ਸ਼ਹੀਦ ਸੈਨਿਕਾਂ ਦੀ ਮ੍ਰਿਤਕ ਦੇਹ ਨਾਲ ਅਣਮਨੁੱਖੀ ਵਤੀਰਾ
ਨਵੀਂ ਦਿੱਲੀ/ਬਿਊਰੋ ਨਿਊਜ਼
ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ ਵਿਚ ਪਾਕਿਸਤਾਨ ਦੇ ਸੈਨਿਕਾਂ ਵੱਲੋਂ ਲੁਕ ਕੇ ਕੀਤੇ ਗਏ ਹਮਲੇ ਵਿੱਚ ਤਿੰਨ ਭਾਰਤੀ ਜਵਾਨ ਸ਼ਹੀਦ ਹੋ ਗਏ। ਪਾਕਿਸਤਾਨ ਨੇ ਸ਼ਹੀਦ ਹੋਏ ਸੈਨਿਕ ਦੀ ਦੇਹ ਨਾਲ ਅਣਮਨੁੱਖੀ ਵਤੀਰਾ ਵੀ ਕੀਤਾ। ਮਿਲੀ ਜਾਣਕਾਰੀ ਅਨੁਸਾਰ ਮਾਛਿਲ ਸੈਕਟਰ ਵਿੱਚ ਐਲ.ਓ.ਸੀ. ਪਾਰ ਕਰਕੇ ਪਾਕਿਸਤਾਨੀ ਸੈਨਿਕ ਭਾਰਤੀ ਇਲਾਕੇ ਆ ਕੇ ਲੁਕ ਗਏ। ਇਸ ਦੌਰਾਨ ਜਦੋਂ ਭਾਰਤੀ ਸੈਨਿਕ ਆਪਣੇ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਇੱਕਦਮ ਵਾਰ ਕੀਤਾ ਤੇ ਸ਼ਹੀਦ ਸੈਨਿਕਾਂ ਨਾਲ ਘਿਨੌਣੀ ਕਰਤੂਤ ਨੂੰ ਅੰਜ਼ਾਮ ਦਿੱਤਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤੀ ਜਵਾਨਾਂ ਦੀਆਂ ਲਾਸ਼ਾਂ ਨਾਲ ਗੁਆਂਢੀ ਮੁਲਕ ਵੱਲੋਂ ਅਣਮਨੁੱਖੀ ਵਤੀਰਾ ਕੀਤਾ ਗਿਆ ਹੋਵੇ। ਭਾਰਤੀ ਫ਼ੌਜ ਨੇ ਇਸ ਕਾਇਰਾਨਾ ਹਰਕਤ ਦਾ ਕਰੜਾ ਜਵਾਬ ਦੇਣ ਦੀ ਗੱਲ ਕਹੀ ਹੈ।
ਸੈਨਾ ਨੇ ਪਾਕਿਸਤਾਨ ਦੀ ਇਸ ਹਰਕਤ ਦੀ ਪੁਸ਼ਟੀ ਕਰ ਦਿੱਤੀ ਹੈ। ਭਾਰਤੀ ਸੈਨਾ ਅਨੁਸਾਰ ਪਾਕਿਸਤਾਨ ਦੀ ਇਸ ਹਰਕਤ ਦਾ ਉਸ ਨੂੰ ਜਵਾਬ ਦਿੱਤਾ ਜਾਵੇਗਾ। ਭਾਰਤੀ ਸੈਨਾ ਅਨੁਸਾਰ ਪਾਕਿਸਤਾਨ ਦੀ ਕਰਾਸ ਬਾਰਡਰ ਐਕਸ਼ਨ ਟੀਮ ਨੇ ਕਾਇਰਤਾ ਪੂਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …