Breaking News
Home / ਸੰਪਾਦਕੀ / ਪਾਕਿਸਤਾਨ ਦੇ ਬਦਤਰ ਹੋਏ ਹਾਲਾਤ

ਪਾਕਿਸਤਾਨ ਦੇ ਬਦਤਰ ਹੋਏ ਹਾਲਾਤ

ਸੰਕਟਗ੍ਰਸਤ ਪਾਕਿਸਤਾਨ ਵੱਲ ਇਸ ਸਮੇਂ ਦੁਨੀਆ ਭਰ ਦੇ ਮੁਲਕ ਵੇਖਰਹੇ ਹਨ।ਹਰਪਾਸਿਓਂ ਹੋ ਚੁੱਕੀ ਮਾੜੀਹਾਲਤ ‘ਚੋਂ ਇਹ ਕਿਸ ਤਰ੍ਹਾਂ ਉਭਰੇਗਾ, ਇਹ ਇਕ ਬੇਹੱਦ ਔਖਾ ਸਵਾਲਬਣ ਚੁੱਕਾ ਹੈ, ਜਿਸ ਦਾਜਵਾਬਛੇਤੀਕੀਤਿਆਂ ਮਿਲਣਾ ਮੁਸ਼ਕਲ ਹੈ। ਉਂਝ ਤਾਂ ਇਹ ਦੇਸ਼ਆਪਣੀ ਹੋਂਦ ਦੇ ਸਮੇਂ ਤੋਂ ਹੀ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਲਾਂ ਨਾਲਜੂਝਦਾ ਆ ਰਿਹਾ ਹੈ। ਫ਼ੌਜ ਨੇ ਆਮਆਵਾਮ ਨੂੰ ਲਗਾਤਾਰਲਤਾੜੀ ਰੱਖਿਆ ਹੈ। ਤਾਨਾਸ਼ਾਹਾਂ ਨੇ ਇਸ ਨੂੰ ਬਰਬਾਦਕਰਨਵਿਚ ਕੋਈ ਕਸਰਨਹੀਂ ਛੱਡੀ, ਜਿਸ ਦਾਨਤੀਜਾ ਅੱਜ ਉਥੇ ਗੁਰਬਤ ਦੇ ਨਾਲ-ਨਾਲਫੈਲੇ ਅੱਤਵਾਦ ਦੇ ਰੂਪਵਿਚਦੇਖਿਆ ਜਾ ਸਕਦਾ ਹੈ।
ਪਿਛਲੇ ਦਹਾਕਿਆਂ ਵਿਚ ਇਸ ਦੀਨੀਤੀਮਾੜੇ ਅਤੇ ਚੰਗੇ ਅੱਤਵਾਦੀਆਂ ਵਿਚਫ਼ਰਕਕਰਨ’ਤੇ ਅਧਾਰਿਤਰਹੀ ਹੈ। ਭਾਵਪਾਕਿਸਤਾਨ ਤੋਂ ਉੱਠ ਕੇ ਗੁਆਂਢੀਦੇਸ਼ਾਂ ਵਿਚ ਹਿੰਸਾ ਕਰਨਵਾਲੇ ਅੱਤਵਾਦੀ ਚੰਗੇ ਹਨਅਤੇ ਪਾਕਿਸਤਾਨ ਦੇ ਅੰਦਰ ਹਿੰਸਾ ਕਰਨਵਾਲੇ ਮਾੜੇ ਹਨ।ਪਰ ਅੱਜ ਇਸ ਨੂੰ ਆਪ ਹੀ ਆਪਣੀ ਇਸ ਨੀਤੀਦੀਸਮਝਨਹੀਂ ਪੈਰਹੀ। ਆਰੰਭ ਵਿਚ ਇਸ ਨੇ ਅਫ਼ਗਾਨਿਸਤਾਨਵਿਚਸੋਵੀਅਤਯੂਨੀਅਨ ਦੇ ਕਬਜ਼ੇ ਦੇ ਖਿਲਾਫ ਵੱਡੀ ਅਮਰੀਕੀਆਰਥਿਕਮਦਦਲੈ ਕੇ ਤਾਲਿਬਾਨਾਂ ਨੂੰ ਸਿਖਲਾਈ ਦਿੱਤੀ ਅਤੇ ਲਗਾਤਾਰਅਫ਼ਗਾਨਿਸਤਾਨਵਿਚਉਨ੍ਹਾਂ ਨੂੰ ਸੋਵੀਅਤ ਫੌਜਾਂ ਦੇ ਖਿਲਾਫਲੜਨਲਈਭੇਜਦਾਰਿਹਾ।ਪਾਕਿਸਤਾਨਦੀਧਰਤੀ ਤੋਂ ਲੜੀ ਜਾ ਰਹੀਸੋਵੀਅਤ ਸੰਘ ਵਿਰੁੱਧ ਇਸ ਜੰਗ ਦਾਅਮਰੀਕਾ ਨੇ ਭਰਪੂਰਲਾਭਉਠਾਇਆ। ਇਸ ਤਰ੍ਹਾਂ ਦੀਮਦਦਨਾਲਤਾਲਿਬਾਨਸੋਵੀਅਤ ਫ਼ੌਜਾਂ ਨੂੰ ਪਛਾੜ ਕੇ ਆਪਅਫ਼ਗਾਨਿਸਤਾਨ’ਤੇ ਕਬਜ਼ਾਕਰਲਿਆ।ਪਰਬਾਅਦਵਿਚਤਾਲਿਬਾਨ ਅੰਤਰ-ਰਾਸ਼ਟਰੀ ਅੱਤਵਾਦੀ ਜਥੇਬੰਦੀ ਅਲਕਾਇਦਾਨਾਲਰਲ ਗਏ। ਅਲਕਾਇਦਾ ਦੇ ਆਗੂ ਉਸਾਮਾ-ਬਿਨ-ਲਾਦੇਨ ਨੇ ਅਮਰੀਕਾ ਦੇ ਨਾਲ-ਨਾਲਯੂਰਪੀ ਮੁਲਕਾਂ ਨੂੰ ਵੀਧਮਕੀਆਂ ਦੇਣੀਆਂ ਸ਼ੁਰੂਕਰ ਦਿੱਤੀਆਂ ਅਤੇ ਅਮਰੀਕਾ’ਤੇ ਹਵਾਈਹਮਲਾਕਰ ਦਿੱਤਾ। ਦੂਸਰੀਵਾਰਫਿਰਅਮਰੀਕਾ ਨੇ ਪਾਕਿਸਤਾਨ ਨੂੰ ਵੱਡੀ ਆਰਥਿਕਮਦਦ ਦੇ ਕੇ ਅਫ਼ਗਾਨਿਸਤਾਨਵਿਚੋਂ ਅਲਕਾਇਦਾ ਨੂੰ ਕੱਢਣ ਲਈਲੜਾਈਛੇੜ ਦਿੱਤੀ। ਇਸ ਤਰ੍ਹਾਂ ਉਸ ਦਾਤਾਲਿਬਾਨਨਾਲਵੀਟਕਰਾਅਸ਼ੁਰੂ ਹੋ ਗਿਆ। ਅਲਕਾਇਦਾਅਤੇ ਤਾਲਿਬਾਨ ਨੂੰ ਅਮਰੀਕਾਰਾਹੀਂ ਉਥੋਂ ਕੱਢਣ ਲਈਵੀਪਾਕਿਸਤਾਨਦੀਧਰਤੀ ਨੂੰ ਹੀ ਵਰਤਿਆ ਗਿਆ। ਇਸ ਦੌਰਾਨ ਹੀ ਪਾਕਿਸਤਾਨੀਤਾਲਿਬਾਨ ਨੇ ਆਪਣੇ ਦੇਸ਼ਵਿਚ ਅੱਡੇ ਕਾਇਮਕਰਲਏ। ਇਸ ਤਰ੍ਹਾਂ ਪਾਕਿਸਤਾਨਆਪਣੀਆਂ ਹੀ ਬਣਾਈਆਂ ਨੀਤੀਆਂ ਦੇ ਚੱਕਰਵਿਊ ਵਿਚਫਸ ਗਿਆ। ਤਾਲਿਬਾਨਵਲੋਂ ਅਮਰੀਕੀ ਫ਼ੌਜਾਂ ਨੂੰ ਪਛਾੜਨਅਤੇ ਅਫ਼ਗਾਨਿਸਤਾਨਵਿਚਕਾਬਜ਼ ਹੋ ਕੇ ਸਰਕਾਰਬਣਾਉਣਲਈਵੀਪਾਕਿਸਤਾਨਦੀਧਰਤੀ ਨੂੰ ਹੀ ਵਰਤਿਆ ਗਿਆ। ਅੱਜ ਚਾਹੇ ਤਾਲਿਬਾਨਅਫ਼ਗਾਨਿਸਤਾਨ’ਤੇ ਕਾਬਜ਼ ਹੋ ਚੁੱਕਾ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨੀਤਾਲਿਬਾਨਦੀਮਦਦ ਸ਼ੁਰੂ ਕਰਕੇ ਪਾਕਿਸਤਾਨ ਨੂੰ ਵੀ ਇਕ ਵੱਡੀ ਚੁਣੌਤੀ ਦੇ ਦਿੱਤੀ ਹੈ। ਆਪਣੇ ਹੀ ਬੁਣੇ ਜਾਲਵਿਚਫਸਿਆਪਾਕਿਸਤਾਨਪੂਰੀਤਰ੍ਹਾਂ ਕੰਗਾਲ ਹੋ ਚੁੱਕਾ ਹੈ। ਜਦੋਂ ਅਮਰੀਕਾ ਨੇ ਇਸ ਨੂੰ ਮਦਦਦੇਣੀ ਬੰਦ ਕਰ ਦਿੱਤੀ ਤਾਂ ਇਸ ਨੇ ਚੀਨ ਵੱਲ ਹੱਥ ਵਧਾਏ।ਚੀਨ ਨੇ ਆਪਣੀਆਂ ਯੋਜਨਾਵਾਂ ਰਾਹੀਂ ਇਸ ‘ਤੇ ਵੱਡਾ ਕਰਜ਼ਾਵੀਚਾੜ੍ਹ ਦਿੱਤਾ ਅਤੇ ਇਸ ਦੇ ਬਹੁਤਸਾਰੇ ਇਲਾਕਿਆਂ ਵਿਚ ਉਹ ਯੋਜਨਾਵਾਂ ਵੀਸ਼ੁਰੂਕਰ ਦਿੱਤੀਆਂ, ਜੋ ਪਾਕਿਸਤਾਨਲਈ ਅਜੇ ਤਕ ਲਾਹੇਵੰਦ ਸਾਬਤਨਹੀਂ ਹੋ ਸਕੀਆਂ। ਹੁਣਜਦੋਂ ਚੀਨ ਨੇ ਵੀ ਇਸ ਦੀਮਾੜੀਹਾਲਤਵੇਖਦੇ ਹੋਏ ਅਤੇ ਆਪਣੇ ਵਲੋਂ ਦਿੱਤੇ ਕਰਜ਼ੇ ਦੇ ਮੁੜਨ ਦੀਆਂ ਸੰਭਾਵਨਾਵਾਂ ਨਾਦੇਖਦੇ ਹੋਏ ਇਸ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਹਨ ਤਾਂ ਸ਼ਹਿਬਾਜ਼ ਸ਼ਰੀਫ਼ਦੀਸਰਕਾਰ ਨੇ ਠੂਠਾਫੜ ਕੇ ਅਰਬਦੇਸ਼ਾਂ ਤੱਕ ਪਹੁੰਚ ਕੀਤੀ ਹੈ। ਇਨ੍ਹਾਂ ਦੇਸ਼ਾਂ ਵਲੋਂ ਮੁਹੱਈਆ ਕੀਤੀ ਵੱਡੀ ਸਹਾਇਤਾਵੀਥੋੜ੍ਹੀਪੈ ਗਈ ਹੈ ਜਿਸ ਕਰਕੇ ਉਨ੍ਹਾਂ ਨੇ ਵੀ ਇਸ ਦੀਹੋਰਮਦਦਕਰਨ ਤੋਂ ਹੱਥ ਖਿੱਚਣੇ ਸ਼ੁਰੂਕਰ ਦਿੱਤੇ ਹਨ।ਦੇਸ਼ਵਿਚ ਅੱਤ ਦੀ ਮਹਿੰਗਾਈ ਹੋ ਜਾਣਅਤੇ ਪੈਟਰੋਲ ਤੇ ਗੈਸ ਦੀਆਂ ਕੀਮਤਾਂ ਦੇ ਲਗਾਤਾਰਵਧੀਜਾਣਕਾਰਨਇਥੇ ਲੋੜੀਂਦੀਆਂ ਖ਼ੁਰਾਕਦੀਆਂ ਵਸਤਾਂ ਦਾਮਿਲਣਾਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਅੰਤਰ-ਰਾਸ਼ਟਰੀ ਸੰਸਥਾਵਾਂ ਨੇ ਵੀ ਇਸ ਦੀਅਸਲੀਅਤ ਨੂੰ ਪਛਾਣਦੇ ਹੋਏ ਆਪਣੇ ਹੱਥ ਪਿੱਛੇ ਖਿੱਚ ਲਏ ਹਨ।ਹੁਣ ਇਸ ਦੀ ਬੇਹੱਦ ਮਾੜੀਹਾਲਤ ਨੂੰ ਵੇਖ ਕੇ ਪਿਛਲੇ ਦਿਨੀਂ ਅੰਤਰ-ਰਾਸ਼ਟਰੀ ਮੁਦਰਾ ਕੋਸ਼ (ਆਈ.ਐਮ.ਐਫ਼.) ਦੀਟੀਮ ਨੇ ਦੋ ਕੁ ਹਫ਼ਤਿਆਂ ਦਾਇਥੇ ਦਾ ਦੌਰਾ ਕੀਤਾ ਸੀ। ਉਸ ਨੇ ਇਥੋਂ ਦੇ ਪ੍ਰਸ਼ਾਸਕਾਂ ਨੂੰ ਪੈਟਰੋਲਅਤੇ ਬਿਜਲੀ ਨੂੰ ਹੋਰ ਮਹਿੰਗੀ ਕਰਨਲਈ ਕਿਹਾ ਹੈ ਅਤੇ ਇਸ ਦੇ ਨਾਲ ਹੀ ਹੋਰਟੈਕਸਲਾਉਣਅਤੇ ਸਬਸਿਡੀਆਂ ਵਿਚ ਕਟੌਤੀਆਂ ਕਰਨਦਾਵੀਹੁਕਮ ਸੁਣਾਇਆ ਹੈ।
ਪਹਿਲਾਂ ਹੀ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਦੇਸ਼ਵਿਚਲੋਕਾਂ ‘ਤੇ ਅਜਿਹੇ ਭਾਰਪਾਸਕਣਾ ਮੁਸ਼ਕਿਲ ਨਹੀਂ ਸਗੋਂ ਅਸੰਭਵ ਜਾਪਦਾ ਹੈ। ਸਰਕਾਰ ਅੰਤਰਰਾਸ਼ਟਰੀ ਸੰਸਥਾ ਦੀਆਂ ਇਨ੍ਹਾਂ ਹਦਾਇਤਾਂ ‘ਤੇ ਅਮਲਨਹੀਂ ਕਰਸਕਦੀ, ਪਰਦੂਜੇ ਪਾਸੇ ਇਸ ਨੂੰ ਕਿਤੋਂ ਵੀਹੋਰਮਦਦਮਿਲਣਾਵੀ ਬੇਹੱਦ ਮੁਸ਼ਕਲ ਹੋ ਗਿਆ ਹੈ। ਇਸ ਲਈਜਿਥੇ ਹੁਣਹਰਤਰ੍ਹਾਂ ਦੀਆਂ ਜ਼ਰੂਰੀ ਚੀਜ਼ਾਂ ਅਤੇ ਖ਼ੁਰਾਕਦੀਭਾਰੀ ਕਿੱਲਤ ਹੋ ਗਈ ਹੈ, ਉਥੇ ਵਸਤਾਂ ਦੀਦਰਾਮਦਲਈ ਇਸ ਕੋਲਵਿਦੇਸ਼ੀ ਕਰੰਸੀ ਵੀਖ਼ਤਮ ਹੋ ਚੁੱਕੀ ਹੈ। ਅਜਿਹੀ ਸਥਿਤੀ ਦੇ ਕਾਰਨ ਇਹ ਅੰਤਰਰਾਸ਼ਟਰੀ ਮਨੁੱਖੀ ਵਿਕਾਸ ਦੇ ਅੰਕੜਿਆਂ ਵਿਚਵੀਹੇਠਲੀ ਪੱਧਰ ‘ਤੇ ਪਹੁੰਚ ਗਿਆ ਹੈ, ਜਦੋਂ ਕਿ ਇਸ ਗਿਣਤੀਅਨੁਸਾਰ ਬੰਗਲਾਦੇਸ਼ ਅਤੇ ਭਾਰਤਵਿਚਕਾਰਲੇ ਦਰਜੇ ‘ਤੇ ਖੜ੍ਹੇ ਦਿਖਾਈ ਦਿੰਦੇ ਹਨ।ਪ੍ਰਤੀ ਮਨੁੱਖ ਆਮਦਨ ਦੇ ਮਾਮਲੇ ਵਿਚ ਇਹ ਭਾਰਤ ਤੋਂ 2 ਤਿਹਾਈਹੇਠਾਂ ਦੇ ਆਸ-ਪਾਸ ਪਹੁੰਚ ਚੁੱਕਾ ਹੈ ਜਦੋਂ ਕਿ ਸਮੁੱਚੀ ਵਿਕਾਸਦਰਦੀਤੁਲਨਾ (ਜੀ.ਡੀ.ਪੀ.) ਵਿਚ ਇਹ ਭਾਰਤ ਤੋਂ 70 ਫ਼ੀਸਦੀਹੇਠਾਂ ਦਿਖਾਈ ਦੇ ਰਿਹਾ ਹੈ। ਇਥੇ ਹੀ ਬਸਨਹੀਂ, ਅੱਜ ਵੀ ਇਸ ਦੀਆਮਦਨਦਾਬਹੁਤਾ ਹਿੱਸਾ ਫ਼ੌਜ ਦੇ ਕੋਲ ਪਹੁੰਚ ਜਾਂਦਾ ਹੈ। ਇਥੇ ਕਦੇ ਵੀਸਨਅਤਾਂ ਬਹੁਤੀਆਂ ਵਿਕਸਿਤ ਹੀ ਨਹੀਂ ਹੋ ਸਕੀਆਂ, ਨਾਕਸਰਾਜਨੀਤੀਅਤੇ ਗ਼ੈਰ ਜ਼ਰੂਰੀ ਸੁਰੱਖਿਆ ਖ਼ਰਚੇ ਕਾਰਨ ਅੱਜ ਇਹ ਅਜਿਹੇ ਨਿਘਾਰ ਤੱਕ ਪੁੱਜ ਚੁੱਕਾ ਹੈ, ਜਿਸ ‘ਚੋਂ ਇਸ ਦੀਵਾਪਸੀਹਾਲਦੀਘੜੀ ਮੁਸ਼ਕਿਲ ਜਾਪਦੀ ਹੈ ਜੋ ਇਥੇ ਦੇ ਕਰੋੜਾਂ ਲੋਕਾਂ ਲਈ ਇਕ ਬਹੁਤ ਹੀ ਮਾੜਾ ਸੰਦੇਸ਼ ਕਿਹਾ ਜਾ ਸਕਦਾ ਹੈ। ਇਸ ਲਿਹਾਜ਼ ਨਾਲ ਅੱਜ ਪਾਕਿਸਤਾਨ ਦੇ ਵੱਡੀ ਗਿਣਤੀ ‘ਚ ਲੋਕਬਦਕਿਸਮਤੀਵਾਲੇ ਹਾਲਾਤ ‘ਚੋਂ ਗੁਜ਼ਰ ਰਹੇ ਹਨ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …