Breaking News
Home / ਭਾਰਤ / ਵਿਗਿਆਨ ਦੇ ਉੱਭਰਦੇ ਖੇਤਰਾਂ ਵੱਲ ਧਿਆਨ ਦੇਣ ਦੀ ਲੋੜ : ਮੋਦੀ

ਵਿਗਿਆਨ ਦੇ ਉੱਭਰਦੇ ਖੇਤਰਾਂ ਵੱਲ ਧਿਆਨ ਦੇਣ ਦੀ ਲੋੜ : ਮੋਦੀ

ਨੌਜਵਾਨਾਂ ਨੂੰ ਖੋਜ ਲਈ ਉਤਸ਼ਾਹਿਤ ਕਰਨ ਉਤੇ ਦਿੱਤਾ ਜ਼ੋਰ
ਨਾਗਪੁਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ 25 ਸਾਲਾਂ ਲਈ ਵਿਗਿਆਨ ਖੇਤਰ ‘ਚ ਦੇਸ਼ ਦੇ ਦ੍ਰਿਸ਼ਟੀਕੋਣ ਨੂੰ ਉਭਾਰਦਿਆਂ, ਵਿਗਿਆਨੀਆਂ ਨੂੰ ਬੇਨਤੀ ਕੀਤੀ ਕਿ ਉਹ ਮੁਲਕ ਨੂੰ ਆਤਮ ਨਿਰਭਰ ਬਣਾਉਣ ਤੇ ਰੋਜ਼ਾਨਾ ਦੇ ਜੀਵਨ ਵਿਚ ਬਦਲਾਅ ਲਿਆਉਣ ਲਈ ਆਪਣੇ ਗਿਆਨ ਦਾ ਵਿਸਤਾਰ ਕਰਨ ਉਤੇ ਧਿਆਨ ਕੇਂਦਰਤ ਕਰਨ।
ਮੋਦੀ ਨੇ ਇੱਥੇ 108ਵੀਂ ਭਾਰਤੀ ਵਿਗਿਆਨ ਕਾਂਗਰਸ ਦਾ ਉਦਘਾਟਨ ਕਰਦਿਆਂ ਵਿਗਿਆਨਕ ਪ੍ਰਕਿਰਿਆ ਨੂੰ ਮਜ਼ਬੂਤ ਕਰਨ, ਕੁਆਂਟਮ ਤਕਨੀਕ, ਡੇਟਾ ਵਿਗਿਆਨ, ਨਵੇਂ ਟੀਕਿਆਂ ਦੇ ਵਿਕਾਸ ਉਤੇ ਧਿਆਨ ਕੇਂਦਰਤ ਕਰਨ, ਨਵੀਆਂ ਬੀਮਾਰੀਆਂ ਲਈ ਨਿਗਰਾਨੀ ਦੀ ਕੋਸ਼ਿਸ਼ਾਂ ਨੂੰ ਤੇਜ਼ ਕਰਨ ਤੇ ਨੌਜਵਾਨਾਂ ਨੂੰ ਖੋਜ ਲਈ ਉਤਸ਼ਾਹਿਤ ਕਰਨ ਉਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, ‘ਵਿਗਿਆਨ ਦੇ ਯਤਨ, ਵੱਡੀਆਂ ਉਪਲਬਧੀਆਂ ਵਿਚ ਉਦੋਂ ਹੀ ਬਦਲ ਸਕਦੇ ਹਨ ਜਦ ਉਹ ਲੈਬ ਵਿਚੋਂ ਨਿਕਲ ਕੇ ਜ਼ਮੀਨ ਤੱਕ ਪਹੁੰਚਣ। ਜਦ ਉਨ੍ਹਾਂ ਦਾ ਪ੍ਰਭਾਵ ਆਲਮੀ ਪੱਧਰ ਤੋਂ ਲੈ ਕੇ ਜ਼ਮੀਨੀ ਪੱਧਰ ਤੱਕ ਪਏ, ਜਦ ਉਨ੍ਹਾਂ ਦਾ ਵਿਸਤਾਰ ਜਰਨਲ ਤੋਂ ਲੈ ਕੇ ਜ਼ਮੀਨ ਤੱਕ ਹੋਵੇਗਾ, ਉਦੋਂ ਬਦਲਾਅ ਖੋਜ ਦੇ ਰਸਤੇ ਅਸਲ ਜ਼ਿੰਦਗੀ ਵਿਚ ਨਜ਼ਰ ਆਉਣ ਲੱਗੇਗਾ।’ ਇਸ ਮੌਕੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ, ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਜਿਤੇਂਦਰ ਸਿੰਘ, ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਹੋਰ ਹਾਜ਼ਰ ਸਨ। ਇੱਥੇ ਰਾਸ਼ਟਰਸੰਤ ਤੁਕੜੋਜੀ ਮਹਾਰਾਜ ਨਾਗਪੁਰ ਯੂਨੀਵਰਸਿਟੀ ਵਿਚ ਮੋਦੀ ਨੇ ਇਕ ਸੰਸਥਾਗਤ ਢਾਂਚਾ ਦੀ ਜ਼ੋਰਦਾਰ ਵਕਾਲਤ ਕੀਤੀ ਜੋ ਨੌਜਵਾਨਾਂ ਨੂੰ ਵਿਗਿਆਨ ਵੱਲ ਖਿੱਚੇ।

 

Check Also

ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਨਹੀਂ ਦਿੱਤੀ ਰਾਹਤ

ਜ਼ਮਾਨਤ ਪਟੀਸ਼ਨ ’ਤੇ ਹੁਣ 26 ਜੂਨ ਨੂੰ ਹੋਵੇਗੀ ਸੁਣਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਵਿਚ …