Breaking News
Home / ਜੀ.ਟੀ.ਏ. ਨਿਊਜ਼ / ਫਰਸਟ ਨੇਸ਼ਨ ਨਾਲ ਚਾਈਲਡ ਵੈੱਲਫੇਅਰ ਸਮਝੌਤੇ ਲਈ ਸਸਕੈਚਵਨ ਜਾਣਗੇ ਟਰੂਡੋ

ਫਰਸਟ ਨੇਸ਼ਨ ਨਾਲ ਚਾਈਲਡ ਵੈੱਲਫੇਅਰ ਸਮਝੌਤੇ ਲਈ ਸਸਕੈਚਵਨ ਜਾਣਗੇ ਟਰੂਡੋ

ਟਰੂਡੋ ਤੇ ਸਸਕੈਚਵਨ ਦੇ ਪ੍ਰੀਮੀਅਰ ਚਾਈਲਡ ਵੈੱਲਫੇਅਰ ਸਮਝੌਤੇ ‘ਤੇ ਪਾਉਣਗੇ ਸਹੀ
ਟੋਰਾਂਟੋ/ਬਿਊਰੋ ਨਿਊਜ਼ :
ਸਸਕੈਚਵਨ ਦੀ ਕਾਓਐਸਿਸ ਫਰਸਟ ਨੇਸ਼ਨ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਨ੍ਹਾਂ ਦੀ ਕਮਿਊਨਿਟੀ ਦਾ ਦੌਰਾ ਕਰਨਗੇ।
ਟਵਿੱਟਰ ਉੱਤੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਚੀਫ ਕੈਡਮਸ ਡੈਲੋਰਮ ਨੇ ਆਖਿਆ ਕਿ ਪ੍ਰਧਾਨ ਮੰਤਰੀ ਤੇ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਚਾਈਲਡ ਵੈੱਲਫੇਅਰ ਸਮਝੌਤੇ ਉੱਤੇ ਸਹੀ ਪਾਉਣਗੇ।
ਇੱਥੇ ਦੱਸਣਾ ਬਣਦਾ ਹੈ ਕਿ ਕਈ ਇੰਡੀਜੀਨਸ ਗਰੁੱਪਜ਼ ਵਿੱਚੋਂ ਫਰਸਟ ਨੇਸ਼ਨ ਅਜਿਹਾ ਗਰੁੱਪ ਹੈ ਜਿਸਨੇ ਇੰਡੀਜੀਨਸ ਸਰਵਿਸਿਜ਼ ਕੈਨੇਡਾ ਨੂੰ ਇਹ ਆਖਿਆ ਹੈ ਕਿ ਉਹ ਫੈਡਰਲ ਕਾਨੂੰਨ ਤਹਿਤ ਆਪਣੀਆਂ ਚਾਈਲਡ ਐਂਡ ਫੈਮਿਲੀ ਸਰਵਿਸਿਜ਼ ਨੂੰ ਆਪ ਹੈਂਡਲ ਕਰਨਾ ਚਾਹੁੰਦੇ ਹਨ।
ਦ ਫੈਡਰੇਸ਼ਨ ਆਫ ਸੌਵਰਨ ਇੰਡੀਜੀਨਸ ਨੇਸ਼ਨਜ਼, ਜੋ ਕਿ ਸਸਕੈਚਵਨ ਦੀਆਂ 74 ਫਰਸਟ ਨੇਸ਼ਨਜ਼ ਦੀ ਨੁਮਾਇੰਦਗੀ ਕਰਦੀ ਹੈ, ਨੇ ਪਿਛਲੇ ਸਾਲ ਇਹ ਐਲਾਨ ਕੀਤਾ ਸੀ ਕਿ ਇਸ ਕਾਨੂੰਨ ਨੂੰ ਰਿਜਰਵਜ਼ ਉੱਤੇ ਲਾਗੂ ਕਰਨ ਲਈ ਉਹ ਪੰਜ ਸਾਲਾਂ ਦੇ ਅਰਸੇ ਦੌਰਾਨ ਓਟਵਾ ਤੋਂ 360 ਮਿਲੀਅਨ ਡਾਲਰ ਚਾਹੁੰਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕਾਓਐਸਿਸ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਦੀ ਉਹ ਸਾਈਟ ਹੈ ਜਿੱਥੇ ਪਿਛਲੇ ਮਹੀਨੇ 751 ਗੈਰ ਨਿਸ਼ਾਨਬੱਧ ਕਬਰਾਂ ਮਿਲੀਆਂ ਸਨ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …