ਕਿਹਾ : ਹਰਿਆਣਾ ਅਤੇ ਜੰਮੂ-ਕਸ਼ਮੀਰ ’ਚ ‘ਡਬਲ ਇੰਜਣ’ ਸਰਕਾਰ ਦਾ ਹੋਣ ਜਾ ਰਿਹਾ ਹੈ ਅੰਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਚ ਡਬਲ ਇੰਜਣ ਵਾਲੀ ਸਰਕਾਰ ਦਾ ਅੰਤ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਡਬਲ ਇੰਜਣ’ ਸਰਕਾਰ ਦਾ ਮਤਲਬ ਮਹਿੰਗਾਈ, ਭਿ੍ਰਸ਼ਟਾਚਾਰ ਅਤੇ ਬੇਰਜ਼ਗਾਰੀ ਹੈ। ਕੇਜਰੀਵਾਲ ਨੇ ਇਹ ਦਾਅਵਾ ਛਤਰਸਾਲ ਸਟੇਡੀਅਮ ’ਚ ‘ਜਨਤਾ ਦੀ ਅਦਾਲਤ’ ਪ੍ਰੋਗਰਾਮ ਦੌਰਾਨ ਭਾਜਪਾ ’ਤੇ ਨਿਸ਼ਾਨੇ ਸੇਧਦਿਆਂ ਕੀਤਾ। ‘ਆਪ’ ਮੁਖੀ ਨੇ ਆਖਿਆ, ‘‘ਮੈਂ ਪ੍ਰਧਾਨ ਮੰਤਰੀ ਨੂੰ ਦਿੱਲੀ ਚੋਣਾਂ ਤੋਂ ਪਹਿਲਾਂ ਐੱਨਡੀਏ ਸ਼ਾਸਿਤ 22 ਸੂਬਿਆਂ ’ਚ ਮੁਫ਼ਤ ਬਿਜਲੀ ਦੇਣ ਦੀ ਚੁਣੌਤੀ ਦਿੰਦਾ ਹਾਂ। ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਮੈਂ ਭਾਜਪਾ ਲਈ ਪ੍ਰਚਾਰ ਕਰਾਂਗਾ।’’ ਕੇਜਰੀਵਾਲ ਨੇ ਆਖਿਆ ਕਿ ਦਿੱਲੀ ’ਚ ਜਮਹੂਰੀਅਤ ਨਹੀਂ ਅਤੇ ਇੱਥੇ ਉਪ ਰਾਜਪਾਲ ਦਾ ਰਾਜ ਹੈ। ਭਾਜਪਾ ਗਰੀਬ ਵਿਰੋਧੀ ਹੈ, ਜਿਸ ਨੇ ਦਿੱਲੀ ’ਚ ਬੱਸ ਮਾਰਸ਼ਲਾਂ, ਡਾਟਾ ਐਂਟਰੀ ਅਪਰੇਟਰਾਂ ਨੂੰ ਹਟਾ ਦਿੱਤਾ ਅਤੇ ਹੋਮਗਾਰਡਾਂ ਦੀ ਤਨਖਾਹ ਰੋਕ ਲਈ। ਭਾਜਪਾ ਨੇ ਬਿਜਲੀ, ਪਾਣੀ, ਔਰਤਾਂ ਤੋਂ ਬੱਸ ਸਫਰ, ਬਜ਼ੁਰਗਾਂ ਦੀ ਮੁਫ਼ਤ ਤੀਰਥ ਯਾਤਰਾ, ਸਿਹਤ ਤੇ ਸਿੱਖਿਆ ਦੀਆਂ ਸਹੂਲਤਾਂ ਵੀ ਖੋਹ ਲਈਆਂ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …