Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਵਾਸੀ ਲੋੜ ਪੈਣ ‘ਤੇ ਮਾਸਕ ਜ਼ਰੂਰ ਪਹਿਨਣ : ਫੋਰਡ

ਓਨਟਾਰੀਓ ਵਾਸੀ ਲੋੜ ਪੈਣ ‘ਤੇ ਮਾਸਕ ਜ਼ਰੂਰ ਪਹਿਨਣ : ਫੋਰਡ

ਪ੍ਰੋਵਿੰਸ ‘ਚ ਮੁੜ ਮਾਸਕ ਸਬੰਧੀ ਮਾਪਦੰਡ ਲਾਗੂ ਕਰਨ ਦਾ ਨਹੀਂ ਦਿੱਤਾ ਕੋਈ ਸੰਕੇਤ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਹ ਘੱਟ ਸੁਰੱਖਿਅਤ ਥਾਂ ‘ਤੇ ਹਾਲਾਤ ਵਿੱਚ ਓਨਟਾਰੀਓ ਵਾਸੀਆਂ ਨੂੰ ਮਾਸਕ ਪਾ ਕੇ ਰੱਖਣ ਲਈ ਹੱਲਾਸ਼ੇਰੀ ਦੇ ਰਹੇ ਹਨ। ਪਰ ਉਨ੍ਹਾਂ ਪ੍ਰੋਵਿੰਸ ਵਿੱਚ ਮੁੜ ਮਾਸਕ ਸਬੰਧੀ ਮਾਪਦੰਡ ਲਾਗੂ ਕਰਨ ਦਾ ਕੋਈ ਸੰਕੇਤ ਨਹੀਂ ਦਿੱਤਾ।
ਬ੍ਰੈਡਫੋਰਡ ਨੇੜੇ ਨਵੇਂ ਹਾਈਵੇਅ ਦੀ ਬਿਲਡਿੰਗ ਬਾਰੇ ਐਲਾਨ ਕਰਨ ਸਮੇਂ ਫੋਰਡ ਨੇ ਇਹ ਟਿੱਪਣੀ ਕੀਤੀ। ਇਸ ਸਮੇਂ ਉਨ੍ਹਾਂ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਪ੍ਰੋਵਿੰਸ ਸਕੂਲਾਂ ਵਿੱਚ ਮੁੜ ਮਾਸਕ ਸਬੰਧੀ ਨਿਯਮਾਂ ਨੂੰ ਲਾਗੂ ਕਰਨ ਜਾ ਰਿਹਾ ਹੈ। ਇਸ ਉੱਤੇ ਫੋਰਡ ਨੇ ਆਖਿਆ ਕਿ ਉਨ੍ਹਾਂ ਵੱਲੋਂ ਹਮੇਸ਼ਾਂ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ. ਕੀਰਨ ਮੂਰ ਦੀ ਸਲਾਹ ਉੱਤੇ ਫੁੱਲ ਚੜ੍ਹਾਏ ਗਏ ਹਨ ਤੇ ਲੋੜ ਪੈਣ ਉੱਤੇ ਮਾਸਕ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਦੌਰਾਨ ਫੋਰਡ ਨੇ ਲੋਕਾਂ ਨੂੰ ਫਲੂ ਸ਼ੌਟਸ ਲੈਣ ਤੇ ਆਪਣੇ ਕੋਵਿਡ-19 ਬੂਸਟਰ ਸ਼ੌਟਸ ਲੈਣ ਲਈ ਵੀ ਉਤਸਾਹਿਤ ਕੀਤਾ। ਉਨ੍ਹਾਂ ਆਖਿਆ ਕਿ ਸੁਰੱਖਿਅਤ ਰਹਿਣ ਲਈ ਇਹ ਸਭ ਬਹੁਤ ਜ਼ਰੂਰੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਡਾਕਟਰਾਂ ਵੱਲੋਂ ਸਕੂਲ ਖੁੱਲ੍ਹਣ ਦੀ ਸੂਰਤ ਵਿੱਚ ਤੇ ਸਿਆਲਾਂ ਦੀ ਰੁੱਤ ਦੌਰਾਨ ਇੰਡੋਰ ਰਹਿਣ ਕਾਰਨ ਸਾਹ ਸਬੰਧੀ ਬਿਮਾਰੀਆਂ ਵਿੱਚ ਵਾਧਾ ਹੋਣ ਦੀ ਦਿੱਤੀ ਗਈ ਚੇਤਾਵਨੀ ਦੇ ਮੱਦੇਨਜ਼ਰ ਸਕੂਲਾਂ ਵਿੱਚ ਮੁੜ ਮਾਸਕ ਲਾਜ਼ਮੀ ਕਰਨ ਸਬੰਧੀ ਸਵਾਲ ਉੱਠ ਰਹੇ ਸਨ। ਇਸ ਦੌਰਾਨ ਟੋਰਾਂਟੋ ਦੇ ਬੋਰਡ ਆਫ ਹੈਲਥ ਦੀ ਮੰਗਲਵਾਰ ਨੂੰ ਹੋਈ ਮੀਟਿੰਗ ਵਿੱਚ ਮੈਡੀਕਲ ਆਫੀਸਰ ਆਫ ਹੈਲਥ ਡਾ. ਐਲੀਨ ਡੀ ਵਿੱਲਾ ਨੇ ਆਖਿਆ ਕਿ ਮਾਸਕ ਸਬੰਧੀ ਸਿਟੀ ਵੱਲੋਂ ਪ੍ਰੋਵਿੰਸ਼ੀਅਲ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਆਖਿਆ ਕਿ ਜੇ ਹਾਲਾਤ ਨਾਸਾਜ਼ ਹੁੰਦੇ ਹਨ ਤਾਂ ਮਾਸਕ ਸਬੰਧੀ ਨਿਯਮਾਂ ਨੂੰ ਮੁੜ ਲਾਗੂ ਕਰਨ ਲਈ ਉਹ ਤਿਆਰ ਹਨ।

 

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …