ਤੇਜ਼ੀ ਵਾਲੇ ਇਸ ਮੌਸਮ ਦੀ ਥਾਂ ਗਰਮੀਆਂ ਦੇ ਉਨ੍ਹਾਂ ਮਹੀਨਿਆਂ ਦੀਚੋਣਕੀਤੀਜਾਂਦੀ, ਜਦੋਂ ਭਾਰਤੀਵਪਾਰਕਾਫ਼ੀਮੰਦੇ ਵਿਚ ਹੁੰਦਾ ਹੈ, ਤਾਂ ਸ਼ਾਇਦਆਮਜਨ-ਮਾਨਸਲਈਇੰਨੀਆਂ ਸਮੱਸਿਆਵਾਂ ਨਾਪੈਦਾ ਹੁੰਦੀਆਂ। ਨੋਟਬੰਦੀਕਰਨ ਤੋਂ ਪਹਿਲਾਂ ਲੋੜੀਂਦੀਮਾਤਰਾ ‘ਚ ਨਵੀਂ ਕਰੰਸੀਦਾਪ੍ਰਬੰਧ, ਆਮਲੋਕਾਂ ਦੀ ਜ਼ਿੰਦਗੀਦੀਆਂ ਸਮੱਸਿਆਵਾਂ ਦੀਨਿਸ਼ਾਹਦੇਹੀਕਰਕੇ ਉਨ੍ਹਾਂ ਦਾ ਅਗਾਉਂ ਪ੍ਰਬੰਧਕਰਲਿਆ ਹੁੰਦਾ ਅਤੇ ਜੇਕਰਨੋਟਬੰਦੀਨਾਲਆਮਲੋਕਾਂ ਦੀਆਰਥਿਕਤਾ’ਤੇ ਅਸਰਨਾਪੈਂਦਾ ਤਾਂ ਨਿਰਸੰਦੇਹ ਇਹ ਕਾਰਵਾਈਸਫ਼ਲਹੋਣਦੀ ਉਮੀਦ ਕੀਤੀ ਜਾ ਸਕਦੀ ਸੀ।
Check Also
ਭਾਰਤ ‘ਚ ਨਸ਼ਿਆਂ ਦਾ ਵਧਦਾ ਪ੍ਰਕੋਪ
ਭਾਰਤ ਅੰਦਰ ਨਸ਼ਿਆਂ ਦਾ ਰੁਝਾਨ ਬੜੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਪਹਿਲਾਂ ਪਹਿਲ ਲੋਕ …