ਓਟਵਾ : ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਕਹਿਣਾ ਹੈ ਕਿ 4 ਜਨਵਰੀ ਤੱਕ ਉਨ੍ਹਾਂ ਨੂੰ ਐਕਸਬੀਬੀ 1.5 ਓਮਾਈਕ੍ਰੌਨ ਸਬਵੇਰੀਐਂਟ ਦੇ 21 ਕੇਸ ਕੈਨੇਡਾ ਵਿੱਚ ਮਿਲੇ। ਇਨ੍ਹਾਂ ਮਾਮਲਿਆਂ ਵਿੱਚ ਵਾਧੇ ਦੀ ਪੁਸ਼ਟੀ ਉਦੋਂ ਤੱਕ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਉਨ੍ਹਾਂ ਕੋਲ ਇਸ ਸਬੰਧ ਵਿੱਚ ਲੋੜੀਂਦਾ ਡਾਟਾ ਨਹੀਂ ਹੋਵੇਗਾ। ਇੱਕ ਦਿਨ ਪਹਿਲਾਂ ਏਜੰਸੀ ਨੇ ਇਹ ਵੀ ਆਖਿਆ ਸੀ ਕਿ ਇਹ ਸਬਵੇਰੀਐਂਟ ਕੈਨੇਡਾ ਵਿੱਚ ਤੇਜੀ ਨਾਲ ਫੈਲ ਰਿਹਾ ਹੈ ਇਹ ਕਹਿਣਾ ਜਲਦਬਾਜ਼ੀ ਹੋਵੇਗੀ। ਏਜੰਸੀ ਨੇ ਦੱਸਿਆ ਕਿ ਪੀਐਚਏਸੀ ਦੇ ਸਾਇੰਟਿਸਟਸ ਕੈਨੇਡਾ ਦੇ ਨਾਲ ਨਾਲ ਦੁਨੀਆ ਭਰ ਵਿੱਚ ਕੋਵਿਡ ਸਬੰਧੀ ਰੁਝਾਨਾਂ ਉੱਤੇ ਨਜਰ ਰੱਖ ਰਹੇ ਹਨ। ਐਕਸਬੀਬੀ1.5 ਵੇਰੀਐਂਟ ਦੇ ਅਮਰੀਕਾ ਭਰ ਵਿੱਚ ਫੈਲਣ ਦਾ ਤੌਖਲਾ ਬਣਿਆ ਹੋਇਆ ਹੈ ਤੇ ਇਸੇ ਕਾਰਨ ਸਿਹਤ ਮਾਹਿਰ ਵੀ ਚਿੰਤਤ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵੇਰੀਐਂਟ ਦੇ ਪਹਿਲਾਂ ਵਾਲੇ ਸਟਰੇਨਜ ਦੇ ਮੁਕਾਬਲੇ ਐਂਟੀਬੌਡੀਜ ਨਾਲ ਲੜਨ ਦੀ ਸਮਰੱਥਾ ਵਧੇਰੇ ਹੈ। ਦਸੰਬਰ ਦੇ ਸ਼ੁਰੂ ਵਿੱਚ ਓਮਾਈਕ੍ਰੌਨ ਦੇ ਇਸ ਸਬਵੇਰੀਐਂਟ ਐਕਸਬੀਬੀ.1.5 ਦੇ ਅਮਰੀਕਾ ਵਿੱਚ 1.3 ਫੀ ਸਦੀ ਮਾਮਲੇ ਸਾਹਮਣੇ ਆਏ ਸਨ ਜਦਕਿ ਦਸੰਬਰ ਦੇ ਅੰਤ ਤੱਕ ਅਮਰੀਕਾ ਵਿੱਚ ਦਰਜ ਕੀਤੇ ਗਏ 40 ਫੀਸਦੀ ਮਾਮਲਿਆਂ ਲਈ ਇਹੋ ਵੇਰੀਐਂਟ ਜਿੰਮੇਵਾਰ ਸੀ।
ਕੋਵਿਡ-19 ਦੇ ਐਕਸਬੀਬੀ 1.5 ਸਬਵੇਰੀਐਂਟ ਦੇ ਕੈਨੇਡਾ ਵਿੱਚ ਪਾਏ ਗਏ 21 ਮਾਮਲੇ
RELATED ARTICLES

